ਪਿੱਤਲ ਤੇ ਤਾਂਬੇ ਦੇ ਬਰਤਨਾਂ ਨੂੰ ਯੂਨੈਸਕੋ ਹੁਲਾਰਾ

By: ਏਬੀਪੀ ਸਾਂਝਾ | | Last Updated: Wednesday, 13 September 2017 6:46 PM
ਪਿੱਤਲ ਤੇ ਤਾਂਬੇ ਦੇ ਬਰਤਨਾਂ ਨੂੰ ਯੂਨੈਸਕੋ ਹੁਲਾਰਾ

ਅੰਮ੍ਰਿਤਸਰ: ਜ਼ਿਲ੍ਹੇ ਦੇ ਕਸਬਾ ਜੰਡਿਆਲਾ ਗੁਰੂ ਵਿੱਚ ਠਠਿਆਰਾਂ ਵੱਲੋਂ ਪਿੱਤਲ ਤੇ ਤਾਂਬੇ ਦੀਆਂ ਧਾਤਾਂ ਨਾਲ ਹੱਥੀਂ ਭਾਂਡੇ ਬਣਾਉਣ ਦੀ ਸਦੀਆਂ ਤੋਂ ਚੱਲੀ ਆ ਰਹੀ ਕਲਾ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਸੰਗਠਨ ਯੂਨੈਸਕੋ ਅੱਗੇ ਆਇਆ ਹੈ। ਯੂਨੈਸਕੋ ਵੱਲੋਂ ਆਪਣੇ ਖਾਸ ਪ੍ਰਾਜੈਕਟ ”ਯੂਨੈਸਕੋ ਇੰਟੈਨਜੀਬਲ ਕਲਚਰਲ ਹੈਰੀਟੇਜ ਲਿਸਟ” ਰਾਹੀਂ ਜੰਡਿਆਲਾ ਗੁਰੂ ਦੀ ਭਾਂਡੇ ਬਣਾਉਣ ਦੀ ਇਸ ਕਲਾ ਨੂੰ ਉਤਸ਼ਾਹਤ ਕਰਨ ਦੇ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਇਸ ਦਾ ਪ੍ਰਚਾਰ ਤੇ ਪਸਾਰ ਕੀਤਾ ਜਾਵੇਗਾ।

 

ਜੰਡਿਆਲਾ ਗੁਰੂ ਪੂਰੇ ਦੇਸ਼ ਵਿੱਚ ਪਿੱਤਲ ਅਤੇ ਤਾਂਬੇ ਦੇ ਹੱਥਾਂ ਨਾਲ ਬਣਨ ਵਾਲੇ ਭਾਂਡਿਆਂ ਕਰਕੇ ਆਪਣੀ ਵੱਖਰੀ ਪਛਾਣ ਰੱਖਦਾ ਹੈ। ਇੱਥੇ ਹੱਥ ਨਾਲ ਭਾਂਡੇ ਬਣਾਉਣ ਵਾਲੇ ਬਹੁਤ ਹੀ ਵਧੀਆ ਕਾਰੀਗਰ ਹਨ ਤੇ ਇਨ੍ਹਾਂ ਦਾ ਇਹ ਕੰਮ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਹੈ। ਇਨ੍ਹਾਂ ਕਾਰੀਗਰਾਂ ਵੱਲੋਂ ਹੱਥ ਨਾਲ ਗਾਗਰਾਂ, ਪਰਾਤਾਂ, ਡੋਂਘੇ, ਪਤੀਲੇ, ਤਾਂਬੇ ਦੀਆਂ ਵੱਡੀਆਂ ਦੇਗਾਂ ਤੇ ਹੋਰ ਪਿੱਤਲ ਤੇ ਤਾਂਬੇ ਦੇ ਬਰਤਨ ਬੜੇ ਹੀ ਸੁੰਦਰ ਤੇ ਵਧੀਆ ਤਰੀਕੇ ਨਾਲ ਬਣਾਏ ਜਾਂਦੇ ਹਨ। ਸਮੇਂ ਦੀ ਮਾਰ ਇਸ ਕਲਾ ’ਤੇ ਵੀ ਪਈ ਹੈ ਤੇ ਹੁਣ ਬਹੁਤ ਥੋੜੇ ਪਰਿਵਾਰ ਇਸ ਕਲਾ ਨੂੰ ਅੱਗੇ ਵਧਾ ਰਹੇ ਹਨ। ਯੂਨੈਸਕੋ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਵਾਰ ਫਿਰ ਇਸ ਕਲਾ ਦੀ ਸ਼ਾਨ ਤੇ ਚਮਕ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਅਰੰਭੀਆਂ ਹਨ।

 

ਲੁਪਤ ਹੋ ਰਹੀਆਂ ਕਲਾਵਾਂ ਤੇ ਵਿਰਾਸਤ ਨੂੰ ਸਾਂਭਣ ਦੇ ਪ੍ਰਾਜੈਕਟ ਤਹਿਤ ਕੰਮ ਕਰਨ ਵਾਲੇ ਪ੍ਰਤੀਨਿਧੀਆਂ ਡਾਲੀ ਸਿੰਘ, ਕੀਰਤੀ ਗੋਇਲ ਤੇ ਉਨ੍ਹਾਂ ਦੇ ਹੋਰ ਸਾਥੀ ਜੋ ਦਿੱਲੀ ਦੇ ਸ੍ਰੀਰਾਮ ਕਾਲਜ ਤੇ ਯੂਨਾਇਡ ਸਿੱਖ ਸੰਸਥਾ ਨਾਲ ਸਬੰਧਤ ਹਨ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਦੌਰਾਨ ਜੰਡਿਆਲਾ ਗੁਰੂ ਦੇ ਪ੍ਰਾਜੈਕਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।

 

ਡਾਲੀ ਗੋਇਲ ਨੇ ਦੱਸਿਆ ਕਿ ਯੂਨੈਸਕੋ ਵੱਲੋਂ ਵਿਰਾਸਤ ਤੇ ਲੋਪ ਹੋ ਰਹੀਆਂ ਕਲਾਵਾਂ ਨੂੰ ਸਾਂਭਣ ਲਈ ਜੋ ਯਤਨ ਕੀਤੇ ਜਾ ਰਹੇ ਹਨ, ਉਸ ਵਿੱਚ ਜੰਡਿਆਲਾ ਗੁਰੂ ਦੇ ਠਠਿਆਰਾਂ ਦੀ ਕਲਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੈਸਕੋ ਵੱਲੋਂ ਜੰਡਿਆਲਾ ਗੁਰੂ ਵਿੱਚ ਠਠਿਆਰਾਂ ਵੱਲੋਂ ਹੱਥੀਂ ਤਾਂਬੇ ਤੇ ਪਿੱਤਲ ਦੇ ਭਾਂਡੇ ਬਣਾਉਣ ਦੀ ਕਲਾ ਨੂੰ ਉਤਸ਼ਾਹਤ ਕੀਤਾ ਜਾਵੇਗਾ ਤਾਂ ਜੋ ਇਹ ਕਲਾ ਹੋਰ ਵੀ ਪ੍ਰਫੂਲਤ ਹੋ ਸਕੇ।

First Published: Wednesday, 13 September 2017 6:46 PM

Related Stories

ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!
ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!

ਅੰਮ੍ਰਿਤਸਰ: ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ

ਫੌਜੀ ਭਰਤੀ ਲਈ ਦਾਖਲਾ ਕਾਰਡ ਜਾਰੀ
ਫੌਜੀ ਭਰਤੀ ਲਈ ਦਾਖਲਾ ਕਾਰਡ ਜਾਰੀ

ਅੰਮ੍ਰਿਤਸਰ: ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨਾਂ ਦੀ 4

ਕੈਪਟਨ ਪਠਾਨਕੋਟ 'ਚ ਹੀ ਸਾੜਨਗੇ ਰਾਵਨ
ਕੈਪਟਨ ਪਠਾਨਕੋਟ 'ਚ ਹੀ ਸਾੜਨਗੇ ਰਾਵਨ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਦੁਸਹਿਰੇ

ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?
ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?

ਅੰਮ੍ਰਿਤਸਰ: ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾ ਹੋਈ ਅਸਿਸਟੈਂਟ

ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ
ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ

ਅੰਮ੍ਰਿਤਸਰ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਠੱਠਾ ਵਿੱਚ ਪੁਰਾਣੀ ਰੰਜਿਸ਼

ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ
ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ

ਅੰਮ੍ਰਿਤਸਰ: ਗੁਰੂ ਨਗਰੀ ‘ਚ ਸਥਿਤ ਦੁਰਗਿਆਣਾ ਮੰਦਰ ਨਾਲ ਲੱਗਦੇ ਇਤਿਹਾਸਕ ਬੜਾ

ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ
ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਅਜਨਾਲਾ ਸੈਕਟਰ ਵਿੱਚ ਪੈਂਦੀ ਸਰਹੱਦੀ

ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !
ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !

ਅੰਮ੍ਰਿਤਸਰ: ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੋਂ

ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ
ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ

ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ

ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ
ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ

ਅੰਮ੍ਰਿਤਸਰ: ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ