ਜਦੋਂ ਅਜੇ ਦੇਵਗਨ ਨੇ ਕਪਿਲ ਸ਼ਰਮਾ ਨੂੰ ਵਿਖਾਈਆਂ ਅੱਖਾਂ

By: ABP Sanjha | | Last Updated: Monday, 12 March 2018 4:47 PM
ਜਦੋਂ ਅਜੇ ਦੇਵਗਨ ਨੇ ਕਪਿਲ ਸ਼ਰਮਾ ਨੂੰ ਵਿਖਾਈਆਂ ਅੱਖਾਂ

ਨਵੀਂ ਦਿੱਲੀ: ਬੀਤੇ ਸਾਲ ਫ਼ਿਲਮ ‘ਬਾਦਸ਼ਾਹੋ’ ਦੌਰਾਨ ਹੋਈ ਕਪਿਲ ਸ਼ਰਮਾ ਤੇ ਅਜੇ ਦੇਵਗਨ ਦਰਮਿਆਨ ਨਾਰਾਜ਼ਗੀ ਹੁਣ ਲੱਗਦਾ ਹੈ ਖ਼ਤਮ ਹੋ ਗਈ ਹੈ। ਅਜੇ ਨੇ ਕਪਿਲ ਨੂੰ ਮੁਆਫ ਕਰਕੇ ਅੱਗੇ ਵਧਣ ਦਾ ਫ਼ੈਸਲਾ ਕਰ ਲਿਆ ਹੈ। ਅਜੇ ਛੇਤੀ ਹੀ ਕਪਿਲ ਦੇ ਨਵੇਂ ਸ਼ੋਅ ‘ਫੈਮਿਲੀ ਟਾਈਮ’ ਵਿੱਚ ਆਪਣੀ ਨਵੀਂ ਫ਼ਿਲਮ ‘ਰੇਡ’ ਦਾ ਪ੍ਰਚਾਰ ਕਰਦੇ ਹੋਏ ਵਿਖਾਈ ਦੇਣਗੇ।

 

ਹਾਲ ਹੀ ਵਿੱਚ ਸੋਨੀ ਟੀਵੀ ਨੇ ਇਸ ਸ਼ੋਅ ਦਾ ਪ੍ਰੋਮੋ ਸਾਂਝਾ ਕੀਤਾ ਹੈ। ਇਸ ਵਿੱਚ ਅਜੇ ਦੇਵਗਨ ਜਾਣਬੁੱਝ ਕੇ ਕਪਿਲ ਸ਼ਰਮਾ ਨੂੰ ਪ੍ਰੇਸ਼ਾਨ ਕਰਦੇ ਵਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ ਉਹ ਕਪਿਲ ਦੀ ਬੇਰੁਜ਼ਗਾਰੀ ਦਾ ਮਜ਼ਾਕ ਵੀ ਉਡਾਉਂਦੇ ਹਨ। ਇਸ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਜਦੋਂ ਕਪਿਲ ਆਪਣੇ ਨਵੇਂ ਸ਼ੋਅ ਵਿੱਚ ਅਜੇ ਨੂੰ ਸੱਦਾ ਦੇਣ ਲਈ ਪਹੁੰਚਦੇ ਹਨ ਤਾਂ ਅਜੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਹਿੰਦੇ ਹਨ।

 

ਕਪਿਲ ਜਦ ਅਜੇ ਨੂੰ ਇਹ ਕਹਿੰਦੇ ਹਨ ਕਿ ਸਰ ਤੁਸੀਂ ਉਸ ਦੇ ਸ਼ੋਅ ‘ਤੇ ਰੇਡ ਕਰਨ ਹੀ ਆ ਜਾਓ ਤਾਂ ਅਜੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਹਨ ਕਿ ਇਨਕਮ ਟੈਕਸ ਦੀ ਰੇਡ ਉੱਥੇ ਪੈਂਦੀ ਹੈ ਜਿੱਥੇ ਕੋਈ ਇਨਕਮ ਹੁੰਦੀ ਹੋਵੇ, ਤੁਸੀਂ ਤਾਂ ਬੇਰੁਜ਼ਗਾਰ ਹੋ, ਇਸ ਲਈ ਤੁਸੀਂ ਇਸ ਲਈ ਅਯੋਗ ਵੀ ਹੋ।

 

ਕਪਿਲ ਸ਼ਰਮਾ ਦਾ ਨਵਾਂ ਸ਼ੋਅ 25 ਮਾਰਚ ਤੋਂ ਟੈਲੀਵਿਜ਼ਨ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸ਼ੋਅ ਰਾਤ ਨੂੰ ਨੌਂ ਵਜੇ ਹੀ ਪ੍ਰਸਾਰਿਤ ਕੀਤਾ ਜਾਵੇਗਾ।

 

#FamilyTimeWithKapilSharma

Jaldi Ajay Devgn khatkhatayege Kapil sharma ka daravaaza #Raid marne ke liye on #FamilyTimeWithKapilSharma sirf Sony Entertainment Television par. T-Series Films

Posted by Sony Entertainment Television on Saturday, 10 March 2018

First Published: Monday, 12 March 2018 4:47 PM

Related Stories

ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼
ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼

ਮੁੰਬਈ: ਰਣਵੀਰ ਸਿੰਘ ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਨਾਲ ਸਫਲਤਾ ਦੀ ਪੌੜੀ ਚੜ੍ਹਿਆ।

ਕਬੂਤਰਬਾਜ਼ੀ ਕੇਸ 'ਚ ਦਲੇਰ ਮਹਿੰਦੀ ਨੂੰ ਦੋ ਸਾਲ ਕੈਦ
ਕਬੂਤਰਬਾਜ਼ੀ ਕੇਸ 'ਚ ਦਲੇਰ ਮਹਿੰਦੀ ਨੂੰ ਦੋ ਸਾਲ ਕੈਦ

ਚੰਡੀਗੜ੍ਹ: ਪਟਿਆਲਾ ਦੀ ਅਦਾਲਤ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ

ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ
ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ

ਨਵੀਂ ਦਿੱਲੀ: ਲੰਮੇ ਸਮੇਂ ਮਗਰੋਂ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਟੀਵੀ ਦੀ ਦੁਨੀਆ

'ਟਾਈਗਰ’ ਤੇ ‘ਸੁਲਤਾਨ’ ਵਾਂਗ ਧੂਮ ਮਚਾਏਗੀ ‘ਭਰਤ’!
'ਟਾਈਗਰ’ ਤੇ ‘ਸੁਲਤਾਨ’ ਵਾਂਗ ਧੂਮ ਮਚਾਏਗੀ ‘ਭਰਤ’!

ਮੁੰਬਈ: ਸਲਮਾਨ ਖਾਨ ਦੀ ਅਗਲੀ ਫਿਲਮ ‘ਭਰਤ’ ਜਲਦ ਆ ਰਹੀ ਹੈ। ਸਲਮਾਨ ਖ਼ਾਨ ਨਾਲ ਦੋ