ਬਾਬਾ ਰਾਮਦੇਵ ਬਣੇ ਫਿਲਮ 'ਯੇ ਹੈ ਇੰਡੀਆ' ਦੇ 'ਹੀਰੋ'

By: abp sanjha | | Last Updated: Thursday, 10 August 2017 4:29 PM
ਬਾਬਾ ਰਾਮਦੇਵ ਬਣੇ ਫਿਲਮ 'ਯੇ ਹੈ ਇੰਡੀਆ' ਦੇ 'ਹੀਰੋ'

ਮੁੰਬਈ: ਯੋਗ ਗੁਰੂ ਬਾਬਾ ਰਾਮਦੇਵ ਆਗਾਮੀ ਫ਼ਿਲਮ ‘ਯੇ ਹੈ ਇੰਡੀਆ’ ਦੇ ਪ੍ਰਮੋਸ਼ਨ ਕਰ ਰਹੇ ਹਨ। ਉਹ ਇਸ ਫ਼ਿਲਮ ਦੇ ਗੀਤ ਸਈਆਂ-ਸਈਆਂ ਵਿੱਚ ਦੇਖਣਗੇ। ਇਹ ਫ਼ਿਲਮ 18 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਲੋਮ ਹਰਸ਼ ਵੱਲੋਂ ਲਿਖਤ ਤੇ ਡਾਇਰੈਕਟ ਕੀਤੀ ਫ਼ਿਲਮ ਵਿੱਚ ਗੈਵੀ ਚਾਹਲ ਤੇ ਡਿਆਨਾ ਉੱਪਲ ਪ੍ਰਮੁੱਖ ਭੂਮਿਕਾ ਵਿੱਚ ਹਨ।
ਰਾਮਦੇਵ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਅਜਿਹਾ ਦੇਸ਼ ਜਿੱਥੇ ਕਰੋੜਾਂ ਦੀ ਆਬਾਦੀ ਹੈ। ਇੱਕ ਅਜਿਹਾ ਦੇਸ਼ ਜਿੱਥੇ ਵੇਦਾਂ ਦੀ ਖੋਜ ਹੋਈ, ਉਸ ਦੇਸ਼ ਬਾਰੇ ਦੁਨੀਆ ਭਰ ਦੇ ਕੁਝ ਲੋਕਾਂ ਦੀ ਗ਼ਲਤ ਧਾਰਨਾ ਹੈ। ਭਾਰਤ ਸਪੇਰਿਆਂ ਦਾ ਦੇਸ਼ ਨਹੀਂ ਰਿਹਾ ਬਲਕਿ ਹੁਣ ਇਹ ਉੱਨਤ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪੂਰੀ ਦੁਨੀਆ ਦੀ ਅਗਵਾਈ ਕਰਨ ਦੀ ਸਮਰੱਥਾ ਹੈ। ਫ਼ਿਲਮ ਵਿੱਚ ਭਾਰਤ ਦੀ ਬਦਲੀ ਹੋਈ ਤਸਵੀਰ ਦਿਖਾਈ ਹੋਈ ਹੈ। ਉਸ ਨੇ ਬਹੁਤ ਸੋਚਣ ਦੇ ਬਾਦ ਫ਼ਿਲਮ ਦਾ ਮਜ਼ਬੂਤੀ ਨਾਲ ਸਮਰਥਨ ਕਰਨ ਦਾ ਫ਼ੈਸਲਾ ਕੀਤਾ। ਉਸ ਨੂੰ ਉਮੀਦ ਹੈ ਕਿ ਦੇਸ਼ ਦਾ ਹਰ ਨਾਗਰਿਕ ਇਸ ਫ਼ਿਲਮ ਦਾ ਸਮਰਥਨ ਕਰੇਗਾ। ਹਰਸ਼ ਨੇ ਕਿਹਾ ਕਿ ਰਾਮਦੇਵ ਤੋਂ ਵੱਡਾ ਉਨ੍ਹਾਂ ਦੀ ਫ਼ਿਲਮ ਲਈ ਸਮਰਥਨ ਨਹੀਂ ਹੋ ਸਕਦਾ।
First Published: Thursday, 10 August 2017 4:28 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’