ਸਲਮਾਨ ਖਾਨ ਲਈ ਇੱਕ ਹੋਰ ਬਿਪਤਾ, ਨਿਕਲੇ ਵਾਰੰਟ

By: ABP Sanjha | | Last Updated: Thursday, 12 April 2018 12:44 PM
ਸਲਮਾਨ ਖਾਨ ਲਈ ਇੱਕ ਹੋਰ ਬਿਪਤਾ, ਨਿਕਲੇ ਵਾਰੰਟ

ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖਾਨ ਤੇ ਉਨ੍ਹਾਂ ਦਾ ਕੋਰਟ ਕੇਸ ਇੱਕ ਵਾਰ ਫੇਰ ਸੁਰਖੀਆਂ ‘ਚ ਹੈ ਪਰ ਹੁਣ ਕੇਸ ਕਾਲਾ ਹਿਰਨ ਮਾਰਨ ਦਾ ਨਹੀਂ ਸਗੋਂ ਉਹ ਹੈ, 2002 ਦਾ ‘ਹਿੱਟ ਐਂਡ ਰਨ’ ਕੇਸ। ਕਾਲਾ ਹਿਰਨ ਕੇਸ ‘ਚ ਜੋਧਪੁਰ ਕੋਰਟ ਨੇ ਸਲਮਾਨ ਨੂੰ 5 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਹੈ ਪਰ ਸਲਮਾਨ ਅਜੇ ਜ਼ਮਾਨਤ ‘ਤੇ ਬਾਹਰ ਹਨ। ਹੁਣ ਮੁੰਬਈ ਦੀ ਸੈਸ਼ਨ ਕੋਰਟ ਨੇ ਸਲਮਾਨ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ।

ਇਹ ਜ਼ਮਾਨਤੀ ਵਾਰੰਟ ਸਲਮਾਨ ਖਾਨ ਨੂੰ ਸਾਲ 2002 ‘ਚ ‘ਹਿੱਟ ਐਂਡ ਰਨ’ ਮਾਮਲੇ ‘ਚ ਜ਼ਮਾਨਤੀ ਬਦਲਣ ਕਰਕੇ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਸਲਮਾਨ ਨੂੰ ਕੋਰਟ ‘ਚ ਹਾਜ਼ਰ ਨਾ ਹੋਣ ਕਰਕੇ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਖ਼ਬਰ ਹੈ ਕਿ ਸਲਮਾਨ ਖਾਨ ਦੇ ਵਕੀਲ ਨੇ ਫਰਵਰੀ ‘ਚ ਸੁਪਰੀਮ ਕੋਰਟ ‘ਚ ਅਰਜ਼ੀ ਪਾ ਕੇ ਜ਼ਮਾਨਤੀ ਬਦਲਣ ਦੀ ਆਗਿਆ ਮੰਗੀ ਸੀ, ਜਿਸ ਨੂੰ ਕੋਰਟ ਨੇ ਮੰਨ ਲਿਆ। ਇਸ ਮਾਮਲੇ ‘ਚ ਸਲਮਾਨ ਦੇ ਬੌਡੀਗਾਰਡ ਸ਼ੇਰਾ ਨੂੰ ਜਮਾਨਤੀ ਬਣਾਇਆ ਗਿਆ ਸੀ।

ਇਸੇ ਸਿਲਸਿਲੇ ‘ਚ ਕੋਰਟ ਨੇ ਸਲਮਾਨ ਨੂੰ 2 ਵਾਰ ਨੋਟਿਸ ਭੇਜਿਆ। ਪਹਿਲਾ ਨੋਟਿਸ ਮਾਰਚ ‘ਚ ਗਿਆ ਪਰ ਸਲਮਾਨ ਤੇ ਉਨ੍ਹਾਂ ਦਾ ਵਕੀਲ ਕੋਰਟ ‘ਚ ਹਾਜ਼ਰ ਨਹੀਂ ਹੋਏ। ਇਸ ਤੋਂ ਬਾਅਦ ਫੇਰ ਸਲਮਾਨ ਨੂੰ ਇੱਕ ਹੋਰ ਨੋਟਿਸ ਭੇਜਿਆ ਗਿਆ ਤੇ ਉਹ ਦੂਜੀ ਵਾਰ ਵੀ ਅਦਾਲਤ ‘ਚ ਹਾਜ਼ਰ ਨਹੀਂ ਹੋਏ। ਇਸ ਤੋਂ ਬਾਅਦ ਸਲਮਾਨ ਖਿਲਾਫ ਮੰਗਲਵਾਰ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ। ਹੁਣ ਸਲਮਾਨ ਨੂੰ ਹਰ ਹਾਲ ‘ਚ ਕੋਰਟ ‘ਚ ਪੇਸ਼ ਹੋਣਾ ਹੀ ਪਵੇਗਾ। ਫਿਲਹਾਲ ਸਲਮਾਨ ਰੇਸ-3 ਦੀ ਸ਼ੂਟਿੰਗ ‘ਚ ਰੁੱਝੇ ਹਨ।

First Published: Thursday, 12 April 2018 12:44 PM

Related Stories

ਪਾਕਿ ਸਟਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ
ਪਾਕਿ ਸਟਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ

ਨਵੀਂ ਦਿੱਲੀ: ਮਸ਼ਹੂਰ ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਵੱਲੋਂ ਲਾਏ ਗਏ ਸਰੀਰਕ ਸੋਸ਼ਣ

‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ
‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ

ਮੁੰਬਈ: ਹਰਸ਼ਵਰਧਨ ਕਪੂਰ ਦੀ ਅਪਕਮਿੰਗ ਫ਼ਿਲਮ ‘ਭਾਵੇਸ਼ ਜੋਸ਼ੀ-ਸੁਪਰਹੀਰੋ’ ਦਾ ਟੀਜ਼ਰ

‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ
‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ: ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ ‘ਸ਼ਿੱਦਤ’ ਕਾਫੀ ਸਮੇਂ ਤੋਂ ਸੁਰਖੀਆਂ ‘ਚ ਸੀ

ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ ਇਲਜ਼ਾਮ
ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ...

ਨਵੀਂ ਦਿੱਲੀ: ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਨੇ ਵੀਰਵਾਰ ਨੂੰ ਗਾਇਕ ਤੇ ਅਦਾਕਾਰ

ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ
ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ

ਮੁੰਬਈ: ਬਾਲੀਵੁੱਡ ਆਏ ਦਿਨ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨਾਲ ਸਾਨੂੰ ਹੈਰਾਨ ਕਰ

‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ
‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ

ਮੁੰਬਈ: ਹੰਸਲ ਮੇਹਤਾ ਡਾਇਰੈਕਟਡ ਫ਼ਿਲਮ ‘ਓਮਾਰਟਾ’ ਨੂੰ ਸੈਂਸਰ ਬੋਰਡ ਨੇ ਇੱਕ ਕੱਟ

ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ
ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ

ਚੰਡੀਗੜ੍ਹ: ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਵਧੀਆ ਪਲੇਅਬੈਕ ਗਾਇਕਾਂ

ਫਲੋਰ ‘ਤੇ ਆਈ ‘ਪਾਨੀਪਤ’
ਫਲੋਰ ‘ਤੇ ਆਈ ‘ਪਾਨੀਪਤ’

ਮੁੰਬਈ: ਆਸ਼ੂਤੋਸ਼ ਗੋਵਾਰੀਕਰ ਤੇ ਡਾਇਰੈਕਟਰ ਨਿਤਿਨ ਦੇਸ਼ਾਈ ਦੀ ਫ਼ਿਲਮ ‘ਪਾਨੀਪਤ’ ਲਈ