ਵਿਆਹ ਲਈ ਪੰਜਾਬੀ ਮੁੰਡਾ ਲੱਭ ਰਹੀ ਹੈ ਅਮੀਸ਼ਾ ਪਟੇਲ

By: ABP Sanjha | | Last Updated: Friday, 4 August 2017 8:44 PM
ਵਿਆਹ ਲਈ ਪੰਜਾਬੀ ਮੁੰਡਾ ਲੱਭ ਰਹੀ ਹੈ ਅਮੀਸ਼ਾ ਪਟੇਲ

ਜਲੰਧਰ: ਗ਼ਦਰ ਫ਼ਿਲਮ ਵਿਚ ਸਕੀਨਾ ਦਾ ਯਾਦਗਾਰੀ ਰੋਲ ਨਿਭਾਉਣ ਵਾਲੀ ਅਦਾਕਾਰਾ ਅਮੀਸ਼ਾ ਪਟੇਲ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀ ਬਹੁਤ ਪਸੰਦ ਹਨ। ਕਈ ਫ਼ਿਲਮਾਂ ‘ਚ ਉਸ ਨੇ ਪੰਜਾਬੀ ਰੋਲ ਕੀਤੇ ਹਨ ਇਸ ਲਈ ਉਹ ਵਿਆਹ ਵੀ ਪੰਜਾਬੀ ਮੁੰਡੇ ਨਾਲ ਕਰਵਾਉਣਾ ਚਾਹੁੰਦੀ ਹੈ।

 

ਸ਼ੁੱਕਰਵਾਰ ਨੂੰ ਇੱਕ ਸ਼ੋਅਰੂਮ ਦੇ ਉਦਘਾਟਨੀ ਸਮਾਗਮ ‘ਚ ਸ਼ਾਮਿਲ ਹੋਣ ਲਈ ਜਲੰਧਰ ਪੁੱਜੀ ਅਮੀਸ਼ਾ ਪਟੇਲ ਨੇ ਇਹ ਗੱਲਾਂ ਕਹੀਆਂ।

 

ਜਦ ਪੱਤਰਕਾਰਾਂ ਨੇ ਅਮੀਸ਼ਾ ਨੂੰ ਪਟੇਲ ਨੂੰ ਪੁੱਛਿਆ ਕਿ ਕੀ ਪੰਜਾਬੀ ਮੁੰਡਾ ਲੱਭ ਗਿਆ ਹੈ ਤਾਂ ਅਮੀਸ਼ਾ ਨੇ ਕਿਹਾ ਕਿ ਅਜੇ ਤਾਂ ਨਹੀਂ ਲੱਭਿਆ ਜੇਕਰ ਤੁਹਾਡੀ ਨਿਗ੍ਹਾ ‘ਚ ਕੋਈ ਚੰਗਾ ਜਿਹਾ ਪੰਜਾਬੀ ਮੁੰਡਾ ਹੋਵੇ ਤਾਂ ਜ਼ਰੂਰ ਦੱਸਣਾ।

 

ਅਮੀਸ਼ਾ ਪਟੇਲ ਨੇ ਦੱਸਿਆ ਕਿ ਹੁਣ ਉਨ੍ਹਾਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਹੈ ਜਿਸ ਵਿਚ ਅਸੀਂ ਦੇਸੀ ਮੈਜਿਕ ਨਾਂ ਦੀ ਫ਼ਿਲਮ ਬਣਾ ਰਹੇ ਹਾਂ। ਇਸ ਫ਼ਿਲਮ ਵਿਚ ਅਮੀਸ਼ਾ ਦਾ ਡਬਲ ਰੋਲ ਹੈ। ਇਕ ਰੋਲ ਜਲੰਧਰ ਦੇ ਕਰਤਾਰਪੁਰ ਦੀ ਰਹਿਣ ਵਾਲੀ ਕੁੜੀ ਵਜੋਂ ਨਿਭਾਇਆ ਹੈ ਤੇ ਦੂਜੀ ਸ਼ਹਿਰ ਰਹਿੰਦੀ ਮਾਡਰਨ ਕੁੜੀ ਹੈ।

 

ਅਮੀਸ਼ਾ ਨੇ ਕਿਹਾ ਕਿ ਇਸ ਫ਼ਿਲਮ ਵਿਚ ਮੇਰੇ ਤਿੰਨ ਰੋਲ ਹਨ। ਦੋ ਪਰਦੇ ‘ਤੇ ਅਤੇ ਇਕ ਪਰਦੇ ਦੇ ਪਿੱਛੇ। ਜਲਦ ਇਹ ਫ਼ਿਲਮ ਰਿਲੀਜ਼ ਹੋਵੇਗੀ।

First Published: Friday, 4 August 2017 8:44 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’