'ਪੱਗ ਨਾਲ ਆਇਆ ਸ਼ਖਸੀਅਤ ਵਿੱਚ ਬਦਲਾਅ'

By: Tahira Bhasin | | Last Updated: Wednesday, 10 May 2017 5:53 PM
'ਪੱਗ ਨਾਲ ਆਇਆ ਸ਼ਖਸੀਅਤ ਵਿੱਚ ਬਦਲਾਅ'

ਮੁੰਬਈ: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਪਹਿਲੀ ਵਾਰ ਪਰਦੇ ‘ਤੇ ਪੱਗ ਬੰਨ੍ਹੀ ਹੈ। ਫਿਲਮ ‘ਮੁਬਾਰਕਾਂ’ ਵਿੱਚ ਉਹ ਸਰਦਾਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਅਰਜੁਨ ਲਈ ਇਹ ਤਜਰਬਾ ਬੇਹੱਦ ਵੱਖਰਾ ਤੇ ਅਧਿਆਤਮਕ ਰਿਹਾ। ਉਨ੍ਹਾਂ ਕਿਹਾ, “ਇਹ ਮੇਰੇ ਲਈ ਬਹੁਤ ਖਾਸ ਸੀ, ਪੱਗ ਬੰਨ੍ਹ ਕੇ ਵੱਖਰਾ ਅਹਿਸਾਸ ਹੁੰਦਾ ਹੈ। ਮੈਂ ਮਹਿਸੂਸ ਕਰ ਸਕਦਾ ਸੀ ਕਿ ਮੈਂ ਰੱਬ ਦੇ ਹੋਰ ਵੀ ਨੇੜੇ ਆ ਗਿਆ ਹਾਂ। ਮੈਂ ਕਹਿ ਸਕਦਾ ਹਾਂ ਕਿ ਇਸ ਨੇ ਮੈਨੂੰ ਬਹੁਤ ਕੁਝ ਦਿੱਤਾ।”

ਅਰਜੁਨ ਨੇ ਇਸ ਫਿਲਮ ਲਈ ਚੰਡੀਗੜ੍ਹ ਤੇ ਪੰਜਾਬ ਵਿੱਚ ਸ਼ੂਟ ਕੀਤਾ ਹੈ। ਉਨ੍ਹਾਂ ਕਿਹਾ, “ਸ਼ੂਟ ਦੌਰਾਨ ਅਸੀਂ ਕਈ ਗੁਰਦੁਆਰਿਆਂ ਵਿੱਚ ਵੀ ਗਏ। ਇਸ ਤੋਂ ਇਲਾਵਾ ਖਾਣ-ਪੀਣ ਵਿੱਚ ਖੂਬ ਮਜ਼ੇ ਕੀਤੇ। ਦਰਸ਼ਕ ਇਸ ਫਿਲਮ ਨੂੰ ਜ਼ਰੂਰ ਪਸੰਦ ਕਰਨਗੇ।”

ਅਰਜੁਨ ਕਪੂਰ ਫਿਲਹਾਲ 19 ਮਈ ਨੂੰ ਫਿਲਮ ‘ਹਾਫ ਗਰਲਫਰੈਂਡ’ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਉਹ ਇੱਕ ਤਰਫਾ ਆਸ਼ਿਕ ਦਾ ਕਿਰਦਾਰ ਨਿਭਾਅ ਰਹੇ ਹਨ। ਸ਼ਰੱਧਾ ਕਪੂਰ ਉਨ੍ਹਾਂ ਦੀ ਹਾਫ ਗਰਲਫਰੈਂਡ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ।

First Published: Wednesday, 10 May 2017 5:53 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ