ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ

By: abp sanjha | | Last Updated: Wednesday, 18 October 2017 3:55 PM
ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ

ਨਵੀਂ ਦਿੱਲੀ: ਕਹਿੰਦੇ ਨੇ ਪਿਆਰ ਵਿੱਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸੇ ਗੱਲ ਨੂੰ ਬਿਹਾਰ ਦੀ ਇੱਕ ਕੁੜੀ ਨੇ ਸਾਬਤ ਕੀਤਾ, ਜੋ ਪ੍ਰੇਮੀ ਵੱਲੋਂ ਵਿਆਹ ਲਈ ਮੰਗੇ ਗਏ ਪੈਸਿਆਂ ਦਾ ਪ੍ਰਬੰਧ ਕਰਨ ਲਈ ਆਪਣੀ ਕਿਡਨੀ ਵੇਚਣ ਦਿੱਲੀ ਆ ਗਈ। ਲੜਕੀ ਜਦੋਂ ਦਿੱਲੀ ਪਹੁੰਚੀ ਤਾਂ ਡਾਕਟਰਾਂ ਨੇ 181 ਮਹਿਲਾ ਹੈਲਪਲਾਈਨ ਨੰਬਰ ਉੱਤੇ ਪੁਲਿਸ ਨੂੰ ਸੂਚਨਾ ਦੇਣ ਲਈ ਫੋਨ ਕੀਤਾ। ਹਸਪਤਾਲ ਨੂੰ ਸ਼ੱਕ ਸੀ ਕਿ ਲੜਕੀ ਕਿਡਨੀ ਵੇਚਣ ਵਾਲੇ ਕਿਸੇ ਗਰੋਹ ਵਿੱਚ ਸ਼ਾਮਲ ਹੈ। ਉਸ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਇੱਕ ਟੀਮ ਨੇ ਹਸਪਤਾਲ ਪਹੁੰਚਕੇ ਲੜਕੀ ਨਾਲ ਗੱਲਬਾਤ ਕੀਤੀ।
ਲੜਕੀ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਾ ਹੈ। ਇਸ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਨਾਲ ਬਿਹਾਰ ਵਿੱਚ ਰਹਿਣ ਲੱਗੀ ਸੀ। ਉੱਥੇ ਇੱਕ ਗੁਆਂਢੀ ਨਾਲ ਉਸ ਦੀ ਦੋਸਤੀ ਹੋ ਗਈ। ਲੜਕੀ ਦੇ ਮਾਤਾ-ਪਿਤਾ ਇਸ ਵਿਆਹ ਦੇ ਖਿਲਾਫ ਸਨ। ਲੜਕੀ ਆਪਣਾ ਘਰ ਛੱਡ ਕੇ ਮੁਰਾਦਾਬਦ ਚੱਲੀ ਗਈ ਜਿੱਥੇ ਉਸ ਦਾ ਪ੍ਰੇਮੀ ਕੰਮ ਕਰਦਾ ਸੀ ਤਾਂ ਕਿ ਉਹ ਉੱਥੇ ਵਿਆਹ ਕਰ ਸਕੇ। ਪ੍ਰੇਮੀ ਨੇ ਲੜਕੀ ਨੂੰ ਕਿਹਾ ਕਿ ਉਹ ਉਦੋਂ ਹੀ ਉਸ ਨਾਲ ਵਿਆਹ ਕਰੇਗਾ ਜਦੋਂ ਉਹ ਪੈਸੇ ਦੇਵੇਗੀ।
ਲੜਕੀ ਨੇ ਕਿਡਨੀ ਵੇਚਣ ਲਈ ਦਿੱਲੀ ਆਉਣ ਦਾ ਫੈਸਲਾ ਕੀਤਾ। ਕਮਿਸ਼ਨ ਦੀ ਇੱਕ ਮੈਂਬਰ ਨੇ ਮਹਿਲਾ ਦੀ ਕਾਊਂਸਲਿੰਗ ਕਰਦੇ ਹੋਏ ਪ੍ਰੇਮੀ ਖਿਲਾਫ ਪੁਲਿਸ ਵਿੱਚ ਮਾਮਲਾ ਦਰਜ ਕਰਨ ਨੂੰ ਕਿਹਾ। ਮਹਿਲਾ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਤੇ ਆਪਣੇ ਮਾਤਾ-ਪਿਤਾ ਨਾਲ ਬਿਹਾਰ ਚਲੀ ਗਈ। ਦਿੱਲੀ ਮਹਿਲਾ ਕਮਿਸ਼ਨ ਨੇ ਲੜਕੀ ਨੂੰ ਪ੍ਰੇਮੀ ਦੇ ਖਿਲਾਫ ਕਾਨੂੰਨੀ ਸਹਾਇਤਾ ਮੁਹੱਈਆ ਕਰਨ ਲਈ ਮਾਮਲਾ ਬਿਹਾਰ ਮਹਿਲਾ ਕਮਿਸ਼ਨ ਕੋਲ ਭੇਜ ਦਿੱਤਾ ਹੈ।
First Published: Wednesday, 18 October 2017 3:55 PM

Related Stories

8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ
8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ

ਨਵੀਂ ਦਿੱਲੀ: ਇਕ ਬੱਚਾ ਜਿਹੜਾ ਅੱਠਵੀਂ ‘ਚ ਫੇਲ੍ਹ ਹੋ ਗਿਆ ਸੀ ਉਸ ਨੇ ਵੀ ਕਦੇ ਨਹੀਂ

ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ ਖਰੀਦਿਆ
ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ...

ਵਾਸ਼ਿੰਗਟਨ: 19 ਸਾਲ ਦੀ ਅਮਰੀਕਨ ਕੁੜੀ ਨੇ ਅਜਿਹਾ ਫੈਸਲਾ ਲਿਆ ਹੈ ਜਿਸ ਨੂੰ ਸੁਣ ਕੇ

ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ
ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ

ਨਵੀਂ ਦਿੱਲੀ: ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਦੁਨੀਆਂ ਦੀਆਂ ਸਭ ਤੋਂ ਤਾਕਤਵਰ

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ...

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ