'ਟਾਇਗਰ' ਦੀ ਕਮਾਈ ਨੇ ਤੋੜੇ ਆਮਿਰ ਖ਼ਾਨ ਦੇ ਰਿਕਾਰਡ

By: ਰਵੀ ਇੰਦਰ ਸਿੰਘ | | Last Updated: Saturday, 6 January 2018 5:18 PM
'ਟਾਇਗਰ' ਦੀ ਕਮਾਈ ਨੇ ਤੋੜੇ ਆਮਿਰ ਖ਼ਾਨ ਦੇ ਰਿਕਾਰਡ

ਸਲਮਾਨ ਖ਼ਾਨ ਦੀ ਫ਼ਿਲਮ ‘ਟਾਇਗਰ ਜ਼ਿੰਦਾ ਹੈ’ ਇੱਕ ਤੋਂ ਬਾਅਦ ਇੱਕ ਰਿਕਾਰਡ ਤੋੜਦੀ ਜਾ ਰਹੀ ਹੈ। ਤਿੰਨ ਦਿਨ ਪਹਿਲਾਂ ਸਲਮਾਨ ਦੀ ਫ਼ਿਲਮ ਨੇ ਆਮਿਰ ਦੀ ਫ਼ਿਲਮ ‘3 ਇਡੀਅਟਸ’ ਦਾ ਰਿਕਾਰਡ ਤੋੜਿਆ ਸੀ ਅਤੇ ਹੁਣ ‘ਧੂਮ-3’ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਫ਼ਿਲਮ ‘ਧੂਮ-3’ ਨੇ ਭਾਰਤ ਵਿੱਚ ਕਰੀਬ 280 ਕਰੋੜ ਰੁਪਏ ਦੀ ਬਾਕਸ ਆਫ਼ਿਸ ‘ਤੇ ਕਮਾਈ ਕੀਤੀ ਸੀ ਹੁਣ ‘ਟਾਇਗਰ ਜ਼ਿੰਦਾ ਹੈ’ ਨੇ 286 ਕਰੋੜ ਰੁਪਏ ਕਮਾ ਲਏ ਹਨ।

 

ਫ਼ਿਲਮ ਨੇ ਭਾਰਤੀ ਬਾਜ਼ਾਰ ਵਿੱਚ ਹੁਣ ਤੱਕ 286.46 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਮੀਦ ਹੈ ਕਿ ਇਹ ਫ਼ਿਲਮ ਸਲਮਾਨ ਦੀ ਹੀ ਫ਼ਿਲਮ ‘ਸੁਲਤਾਨ’ ਦਾ ਰਿਕਾਰਡ ਵੀ ਤੋੜ ਦੇਵੇਗੀ। ਇਸ ਰਿਕਾਰਡ ਤੋਂ ਬਾਅਦ ਇਹ ਭਾਰਤ ਵਿੱਚ ਕਾਰੋਬਾਰ ਕਰਨ ਵਾਲੀਆਂ ਟਾਪ 5 ਫ਼ਿਲਮਾਂ ਵਿੱਚ ਸ਼ਾਮਲ ਹੋ ਜਾਵੇਗੀ।

 

‘ਟਾਇਗਰ ਜ਼ਿੰਦਾ ਹੈ’ ਸਾਲ 2012 ਵਿੱਚ ਰਿਲੀਜ਼ ਹੋਈ ਫ਼ਿਲਮ ‘ਏਕ ਥਾ ਟਾਇਗਰ’ ਦਾ ਦੂਜਾ ਭਾਗ ਹੈ। ਫ਼ਿਲਮ ਵਿੱਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਹਿੱਟ ਜੋੜੀ ਨਜ਼ਰ ਆਈ ਸੀ। ਫ਼ਿਲਮ ਦੀ ਕਹਾਣੀ ਇੱਕ ਟਾਇਗਰ ਨਾਂ ਦੇ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਫ਼ਿਲਮ 22 ਦਸੰਬਰ ਨੂੰ ਰਿਲੀਜ਼ ਹੋਈ ਸੀ ਅਤੇ ਇਸ ਨੂੰ ਅਲੀ ਅੱਬਾਸ ਨੇ ਨਿਰਦੇਸ਼ਤ ਕੀਤਾ ਹੈ।

First Published: Saturday, 6 January 2018 5:18 PM

Related Stories

ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?
ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?

ਵਿਦਿਆ ਬਾਲਨ ਦੇ ਫੈਨਸ ਸੋਚਦੇ ਹਨ ਕਿ ਉਹ ਬੰਗਾਲ ਦੇ ਰਹਿਣ ਵਾਲੇ ਹਨ। ਵਿਦਿਆ ਦਾ

ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ
ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ

ਅਦਾਕਾਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਬਾਲੀਵੁੱਡ ਵਿੱਚ ਦਾਖਲ ਦਾ ਕੋਈ

'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ
'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ

ਨਵੀਂ ਦਿੱਲੀ: ਸੁਪਰ ਸਟਾਰ ਆਮਿਰ ਖਾਨ ਦੀ ਇੱਕ ਹੋਰ ਫਿਲਮ ਨੇ ਰਿਕਾਰਡ ਕਾਇਮ ਕੀਤਾ

ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ
ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ

ਨਵੀਂ ਦਿੱਲੀ: ਰੈਪਰ ਹਨੀ ਸਿੰਘ ਅੱਜਕੱਲ੍ਹ ਫਿਰ ਸੁਰਖ਼ੀਆਂ ਵਿੱਚ ਹਨ। ਲਗਾਤਾਰ

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ