ਕਰਨ ਦੇ ਸ਼ੋਅ 'ਤੇ ਆਉਣਗੇ ਜਸਟਿਨ ਬੀਬਰ ?

By: Tahira Bhasin | | Last Updated: Tuesday, 9 May 2017 5:43 PM
ਕਰਨ ਦੇ ਸ਼ੋਅ 'ਤੇ ਆਉਣਗੇ ਜਸਟਿਨ ਬੀਬਰ ?

ਮੁੰਬਈ: ਕੈਨੇਡੀਅਨ ਪੌਪ ਸਟਾਰ ਜਸਟਿਨ ਬੀਬਰ ਮਸ਼ਹੂਰ ਚੈਟ ਸ਼ੋਅ ‘ਕਾਫੀ ਵਿਦ ਕਰਨ’ ‘ਤੇ ਸ਼ਿਰਕਤ ਕਰ ਸਕਦੇ ਹਨ। ਖਬਰਾਂ ਹਨ ਕਿ 10 ਮਈ ਨੂੰ ਮੁੰਬਈ ਵਿੱਚ ਪਹਿਲੀ ਵਾਰ ਪਰਫੌਰਮ ਕਰਨ ਜਾ ਰਹੇ ਬੀਬਰ ਕਰਨ ਦੇ ਸ਼ੋਅ ‘ਤੇ ਨਜ਼ਰ ਆ ਸਕਦੇ ਹਨ। ਬੀਬਰ ਸ਼ਾਇਦ ਆਪਣੇ ਬਿਜ਼ੀ ਸ਼ੈਡਿਊਲ ਤੋਂ ਕਰਨ ਨਾਲ ਗੱਲਬਾਤ ਕਰਨ ਲਈ ਸਮਾਂ ਕੱਢ ਲੈਣਗੇ।

ਇੱਕ ਕਰੀਬੀ ਸੂਤਰ ਨੇ ਦੱਸਿਆ, ਇਹ ਪਹਿਲੀ ਵਾਰ ਹੋਏਗਾ ਕਿ ਬੀਬਰ ਜਿੰਨੀ ਵੱਡੀ ਅੰਤਰਰਾਸ਼ਟਰੀ ਸ਼ਖਸੀਅਤ ਕਰਨ ਦੇ ਸ਼ੋਅ ‘ਤੇ ਆਏਗੀ। ਵੈਸੇ ਤਾਂ ਕਰਨ ਅੰਤਰਰਾਸ਼ਟਰੀ ਪਲੈਟਫਾਰਮ ਤੇ ਆਪਣੀ ਪਛਾਣ ਬਣਾ ਚੁੱਕੇ ਹਨ। ਇਸ ਲਈ ਬੀਬਰ ਨੂੰ ਕਰਨ ਨਾਲ ਗੱਲਬਾਤ ਕਰਨ ਵਿੱਚ ਕੋਈ ਦਿੱਕਤ ਨਹੀਂ।

ਕਰਨ ਜੌਹਰ ਦੇ ਸ਼ੋਅ ਨੂੰ ਪੰਜ ਸੀਜ਼ਨ ਤੇ 105 ਐਪੀਸੋਡ ਹੋ ਚੁੱਕੇ ਹਨ। ਉਨ੍ਹਾਂ ਦੇ ਸ਼ੋਅ ‘ਤੇ ਬੀਬਰ ਦਾ ਆਉਣਾ ਵੱਡੀ ਗੱਲ ਹੋਵੇਗੀ।

First Published: Tuesday, 9 May 2017 5:43 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ