ਮੋਦੀ ਤੇ ਕੈਪਟਨ ਖਿਲਾਫ ਸੜਕਾਂ 'ਤੇ ਉੱਤਰੇ ਕਿਸਾਨ

By: ABP SANJHA | | Last Updated: Sunday, 14 January 2018 4:37 PM
ਮੋਦੀ ਤੇ ਕੈਪਟਨ ਖਿਲਾਫ ਸੜਕਾਂ 'ਤੇ ਉੱਤਰੇ ਕਿਸਾਨ

ਅੰਮ੍ਰਿਤਸਰ: ਮੋਦੀ ਸਰਕਾਰ ਵੱਲੋਂ ਨੀਤੀ ਅਯੋਗ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕੰਪਨੀਆਂ ਹਵਾਲੇ ਕਰਨ ਤੇ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਵਿੱਚ ਧੋਖਾ ਕਰਨ ਦੇ ਇਲਜ਼ਾਮ ਲਾਉਂਦਿਆਂ ਅੱਜ ਕਿਸਾਨਾਂ ਨੇ ਅੰਮ੍ਰਿਤਸਰ-ਤਰਨ ਤਾਰਨ ਮਾਰਗ ‘ਤੇ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੋਦੀ-ਕੈਪਟਨ ਦੇ ਪੂਤਲੇ ਫੂਕੇ।

 

ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਮੋਦੀ ਸਰਕਾਰ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਮੇਕ ਇੰਡੀਆ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ 500-1000 ਏਕੜ ਦੇ ਫਾਰਮ ਬਣਾ ਕੇ ਕਿਸਾਨਾਂ ਨੂੰ ਖੇਤੀ ਦੇ ਕਿੱਤੇ ਤੋਂ ਲਾਂਭੇ ਕਰਨਾ ਚਾਹੁੰਦੀ ਹੈ, ਜੋ ਕਿਸਾਨ ਵਿਰੋਧੀ ਹੈ। ਇਸ ਲਈ ਕੇਂਦਰ ਸਰਕਾਰ ਵੱਲੋਂ ਖਰੜਾ ਤਿਆਰ ਕਰਕੇ ਸੂਬਾ ਸਰਕਾਰ ਨੂੰ ਭੇਜਿਆ ਗਿਆ ਹੈ ਤੇ ਜਲਦ ਹੀ ਨੀਤੀ ਅਯੋਗ ਰਾਹੀਂ ਜ਼ਮੀਨ ਇਕੱਠੀ ਕਰਕੇ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਕਿਸਾਨਾਂ ਤੋਂ ਖੋਹੀਆਂ ਹੋਈਆਂ ਜਮੀਨਾਂ ਤੇ ਸਾਰੀ ਖੇਤੀ ਦਾ ਪ੍ਰਬੰਧ ਪ੍ਰਾਈਵੇਟ ਕੰਪਨੀਆਂ ਕਰਨਗੀਆਂ ਤੇ ਜ਼ਮੀਨਾਂ ਦੇ ਮਾਲਕ ਕਿਸਾਨ ਉਨ੍ਹਾਂ ਖੇਤਾਂ ਵਿੱਚ ਮਜਦੂਰੀ ਕਰਨਗੇ। ਪੰਧੇਰ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਤੇ ਮਜਬੂਰ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਜੇਕਰ ਕੇਂਦਰ ਸਰਕਾਰ ਅਜਿਹਾ ਕਰਦੀ ਹੈ ਤਾਂ ਕਿਸਾਨ ਹੋਰ ਦੱਬਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਵੀ ਸ਼ਰਤ ‘ਤੇ ਨਹੀਂ ਹੋਣ ਦਿੱਤਾ ਜਾਵੇਗਾ।

 

ਕਿਸਾਨਾਂ ਨੇ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਨੂੰ ਇੱਕ ਡਰਾਮਾ ਦੱਸਦਿਆਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਥਾਂ ਉਨ੍ਹਾਂ ਨਾਲ ਮਜ਼ਾਕ ਕੀਤਾ ਹੈ ਤੇ ਸਿਰਫ ਆਪਣੇ ਕੁਝ ਚਾਹੇਤਿਆਂ ਦੇ ਹੀ ਕਰਜ਼ੇ ਮੁਆਫ ਕੀਤੇ ਹਨ। ਉਨ੍ਹਾਂ ਕਈ ਕਿਸਾਨਾਂ ਨੂੰ 100-300 ਰੁਪਏ ਦੇ ਚੈੱਕ ਦੇ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।

First Published: Sunday, 14 January 2018 4:37 PM

Related Stories

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ
ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ

ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 
ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 

ਚੰਡੀਗੜ੍ਹ: ਸੰਪੂਰਨ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ

ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ
ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ਸੁਖਵਿੰਦਰ ਸਿੰਘ   ਚੰਡੀਗੜ੍ਹ: ਕਿਸਾਨ ਉੱਤੇ ਕਰਜ਼ਾ ਕਿਵੇਂ ਚੜ੍ਹਦਾ ਹੈ, ਇਸ ਦੀ

ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..
ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..

ਨਵੀਂ ਦਿੱਲੀ-ਸੀ. ਬੀ. ਆਈ. ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਆਰ. ਕੇ.

ਇੰਜਨੀਅਰ ਨੇ ਖੋਲ੍ਹੀ ਰਸੋਈ, ਦਿਨੇ ਨਹੀਂ ਰਾਤ ਨੂੰ ਖਾਣੇ ਦੀ ਸਪਲਾਈ
ਇੰਜਨੀਅਰ ਨੇ ਖੋਲ੍ਹੀ ਰਸੋਈ, ਦਿਨੇ ਨਹੀਂ ਰਾਤ ਨੂੰ ਖਾਣੇ ਦੀ ਸਪਲਾਈ

ਨਵੀਂ ਦਿੱਲੀ: 27 ਸਾਲ ਦੇ ਅਭਿਸ਼ੇਕ ਸਿੰਘ ਨੇ ਇੰਜਨੀਅਰ ਦੀ ਨੌਕਰੀ ਛੱਡ ਕੇ ਅਜਿਹਾ ਕੰਮ

ਮੈਨੀਫੈਸਟੋ 'ਚੋਂ ਕਿਉਂ ਮਨਫੀ ਪੰਜਾਬ ਦੇ ਕਰਜ਼ੇ ਦੀ ਗੱਲ..?
ਮੈਨੀਫੈਸਟੋ 'ਚੋਂ ਕਿਉਂ ਮਨਫੀ ਪੰਜਾਬ ਦੇ ਕਰਜ਼ੇ ਦੀ ਗੱਲ..?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬੀ ਦੀ ਕਹਾਵਤ ਹੈ “ਪੱਲੇ ਨੀਂ ਧੇਲਾ ਕਰਦੀ

ABP ਸਾਂਝਾ ਲੋਹੜੀ ਵਿਸ਼ੇਸ਼: ਜਿਨ੍ਹਾਂ ਦਾ ਨਾਇਕ 'ਦੁੱਲਾ' ਸੀ ਉਨ੍ਹਾਂ ਦੇ ਨਾਇਕ ਗੈਂਗਸਟਰ ਕਿਉਂ ਬਣੇ?
ABP ਸਾਂਝਾ ਲੋਹੜੀ ਵਿਸ਼ੇਸ਼: ਜਿਨ੍ਹਾਂ ਦਾ ਨਾਇਕ 'ਦੁੱਲਾ' ਸੀ ਉਨ੍ਹਾਂ ਦੇ ਨਾਇਕ...

  ਯਾਦਵਿੰਦਰ ਸਿੰਘ   ਚੰਡੀਗੜ੍ਹ: ਲੋਹੜੀ ਦੇ ਤਿਓਹਾਰ ਦੀ ਕਹਾਣੀ ਦਾ ਮੁੱਖ ਨਾਇਕ