17 ਸਾਲ ਬਾਅਦ ਮਾਧੁਰੀ ਤੇ ਅਨਿਲ ਇਕੱਠੇ

By: ਏਬੀਪੀ ਸਾਂਝਾ | | Last Updated: Monday, 4 December 2017 4:25 PM
17 ਸਾਲ ਬਾਅਦ ਮਾਧੁਰੀ ਤੇ ਅਨਿਲ ਇਕੱਠੇ

ਨਵੀਂ ਦਿੱਲੀ: ਮਾਧੁਰੀ ਦੀਕਸ਼ਤ ਤੇ ਅਨਿਲ ਕਪੂਰ ਦੀ ਜੋੜੀ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਪਰ ਪਿਛਲੇ ਕਈ ਸਾਲਾਂ ਤੋਂ ਇਹ ਵੱਡੇ ਪਰਦੇ ‘ਤੇ ਨਜ਼ਰ ਨਹੀਂ ਆ ਰਹੇ। ਇਨ੍ਹਾਂ ਦੇ ਫੈਨਸ ਲਈ ਚੰਗੀ ਖਬਰ ਹੈ। ਕਰੀਬ 17 ਸਾਲ ਬਾਅਦ ਇਹ ਜੋੜੀ ਮੁੜ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ।

 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵੇਂ ਸਟਾਰ ਡਾਇਰੈਕਟਰ ਇੰਦਰ ਕੁਮਾਰ ਦੀ ਅਪਕਮਿੰਗ ਫਿਲਮ ‘ਟੋਟਲ ਧਮਾਲ’ ‘ਚ ਇਕੱਠੇ ਨਜ਼ਰ ਆਉਣਗੇ। ਇਹ ਫਿਲਮ ਧਮਾਲ ਸੀਰੀਜ਼ ਦੀ ਤੀਜੀ ਫਿਲਮ ਹੋਵੇਗੀ। ਇਹ ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ। ਅਨਿਲ ਤੇ ਮਾਧੁਰੀ ਆਖਰੀ ਵਾਰ ਸਾਲ 2000 ‘ਚ ਰਿਲੀਜ਼ ਹੋਈ ‘ਪੁਕਾਰ’ ‘ਚ ਇਕੱਠੇ ਨਜ਼ਰ ਆਏ ਸਨ।

 

ਦੋਹਾਂ ਨੇ ਕਰੀਬ 15 ਫਿਲਮਾਂ ‘ਚ ਇਕੱਠੇ ਕੰਮ ਕੀਤਾ ਹੈ। ਇਸ ‘ਚ ਪੁਕਾਰ, ਪਰਿੰਦਾ, ਰਾਮ ਲਖਨ, ਤੇਜਾਬ, ਬੇਟਾ, ਰਾਜਕੁਮਾਰ, ਕਿਸ਼ਨ ਕਨਈਆ, ਜਮਾਈ ਰਾਜਾ, ਜੀਵਨ ਇਕ ਸੰਘਰਸ਼, ਪ੍ਰਤੀਕਾਰ, ਦਿਲ ਤੇਰਾ ਆਸ਼ਿਕ, ਖੇਲ, ਧਾਰਾਵੀ, ਜ਼ਿੰਦਗੀ ਇਕ ਜੁਆ ਤੇ ਲੱਜਾ ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਅਨਿਲ ਤੇ ਮਾਧੁਰੀ ਦੀ ਜੋੜੀ ਕਾਫੀ ਹਿੱਟ ਰਹੀ ਸੀ।

 

ਦੋਹਾਂ ਦੇ ਫੈਨਸ ਨੂੰ ਇਹ ਸੁਣ ਕੇ ਛੋਟਾ ਜਿਹਾ ਝਟਕਾ ਵੀ ਲੱਗ ਸਕਦਾ ਹੈ ਕਿ ਅਨਿਲ ਤੇ ਮਾਧੁਰੀ ਦਾ ਕੋਈ ਰੋਮਾਂਟਿਕ ਸੀਨ ਇਸ ਫਿਲਮ ‘ਚ ਨਹੀਂ ਹੋਵੇਗਾ। ਡਾਇਰੈਕਟਰ ਇੰਦਰ ਕੁਮਾਰ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਮੇਡੀ ਮੂਵੀ ਹੈ। ਇਸ ਲਈ ਤੁਸੀਂ ਕਿਸੇ ਧੱਕ-ਧੱਕ ਦੀ ਉਮੀਦ ਨਾ ਕਰੋ ਪਰ ਇਹ ਫਿਲਮ ਕਮਾਲ ਹੋਵੇਗੀ।

First Published: Monday, 4 December 2017 4:25 PM

Related Stories

ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ ਮਦਦ
ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ...

ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ

ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ
ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਜਲਦ ਹੀ ਦਿੱਲੀ-ਮੇਰਠ ਐਕਸਪ੍ਰੈੱਸਵੇ

ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ
ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ

ਮੁੰਬਈ: ਖੂਬਸੂਰਤੀ ਹੋਵੇ, ਡਾਂਸ ਹੋਵੇ ਜਾਂ ਫਿਰ ਐਕਟਿੰਗ, ਰੇਖਾ ਦੀ ਦੀਵਾਨਗੀ ਅੱਜ

OMG..! ਲਾੜਾ ਬਣਨ ਜਾ ਰਿਹਾ
OMG..! ਲਾੜਾ ਬਣਨ ਜਾ ਰਿਹਾ "ਬਾਹੂਬਲੀ"...?

ਨਵੀਂ ਦਿੱਲੀ: “ਬਾਹੂਬਲੀ” ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ

ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ
ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ

ਨਵੀਂ ਦਿੱਲੀ: ਕਰਨਾਟਕ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਵੇਂ ਸਾਲ ਦੇ ਪ੍ਰੋਗਰਾਮਾਂ

ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ
ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ

ਨਵੀਂ ਦਿੱਲੀ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਈਆਂ ਤਿੰਨ ਦਿਨ ਬੀਤ ਗਏ