ਕਪਿਲ ਸ਼ਰਮਾ ਬੱਸਾਂ ਤੇ ਆਟੋਆਂ 'ਚ ਸਫਰ ਕਰਨ ਲਈ ਮਜਬੂਰ

By: ਰਵੀ ਇੰਦਰ ਸਿੰਘ | | Last Updated: Tuesday, 13 February 2018 4:49 PM
ਕਪਿਲ ਸ਼ਰਮਾ ਬੱਸਾਂ ਤੇ ਆਟੋਆਂ 'ਚ ਸਫਰ ਕਰਨ ਲਈ ਮਜਬੂਰ

ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਤੋਂ ਛੋਟੇ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ। ਕਪਿਲ ਨੇ ਆਪਣੇ ਨਵੇਂ ਸ਼ੋਅ ਦੀ ਪ੍ਰਚਾਰਕ ਵੀਡੀਓ ਵੀ ਸ਼ੂਟ ਕਰ ਲਈ ਹੈ। ਪ੍ਰੋਮੋ ਸ਼ੇਅਰ ਕਰਦਿਆਂ ਸੋਨੀ ਟੀ.ਵੀ. ਨੇ ਲਿਖਿਆ, “ਵਾਪਸ ਆ ਰਿਹਾ ਹੈ ਕਪਿਲ ਸ਼ਰਮਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ‘ਤੇ, ਕੁਝ ਵੱਖਰਾ ਲੈ ਕੇ। ਇਸ ਵਾਰ ਹਾਸਿਆਂ ਤੋਂ ਇਲਾਵਾ ਕੁਝ ਹੋਰ ਵੀ ਜਾਵੇਗਾ ਦੇ ਕੇ।”

 

ਪ੍ਰੋਮੋ ਵਿੱਚ ਕਪਿਲ ਸ਼ਰਮਾ ਇੱਕ ਆਟੋ ਰਿਕਸ਼ਾ ਵਾਲੇ ਤੋਂ ਸੋਨੀ ਟੀ.ਵੀ. ਦੇ ਦਫਤਰ ਚੱਲਣ ਲਈ ਕਹਿੰਦਾ ਹੈ ਤਾਂ ਉਹ ਇਹ ਕਹਿ ਕੇ ਮਨ੍ਹਾ ਕਰ ਦਿੰਦਾ ਹੈ ਕਿ ਉਹ ਪੇਮੈਂਟ ਨਹੀਂ ਕਰ ਸਕਦੇ। ਇਸ ਤੋਂ ਬਾਅਦ ਕਪਿਲ ਬੱਸ ਰਾਹੀਂ ਜਾਂਦੇ ਹਨ। ਦਰਅਸਲ ਪ੍ਰਚਾਰਕ ਵੀਡੀਓ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਪਿਲ ਸ਼ਰਮਾ ਕੁਝ ਨਵਾਂ ਲੈ ਕੇ ਆ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਪਿਲ ਗੇਮ ਸ਼ੋਅ ਰਾਹੀਂ ਛੋਟੇ ਪਰਦੇ ‘ਤੇ ਵਾਪਸੀ ਕਰ ਰਹੇ ਹਨ।

 

ਕਾਫੀ ਸਮੇਂ ਤੋਂ ਸੋਨੀ ਟੀ.ਵੀ. ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੇ ‘ਦ ਕਪਿਲ ਸ਼ਰਮਾ ਸ਼ੋਅ’ ਨੂੰ ਬੰਦ ਰੱਖਿਆ ਸੀ। ਕਪਿਲ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਸ਼ੋਅ ਨੂੰ ਆਫ ਏਅਰ ਕਰ ਦਿੱਤਾ ਗਿਆ ਸੀ। ਦਰਸ਼ਕ ਲੰਮੇ ਸਮੇਂ ਤੋਂ ਕਪਿਲ ਦੇ ਸ਼ੋਅ ਦੇ ਇੰਤਜ਼ਾਰ ਵਿੱਚ ਹਨ।

First Published: Tuesday, 13 February 2018 4:49 PM

Related Stories

ਪਤਨੀ ਖਾਤਰ ਸਿੱਧੂ ਵੱਲੋਂ ਸਲਾਹਕਾਰ ਦੀ ਛੁੱਟੀ..!
ਪਤਨੀ ਖਾਤਰ ਸਿੱਧੂ ਵੱਲੋਂ ਸਲਾਹਕਾਰ ਦੀ ਛੁੱਟੀ..!

ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ

ਅਕਾਲੀ ਲੀਡਰ ਬੱਬੇਹਾਲੀ ਦੇ ਬੇਟੇ ਸਣੇ ਨੌਂ ਖਿਲਾਫ ਧੋਖੇਧੜੀ ਦਾ ਕੇਸ
ਅਕਾਲੀ ਲੀਡਰ ਬੱਬੇਹਾਲੀ ਦੇ ਬੇਟੇ ਸਣੇ ਨੌਂ ਖਿਲਾਫ ਧੋਖੇਧੜੀ ਦਾ ਕੇਸ

ਗੁਰਦਾਸਪੁਰ: ਪੁਲਿਸ ਨੇ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ

ਟਰੂਡੋ ਦੀ ਫੇਰੀ 'ਤੇ ਪੰਜਾਬ ਪੁਲਿਸ ਦੀ ਅੱਖ !
ਟਰੂਡੋ ਦੀ ਫੇਰੀ 'ਤੇ ਪੰਜਾਬ ਪੁਲਿਸ ਦੀ ਅੱਖ !

ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ‘ਤੇ ਪੰਜਾਬ

ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ
ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ

ਜਲੰਧਰ: ਇੱਥੇ ਕੈਂਬ੍ਰਿਜ ਸਕੂਲ ਵਿੱਚ 10ਵੀਂ ਦੀ ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ

Sanjha Special: ਦਰਬਾਰੀਆਂ ਦੀ ਨਵੀਂ ਚਾਲ ਤੋਂ ਡਰੇ ਸੁਰੇਸ਼ ਕੁਮਾਰ!
Sanjha Special: ਦਰਬਾਰੀਆਂ ਦੀ ਨਵੀਂ ਚਾਲ ਤੋਂ ਡਰੇ ਸੁਰੇਸ਼ ਕੁਮਾਰ!

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ

ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ
ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਤ ਦਿਨਾਂ ਦੇ ਭਾਰਤ

ਰੀਟ੍ਰੀਟ ਸੈਰਾਮਨੀ ਦਾ ਸਮਾਂ ਤਬਦੀਲ
ਰੀਟ੍ਰੀਟ ਸੈਰਾਮਨੀ ਦਾ ਸਮਾਂ ਤਬਦੀਲ

ਚੰਡੀਗੜ੍ਹ :ਫ਼ਾਜ਼ਿਲਕਾ ਸੈਕਟਰ ਦੀ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ

'ਮੁੱਖ ਮੰਤਰੀ ਮਿਲਾਓ, ਇਨਾਮ ਪਾਓ' ਸਕੀਮ ਤਹਿਤ ਜਿੱਤੋ ਇਨਾਮ
'ਮੁੱਖ ਮੰਤਰੀ ਮਿਲਾਓ, ਇਨਾਮ ਪਾਓ' ਸਕੀਮ ਤਹਿਤ ਜਿੱਤੋ ਇਨਾਮ

ਜਲੰਧਰ: ਰੈਗੂਲਰ ਹੋਣ ਦੀ ਆਸ ਲਾ ਕੇ ਬੈਠੇ ਠੇਕਾ ਮੁਲਾਜ਼ਮ ਵੱਖ-ਵੱਖ ਢੰਗ ਅਪਣਾ ਕੇ

ਕੈਪਟਨ ਦੇ ਮੰਤਰੀ ਖੁਦ ਭਰਨਗੇ ਇਨਕਮ ਟੈਕਸ
ਕੈਪਟਨ ਦੇ ਮੰਤਰੀ ਖੁਦ ਭਰਨਗੇ ਇਨਕਮ ਟੈਕਸ

ਚੰਡੀਗੜ੍ਹ: ਹੁਣ ਸਾਰੀ ਪੰਜਾਬ ਕੈਬਨਿਟ ਆਪਣਾ ਇਨਕਮ ਟੈਕਸ ਖੁਦ ਭਰੇਗੀ। ਇਹ ਫੈਸਲੇ