18 ਸਤੰਬਰ ਤੋਂ ਹਵਾ 'ਚ ਨਗਰ ਨਿਗਮ !

By: ਏਬੀਪੀ ਸਾਂਝਾ | | Last Updated: Wednesday, 13 September 2017 1:25 PM
18 ਸਤੰਬਰ ਤੋਂ ਹਵਾ 'ਚ ਨਗਰ ਨਿਗਮ !

ਅੰਮ੍ਰਿਤਸਰ: ਗੁਰੂ ਨਗਰੀ ਦੇ ਸਾਰੇ ਕੌਂਸਲਰ 18 ਸਤੰਬਰ ਤੋਂ ਬਾਅਦ ਜਨਤਕ ਜ਼ਿਮੇਵਾਰੀਆਂ ਤੋਂ ਵਿਹਲੇ ਹੋ ਜਾਣਗੇ ਕਿਉਂਕਿ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਅਜੇ ਕੋਈ ਤਾਰੀਖ ਐਲਾਨੀ ਨਹੀਂ ਗਈ ਪਰ ਮੌਜੂਦਾ ਹਾਊਸ ਦੀ ਮਿਆਦ 18 ਸਤੰਬਰ ਨੂੰ ਸਮਾਪਤ ਹੋ ਰਹੀ ਹੈ। ਹਾਊਸ ਦੀ ਮਿਆਦ ਦੇ ਪੂਰੇ ਹੋਣ ਮਗਰੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ‘ਚ ਹੋਰ ਇਜ਼ਾਫ਼ਾ ਹੋ ਸਕਦਾ ਹੈ। ਇਸ ਦਾ ਅਸਰ ਸਿੱਧੇ ਰੂਪ ‘ਚ ਨਗਰ ਨਿਗਮ ਦੀਆਂ ਆਗਾਮੀ ਚੋਣਾਂ ‘ਤੇ ਪੈ ਸਕਦਾ ਹੈ।

 

ਮੌਜੂਦਾ ਹਾਊਸ ‘ਚ ਇਸ ਵੇਲੇ 65 ਕੌਂਸਲਰ ਹਨ ਤੇ ਨਵੀਂ ਵਾਰਡਬੰਦੀ ਹੋਣ ਤੋਂ ਬਾਅਦ ਹੋਣ ਵਾਲੀਆਂ ਨਿਗਮ ਚੋਣਾਂ ਵਿੱਚ ਇਹ ਗਿਣਤੀ 85 ਹੋ ਸਕਦੀ ਹੈ। ਇਸ ਹਾਊਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਸਮੇਤ ਸਾਰੇ ਹੀ ਕੌਂਸਲਰ ਆਪਣੀ ਜਿੰਮੇਵਾਰੀ ਤੋਂ ਵਿਹਲੇ ਹੋ ਜਾਣਗੇ।

 

ਪੰਜਾਬ ਸਰਕਾਰ ਵੱਲੋਂ ਨਿਗਮ ਚੋਣਾਂ ਵਿੱਚ ਕੀਤੀ ਜਾ ਰਹੀ ਦੇਰੀ ਦੇ ਚੱਲਦਿਆਂ ਨਿਗਮ ਚੋਣਾਂ ਲੜਨ ਦੇ ਚਾਹਵਾਨ ਵੀ ਨਿਰਾਸ਼ ਨਜ਼ਰ ਆ ਰਹੇ ਹਨ। ਅਕਾਲੀ-ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਨਾਲ ਸਬੰਧਤ ਨੇਤਾ ਇਸ ਲਈ ਸਰਕਾਰ ਨੂੰ ਕੋਸ ਰਹੇ ਹਨ।

 

ਬੀਤੇ ਦਿਨ ਨਗਰ ਨਿਗਮ ਦੀ ਹੋਈ ਬੈਠਕ ‘ਚ ਇਹ ਮਾਮਲਾ ਕੌਂਸਲਰਾਂ ਵੱਲੋਂ ਚੁੱਕਦਿਆਂ ਇਸ ਦਾ ਠੀਕਰਾ ਸੱਤਾਧਾਰੀ ਪਾਰਟੀ ਸਿਰ ਭੰਨ੍ਹਿਆ ਗਿਆ ਸੀ। ਨਿਗਮ ਚੋਣਾਂ ‘ਚ ਹੋਈ ਦੇਰੀ ਦੇ ਲਾਭ ਨਾਲੋਂ ਸੱਤਾਧਾਰੀ ਪਾਰਟੀ ਨੂੰ ਨੁਕਸਾਨ ਹੋਣ ਦਾ ਵਧੇਰੇ ਖ਼ਦਸ਼ਾ ਪੈਦਾ ਹੋ ਰਿਹਾ ਹੈ। ਇਸੇ ਦੇ ਡਰ ਕਾਰਨ ਸੱਤਾਧਾਰੀ ਪਾਰਟੀ ਵੱਲੋਂ ਚੋਣਾਂ ਲੜਨ ਦੇ ਚਾਹਵਾਨਾਂ ‘ਚ ਨਿਰਾਸ਼ਾ ਪਾਈ ਜਾ ਰਹੀ ਹੈ।

First Published: Wednesday, 13 September 2017 1:25 PM

Related Stories

ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!
ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!

ਅੰਮ੍ਰਿਤਸਰ: ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ

ਫੌਜੀ ਭਰਤੀ ਲਈ ਦਾਖਲਾ ਕਾਰਡ ਜਾਰੀ
ਫੌਜੀ ਭਰਤੀ ਲਈ ਦਾਖਲਾ ਕਾਰਡ ਜਾਰੀ

ਅੰਮ੍ਰਿਤਸਰ: ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨਾਂ ਦੀ 4

ਕੈਪਟਨ ਪਠਾਨਕੋਟ 'ਚ ਹੀ ਸਾੜਨਗੇ ਰਾਵਨ
ਕੈਪਟਨ ਪਠਾਨਕੋਟ 'ਚ ਹੀ ਸਾੜਨਗੇ ਰਾਵਨ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਦੁਸਹਿਰੇ

ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?
ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?

ਅੰਮ੍ਰਿਤਸਰ: ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾ ਹੋਈ ਅਸਿਸਟੈਂਟ

ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ
ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ

ਅੰਮ੍ਰਿਤਸਰ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਠੱਠਾ ਵਿੱਚ ਪੁਰਾਣੀ ਰੰਜਿਸ਼

ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ
ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ

ਅੰਮ੍ਰਿਤਸਰ: ਗੁਰੂ ਨਗਰੀ ‘ਚ ਸਥਿਤ ਦੁਰਗਿਆਣਾ ਮੰਦਰ ਨਾਲ ਲੱਗਦੇ ਇਤਿਹਾਸਕ ਬੜਾ

ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ
ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਅਜਨਾਲਾ ਸੈਕਟਰ ਵਿੱਚ ਪੈਂਦੀ ਸਰਹੱਦੀ

ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !
ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !

ਅੰਮ੍ਰਿਤਸਰ: ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੋਂ

ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ
ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ

ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ

ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ
ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ

ਅੰਮ੍ਰਿਤਸਰ: ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ