ਐਸ਼ਵਰਿਆ ਬਣਾਏਗੀ ਮੈਲਬਰਨ 'ਚ ਰਿਕਾਰਡ

By: ਏਬੀਪੀ ਸਾਂਝਾ | | Last Updated: Sunday, 23 July 2017 1:42 PM
ਐਸ਼ਵਰਿਆ ਬਣਾਏਗੀ ਮੈਲਬਰਨ 'ਚ ਰਿਕਾਰਡ

ਮੈਲਬਰਨ: ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ ਨੂੰ ਮੈਲਬਰਨ ‘ਚ ਹੋਣ ਵਾਲੇ ਭਾਰਤੀ ਫ਼ਿਲਮ ਮਹਾ ਉਤਸਵ ‘ਚ ਵਿਸ਼ਵ ਸਨੇਮਾ ‘ਚ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਆਈਐਫਐਫਐਮ ਆਸਟਰੇਲੀਆ ‘ਚ ਹੋਣ ਵਾਲਾ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਸਾਲਾਨਾ ਸਮਾਰੋਹ ਹੈ।

 

ਭਾਰਤੀ ਸਿਨੇਮਾ ਵਿੱਚ ਜਸ਼ਨ ਮਨਾਉਣ ਲਈ ਹੋਣ ਵਾਲੇ ਇਸ ਪ੍ਰੋਗਰਾਮ ‘ਚ ਐਸ਼ਵਰਿਆ ਮੈਲਬਰਨ ਦੇ ਫੈਡਰੇਸ਼ਨ ਚੌਕ ‘ਤੇ ਭਾਰਤੀ ਝੰਡਾ ਲਹਿਰਾਉਣਗੇ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹੋਣਗੇ। ਉਨ੍ਹਾਂ ਨੂੰ 11 ਅਗਸਤ ਨੂੰ ਸਮਾਰੋਹ ਦੌਰਾਨ ਵਿਕਟੋਰੀਆ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

 

ਇਸ ਸਮਾਰੋਹ ਦੇ ਨਿਰਦੇਸ਼ਕ ਮਿਤੂ ਭੌਮਿਕ ਲਾਂਗੇ ਨੇ ਕਿਹਾ ਹੈ ਕਿ ਇਸ ਵਾਰ ਆਪਣੀ ਚਹੇਤੀ ਅਭਿਨੇਤਰੀ ਐਸ਼ਵਰਿਆ ਰਾਏ ਬਚਨ ਦਾ ਸਵਾਗਤ ਕਰਨਾ ਸਨਮਾਨ ਦੀ ਗੱਲ ਹੈ। ਇਹ ਇਕ ਗਲੋਬਲ ਹਸਤੀ ਹੈ ਤੇ ਅਸਟ੍ਰੇਲੀਆਈ ਦਰਸ਼ਕਾਂ ‘ਚ ਬੇਹੱਦ ਪਸੰਦੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਤੇ ਅਸਟ੍ਰੇਲੀਆ ਲਈ ਮਾਣ ਵਾਲੀ ਗੱਲ ਹੈ ਕਿ ਉਹ ਪਹਿਲੀ ਭਾਰਤੀ ਮਹਿਲਾ ਦੇ ਤੌਰ ‘ਤੇ ਝੰਡਾ ਲਹਿਰਾਉਣਗੇ।

First Published: Sunday, 23 July 2017 1:42 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’

ਬਾਬਾ ਰਾਮਦੇਵ ਬਣੇ ਫਿਲਮ 'ਯੇ ਹੈ ਇੰਡੀਆ' ਦੇ 'ਹੀਰੋ'
ਬਾਬਾ ਰਾਮਦੇਵ ਬਣੇ ਫਿਲਮ 'ਯੇ ਹੈ ਇੰਡੀਆ' ਦੇ 'ਹੀਰੋ'

ਮੁੰਬਈ: ਯੋਗ ਗੁਰੂ ਬਾਬਾ ਰਾਮਦੇਵ ਆਗਾਮੀ ਫ਼ਿਲਮ ‘ਯੇ ਹੈ ਇੰਡੀਆ’ ਦੇ ਪ੍ਰਮੋਸ਼ਨ