ਅਕਾਲਸ਼ ਦਦਲਾਨੀ ਨੇ ਖੋਲ੍ਹਿਆ ਘਰੋਂ ਬੇਘਰ ਹੋਣ ਰਾਜ਼

By: ABP Sanjha | | Last Updated: Friday, 12 January 2018 6:35 PM
ਅਕਾਲਸ਼ ਦਦਲਾਨੀ ਨੇ ਖੋਲ੍ਹਿਆ ਘਰੋਂ ਬੇਘਰ ਹੋਣ ਰਾਜ਼

ਰਿਆਲਟੀ ਸ਼ੋਅ ‘ਬਿੱਗ ਬੌਸ’ ਸੀਜ਼ਨ 11 ਦੇ ਫਾਈਨਲ ‘ਚ ਸਿਰਫ ਦੋ ਦਿਨ ਬਾਕੀ ਹਨ ਪਰ ਅੰਤਮ ਗੇੜ ਤੋਂ ਪਹਿਲਾਂ, 11ਵੇਂ ਸੀਜ਼ਨ ਦਾ ਹਿੱਸਾ ਰਹੇ ਆਕਾਸ਼ ਦਦਲਾਨੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਫਿਨਾਲੇ ਵੀਕ ਦੇ ਘਰ ਤੋਂ ਬੇਘਰ ਹੋਣ ਵਾਲੇ ਆਕਾਸ਼ ਦਦਲਾਨੀ ਦਾ ਮੰਨਣਾ ਹੈ ਕਿ ਸ਼ਿਲਪਾ ਸ਼ਿੰਦੇ ਨਾਲ ਲੜਨ ਕਰਕੇ ਉਨ੍ਹਾਂ ਨੂੰ ਬੇਘਰ ਹੋਣਾ ਪਿਆ ਸੀ। ਆਕਾਸ਼ ਦਦਲਾਨੀ ਨੇ ਕਿਹਾ, “ਸ਼ਿਲਪਾ ਨਾਲ ਝਗੜਾ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਸੀ, ਇਸ ਲਈ ਉਨ੍ਹਾਂ ਨੇ ਮੇਰੇ ਲਈ ਵੋਟ ਨਹੀਂ ਪਾਈ।”

ਆਕਾਸ਼ ਨੇ ਕਿਹਾ, “ਸ਼ੋਅ ਦੀ ਸ਼ੁਰੂਆਤ ਤੋਂ ਹੀ, ਮੈਂ ਤੇ ਸ਼ਿਲਪਾ ਬਹੁਤ ਚੰਗੇ ਦੋਸਤ ਸਨ, ਪਰ ਇੱਕ ਗਲਤਫਹਿਮੀ ਕਾਰਨ, ਸਾਡਾ ਰਿਸ਼ਤਾ ਵਿਗੜ ਗਿਆ। ਸ਼ਿਲਪਾ ਹਮੇਸ਼ਾਂ ਮੈਨੂੰ ਬੱਚਿਆਂ ਵਾਂਗ ਰੱਖਦੀ ਸੀ ਤੇ ਮੈਂ ਵੀ ਉਸ ਦੀ ਮਾਂ ਦੀ ਤਰ੍ਹਾਂ ਇੱਜ਼ਤ ਕਰਦਾ ਸੀ।”

ਇਸ ਤੋਂ ਇਲਾਵਾ, ਆਕਾਸ਼ ਦਦਲਾਨੀ ਦਾ ਕਹਿਣਾ ਹੈ ਕਿ ਸ਼ੋਅ ਵਿੱਚ ਉਹ ਜੋ ਵੀ ਹਾਸਲ ਕਰਦਾ ਹੈ, ਉਹ ਆਪਣੇ ਦਮ ‘ਤੇ ਕਰਦਾ ਹੈ। ਸ਼ਿਲਪਾ ਸ਼ਿੰਦੇ ਆਕਾਸ਼ ਦਦਲਾਨੀ ਦੇ ਬੇਘਰ ਹੋਣ ਤੋਂ ਬਾਅਦ ਰੋਣ ਲੱਗ ਪਈ ਸੀ। ਆਕਾਸ਼ ਦਦਲਾਨੀ ਦਾ ਸਫਰ ਘਰ ਵਿੱਚ ਬਹੁਤ ਵਧੀਆ ਸੀ। ਪੂਰੇ ਸੀਜ਼ਨ ਦੌਰਾਨ ਉਹ ਘਰ ਵਿੱਚ ਆਪਣਾ ਮਸਤੀ ਨਾਲ ਬਹੁਤ ਰੌਣਕ ਲਾਉਂਦਾ ਹੁੰਦਾ ਸੀ।

First Published: Friday, 12 January 2018 6:35 PM

Related Stories

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।

Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ
Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ

ਨਵੀਂ ਦਿੱਲੀ: ਇਸ ਸ਼ੁੱਕਰਵਾਰ ਸਿਨੇਮਾਘਰਾਂ ਵਿੱਚ ‘ਮੁੱਕਾਬਾਜ਼’,

ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'
ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'

ਮੁੰਬਈ-ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਜ਼ੀਰੋ’ ਦੇ ਸੈੱਟ

ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!
ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਨਾਲ ਨੇੜਤਾ ਵਧ