ਐਸ਼ਵਰਿਆ ਨੇ ਫਿਲਮ ਲਈ ਮੰਗੇ 10 ਕਰੋੜ

By: ਏਬੀਪੀ ਸਾਂਝਾ | | Last Updated: Friday, 5 January 2018 3:34 PM
ਐਸ਼ਵਰਿਆ ਨੇ ਫਿਲਮ ਲਈ ਮੰਗੇ 10 ਕਰੋੜ

ਨਵੀਂ ਦਿੱਲੀ: ਐਸ਼ਵਰਿਆ ਰਾਏ ਬੱਚਨ ਜਲਦ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਰਗਿਸ ਦੀ ਸੁਪਰਹਿੱਟ ਫ਼ਿਲਮ ‘ਰਾਤ ਔਰ ਦਿਨ’ ਦੀ ਰੀਮੇਕ ਵਿੱਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 1967 ਵਿੱਚ ਆਈ ਸੀ। ਇਸ ਤੋਂ ਬਾਅਦ ਖ਼ਬਰ ਹੁਣ ਇਹ ਆ ਰਹੀ ਹੈ ਕਿ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਐਸ਼ਵਰਿਆ ਰਾਏ ਬੱਚਨ ਨੇ ਮੋਟੀ ਫ਼ੀਸ ਦੀ ਮੰਗ ਕੀਤੀ ਹੈ। ਖ਼ਬਰਾਂ ਮੁਤਾਬਕ ਐਸ਼ਵਰਿਆ ਨੇ ਇਹ ਫ਼ਿਲਮ ਕਰਨ ਲਈ ਪੂਰੇ 10 ਕਰੋੜ ਰੁਪਏ ਮੰਗੇ ਹਨ।

ਫ਼ਿਲਮ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਫ਼ਿਲਮ ਵਿੱਚ ਐਸ਼ਵਰਿਆ ਦਾ ਡਬਲ ਰੋਲ ਹੈ। ਇਸ ਲਈ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ। ਡਬਲ ਰੋਲ ਕਾਰਨ ਸਮਾਂ ਵੀ ਜ਼ਿਆਦਾ ਲੱਗੇਗਾ। ਇਸ ਲਈ ਹੋ ਸਕਦਾ ਹੈ ਕਿ ਐਸ਼ਵਰਿਆ ਨੂੰ ਆਉਣ ਵਾਲੇ ਟਾਈਮ ਵਿੱਚ ਹੋਰ ਫ਼ਿਲਮਾਂ ਛੱਡਣੀਆਂ ਪੈਣ। ਇਸ ਲਈ ਫ਼ਿਲਮ ਲਈ ਐਸ਼ਵਰਿਆ ਦੀ ਫ਼ੀਸ ਜਾਇਜ਼ ਹੈ।

ਇਸ ਵੇਲੇ ਐਸ਼ਵਰਿਆ ਫ਼ਿਲਮ ‘ਫੰਨੇ ਖਾਂ’ ਦੀ ਸ਼ੂਟਿੰਗ ਵਿੱਚ ਲੱਗੀ ਹੈ। ਇਸ ਤੋਂ ਬਾਅਦ ਉਹ ਫ਼ਿਲਮ ‘ਰਾਤ ਔਰ ਦਿਨ’ ਦੇ ਕਿਰਦਾਰ ਦੀਆਂ ਤਿਆਰੀਆਂ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਐਸ਼ਵਰਿਆ ਫ਼ਿਲਮ ‘ਏ ਦਿਲ ਹੈ ਮੁਸ਼ਕਿਲ’ ਵਿਚ ਸੀ। ਇਸ ਫ਼ਿਲਮ ਨੂੰ ਬਣਾਉਣ ‘ਤੇ 80 ਕਰੋੜ ਰੁਪਏ ਲੱਗੇ ਸਨ ਤੇ ਇਸ ਨੇ ਬਾਕਸ ਆਫ਼ਿਸ ‘ਤੇ 237 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

First Published: Friday, 5 January 2018 3:34 PM

Related Stories

ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?
ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?

ਵਿਦਿਆ ਬਾਲਨ ਦੇ ਫੈਨਸ ਸੋਚਦੇ ਹਨ ਕਿ ਉਹ ਬੰਗਾਲ ਦੇ ਰਹਿਣ ਵਾਲੇ ਹਨ। ਵਿਦਿਆ ਦਾ

ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ
ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ

ਅਦਾਕਾਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਬਾਲੀਵੁੱਡ ਵਿੱਚ ਦਾਖਲ ਦਾ ਕੋਈ

'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ
'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ

ਨਵੀਂ ਦਿੱਲੀ: ਸੁਪਰ ਸਟਾਰ ਆਮਿਰ ਖਾਨ ਦੀ ਇੱਕ ਹੋਰ ਫਿਲਮ ਨੇ ਰਿਕਾਰਡ ਕਾਇਮ ਕੀਤਾ

ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ
ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ

ਨਵੀਂ ਦਿੱਲੀ: ਰੈਪਰ ਹਨੀ ਸਿੰਘ ਅੱਜਕੱਲ੍ਹ ਫਿਰ ਸੁਰਖ਼ੀਆਂ ਵਿੱਚ ਹਨ। ਲਗਾਤਾਰ

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ