'ਬਾਹੂਬਲੀ 2' ਬਣੀ ਪਹਿਲੀ 400 ਕਰੋੜੀ ਹਿੰਦੀ ਫਿਲਮ

By: Tahira Bhasin | | Last Updated: Tuesday, 16 May 2017 12:52 PM
'ਬਾਹੂਬਲੀ 2' ਬਣੀ ਪਹਿਲੀ 400 ਕਰੋੜੀ ਹਿੰਦੀ ਫਿਲਮ

ਮੁੰਬਈ: ਦੁਨੀਆ ਭਰ ਵਿੱਚ ਜ਼ਬਰਦਸਤ ਕਮਾਈ ਕਰਨ ਵਾਲੀ ਫਿਲਮ ‘ਬਾਹੂਬਲੀ 2’ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਦਾ ਹਿੰਦੀ ਵਰਜ਼ਨ ਵੀ ਹੁਣ ਤਿੰਨੇ ਖਾਨਾਂ ਨੂੰ ਪਿੱਛੇ ਛੱਡ ਚੁੱਕਾ ਹੈ। ‘ਬਾਹੂਬਲੀ 2 ਹਿੰਦੀ’ ਨੇ 400 ਕਰੋੜ ਕਲੱਬ ਵਿੱਚ ਐਂਟਰੀ ਲੈ ਲਈ ਹੈ। ਫਿਲਮ ਨੇ 17 ਦਿਨਾਂ ਵਿੱਚ 432.80 ਕਰੋੜ ਰੁਪਏ ਕਮਾ ਲਏ ਹਨ।

ਇੰਨੀ ਕਲੈਕਸ਼ਨ ਕਰਨ ਵਾਲੀ ‘ਬਾਹੂਬਲੀ 2’ ਪਹਿਲੀ ਹਿੰਦੀ ਫਿਲਮ ਬਣ ਗਈ ਹੈ। ਇਸ ਨਾਲ ਆਮਿਰ ਦੀ ‘ਦੰਗਲ’ ਤੇ ਸਲਮਾਨ ਦੀ ‘ਸੁਲਤਾਨ’ ਦਾ ਰਿਕਾਰਡ ਟੁੱਟ ਗਿਆ ਹੈ। ਪਹਿਲੀ ਵਾਰ ਹੈ ਕਿ ਕਿਸੇ ਹਿੰਦੀ ਫਿਲਮ ਨੇ 400 ਕਰੋੜ ਕਲੱਬ ਵਿੱਚ ਐਂਟਰੀ ਲਈ ਹੈ।

ਇਹੀ ਨਹੀਂ ਆਉਣ ਵਾਲੇ ਦਿਨਾਂ ਵਿੱਚ ਫਿਲਮ 500 ਕਰੋੜ ਤੋਂ ਵੀ ਵੱਧ ਕਮਾ ਸਕਦੀ ਹੈ। ਓਵਰਔਲ ਫਿਲਮ ਨੇ ਹੁਣ ਤੱਕ 1390 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਵਿੱਚ ਪ੍ਰਭਾਸ ਨੇ ਮੁੱਖ ਕਿਰਦਾਰ ਨਿਭਾਇਆ ਹੈ। ਇਸ ਦਾ ਨਿਰਦੇਸ਼ਨ ਐਸਐਸ ਰਾਜਾਮੌਲੀ ਨੇ ਕੀਤਾ ਹੈ।

First Published: Tuesday, 16 May 2017 12:52 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ