ਬਚਪਨ ਵਿੱਚ ਵਿਧਵਾ ਹੋਈ, 52 ਸਾਲ ਬਾਅਦ ਪੈਨਸ਼ਨ ਮਿਲੀ

By: abp sanjha | | Last Updated: Thursday, 30 November 2017 10:01 AM
ਬਚਪਨ ਵਿੱਚ ਵਿਧਵਾ ਹੋਈ, 52 ਸਾਲ ਬਾਅਦ ਪੈਨਸ਼ਨ ਮਿਲੀ

ਹਲਦਾਨੀ- ਇਹ ਅਜੀਬ ਕਹਾਣੀ ਵੀਰ ਨਾਰੀ ਹਰਲੀ ਦੇਵੀ ਦੀ ਹੈ। ਮਹਿਜ 15 ਸਾਲ ਦੀ ਉਮਰ ਵਿੱਚ ਉਹ ਵਿਧਵਾ ਹੋ ਗਈ। ਉਸ ਦੇ ਪਤੀ 1965 ਦੇ ਭਾਰਤ-ਪਾਕਿ ਯੁੱਧ ਵਿੱਚ ਸ਼ਹੀਦ ਹੋ ਗਏ ਤਾਂ ਹਲਲੀ ਦੇਵੀ ਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋਇਆ ਅਤੇ ਉਸ ਦਾ ਜੀਵਨ ਕਦੇ ਸਹੁਰੇ ਤਾਂ ਕਦੇ ਪੇਕੇ ਬੀਤਿਆ। ਸਰਕਾਰ ਅਤੇ ਅਫਸਰਾਂ ਨੇ ਵੀ ਉਨ੍ਹਾਂ ਨੂੰ ਬੇਧਿਆਨਾ ਕਰਦੇ ਹੋਏ ਆਮ ਪੈਨਸ਼ਨ ਲਾ ਦਿੱਤੀ।

 

ਇਸ ਸਾਲ ਅਕਤੂਬਰ ਵਿੱਚ ਉਨ੍ਹਾਂ ਨੇ ਘੱਟ ਪੈਨਸ਼ਨ ਮਿਲਣ ਦੀ ਆਵਾਜ਼ ਐਕਸ ਸਰਵਿਸਮੈਨ ਲੀਗ ਊਧਮ ਸਿੰਘ ਨਗਰ ਦੇ ਸੰਮੇਲਨ ਵਿੱਚ ਉਠਾਈ। ਓਥੇ ਪਹੁੰਚੇ ਨੈਨੀਤਾਲ ਜ਼ਿਲ੍ਹੇ ਦੇ ਸੈਨਿਕ ਭਲਾਈ ਤੇ ਮੁੜ ਵਸੇਬਾ ਅਧਿਕਾਰੀ ਮੇਜਰ ਬੀ ਐੱਸ ਰੌਤੇਲਾ ਨੇ ਮਦਦ ਕੀਤੀ। ਮੇਜਰ ਦੇ ਡੇਢ ਮਹੀਨੇ ਦੇ ਸੰਘਰਸ਼ ਨਾਲ ਅੰਮਾ ਨੂੰ 52 ਸਾਲ ਬਾਅਦ ਇਨਸਾਫ ਮਿਲਿਆ ਤੇ ਪਰਵਾਰਕ ਪੈਨਸ਼ਨ ਦਾ ਹੁਕਮ ਆ ਗਿਆ। ਨਾਲ ਲੱਖਾਂ ਰੁਪਏ ਏਰੀਅਰ ਦੇ ਰੂਪ ਵਿੱਚ ਖਾਤੇ ਵਿੱਚ ਆਉਣ ਨਾਲ ਬੁਢਾਪੇ ਵਿੱਚ ਅੰਮਾ ਦੇ ਚਿਹਰੇ ਦੀ ਰੌਣਕ ਆ ਗਈ।

 

 

ਮੂਲ ਰੂਪ ਤੋਂ ਧਿਆਰੀ ਲੋਹਾਘਾਟ (ਚੰਪਾਵਤ) ਦੇ ਤਾਰਾ ਦੱਤ ਪੁਨੇਠਾ ਦੀ ਬੇਟੀ ਹਰਲੀ ਦੇਵੀ ਦਾ ਸਿਰਫ 11 ਸਾਲ ਦੀ ਉਮਰ ਵਿੱਚ ਪਿਥੌਰਾਗੜ੍ਹ ਦੇ ਮੇਲਡੁੰਗਰੀ ਵਿੱਚ ਰਹਿੰਦੇ ਜਵਾਲਾ ਦੱਤ ਜੋਸ਼ੀ ਨਾਲ ਵਿਆਹ ਹੋਇਆ ਸੀ। ਜਵਾਲਾ ਦੱਤ ਜੋਸ਼ੀ ਉਸ ਸਮੇਂ ਬੰਗਾਲ ਇੰਜੀਨੀਅਰ ਗਰੁੱਪ ਵਿੱਚ ਸਿਪਾਹੀ ਸਨ। ਵਿਆਹ ਦੇ ਕੁਝ ਸਮੇਂ ਬਾਅਦ ਭਾਰਤ-ਪਾਕਿ ਜੰਗ ਲੱਗ ਗਈ ਅਤੇ ਜਵਾਲਾ ਦੱਤ ਜੋਸ਼ੀ ਵੀ ਜੰਗ ਲਈ ਚਲੇ ਗਏ। 21 ਸਤੰਬਰ 1965 ਨੂੰ ਜਵਾਲਾ ਦੱਤ ਸ਼ਹੀਦ ਹੋ ਗਏ। ਉਸ ਸਮੇਂ ਹਰਲੀ ਦੇਵੀ ਦੀ ਉਮਰ ਸਿਰਫ 15 ਸਾਲ ਸੀ।

 

 

ਮੌਜੂਦਾ ਸਮੇਂ ਵਿੱਚ ਉਹ ਆਪਣੇ ਸਹੁਰਿਆਂ ਦੇ ਨਾਲ ਹੀ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਭੂੜਮਹੌਲੀਆ, ਖਟੀਮਾ ਵਿੱਚ ਰਹਿ ਰਹੀ ਹੈ। ਨੈਨੀਤਾਲ ਦੇ ਜ਼ਿਲ੍ਹਾ ਸੈਨਿਕ ਭਲਾਈ ਅਤੇ ਮੁੜ ਵਸੇਬਾ ਅਧਿਕਾਰੀ ਮੇਜਰ ਬੀ ਐੱਸ ਐੱਸ ਰੌਤੇਲਾ ਨੇ ਦੱਸਿਆ ਕਿ ਹਰਲੀ ਦੇਵੀ ਨੂੰ ਉਦਾਰੀਕ੍ਰਿਤ ਪਰਵਾਰਕ ਪੈਨਸ਼ਨ ਲਾਗੂ ਹੋਣ ਦੇ ਨਾਲ ਹੀ 2006 ਤੋਂ ਹੁਣ ਤੱਕ ਦੇ ਏਰੀਅਰ ਭੁਗਤਾਨ ਵੀ ਹੋ ਚੁੱਕਾ ਹੈ।

First Published: Thursday, 30 November 2017 10:01 AM

Related Stories

ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..
ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..

ਮੈਕਸੀਕੋ ਸਿਟੀ- ਗੋਤਾਖੋਰਾਂ ਦੇ ਇਕ ਗਰੁੱਪ ਨੇ ਪੂਰਬੀ ਮੈਕਸੀਕੋ ‘ਚ ਦੁਨੀਆ ਦੀ ਸਭ

ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ
ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ

ਲੰਡਨ- ਹੀਰਥੋ ਤੋਂ ਘਾਨਾ ਵਿਚਾਲੇ ਚੱਲਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿੱਚ

ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 
ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 

ਨਵੀਂ ਦਿੱਲੀ: ਅੱਠਵੀਂ ਜਮਾਤ ਦੇ ਚਿਰਾਗ ਨੂੰ 20, 90, 1567 ਜਾਂ ਇੱਕ ਲੱਖ 29 ਹਜ਼ਾਰ 523 ਦਾ

ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ
ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ

ਮਾਸਕੋ: ਰੂਸ ਦੇ Yakutia ਇਲਾਕੇ ਵਿੱਚ ਠੰਢ ਦਾ ਆਲਮ ਅਜਿਹਾ ਹੈ ਕਿ ਥਰਮਾਮੀਟਰ ਨੇ ਵੀ

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ
ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਨਵੀਂ ਦਿੱਲੀ: ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ।

ਮਾਰੂਥਲ 'ਚ ਬਰਫਬਾਰੀ!
ਮਾਰੂਥਲ 'ਚ ਬਰਫਬਾਰੀ!

ਨਵੀਂ ਦਿੱਲੀ: ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿ ਦੁਨੀਆ ਦੀ ਸਭ ਤੋਂ