'ਕੇਸਰੀ' ਦਾ ਐਲਾਨ ਕਰਦਿਆਂ ਹੀ ਮੰਗਣੀ ਪਈ ਮਾਫੀ

By: ਏਬੀਪੀ ਸਾਂਝਾ | | Last Updated: Friday, 12 January 2018 6:12 PM
'ਕੇਸਰੀ' ਦਾ ਐਲਾਨ ਕਰਦਿਆਂ ਹੀ ਮੰਗਣੀ ਪਈ ਮਾਫੀ

ਨਵੀਂ ਦਿੱਲੀ: ਬਾਲੀਵੁਡ ਕਲਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਕੇਸਰੀ’ ‘ਚ ਮੁੱਖ ਅਦਾਕਾਰਾ ਕੌਣ ਹੋਵੇਗੀ ਇਸ ਦੀਆਂ ਗੱਲਾਂ ਪਿਛਲੇ ਹਫਤੇ ਤੋਂ ਚੱਲ ਰਹੀਆਂ ਸਨ। ਡਾਇਰੈਕਟਰ ਕਰਨ ਜੌਹਰ ਨੇ ਸੋਸ਼ਲ ਮੀਡੀਆ ਰਾਹੀਂ ਇਹ ਖੁਲਾਸਾ ਕੀਤਾ ਹੈ ਕਿ ਪਰੀਣੀਤੀ ਚੋਪੜਾ ਇਸ ‘ਚ ਨਜ਼ਰ ਆਵੇਗੀ ਪਰ ਇਸ ਐਲਾਨ ਦੇ ਨਾਲ ਹੀ ਕਰਨ ਨੂੰ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਟ੍ਰੋਲ ਵੀ ਕੀਤਾ। ਕਰਨ ਦੀ ਪਰੀਣੀਤੀ ਦੇ ਨਾਂ ਦੇ ਐਲਾਨ ਵੇਲੇ ਅਕਸ਼ੇ ਵਾਲੀ ਫੋਟੋ ਪੋਸਟ ਕਰ ਦਿੱਤੀ। ਕਰਨ ਨੇ ਲਿਖਿਆ ਕਿ ਫਿਲਮ ‘ਕੇਸਰੀ’ ਦੀ ਮੁੱਖ ਅਦਾਕਾਰਾ ਪਰੀਣੀਤੀ ਚੋਪੜਾ।

 

ਇਸ ਤੋਂ ਬਾਅਦ ਲੋਕ ਅਕਸ਼ੇ ਕੁਮਾਰ ਦਾ ਮਜਾਕ ਉਡਾਉਣ ਲੱਗੇ। ਲੋਕਾਂ ਨੇ ਲਿਖਿਆ ਕਿ ਇਹ ਤਸਵੀਰ ਵੇਖਣ ਤੋਂ ਬਾਅਦ ਤਾਂ ਅਸੀਂ ਪਰੀਣੀਤੀ ਨੂੰ ਪਛਾਣ ਹੀ ਨਹੀਂ ਸਕੇ। ਕੁਝ ਲੋਕਾਂ ਨੇ ਤਾਂ ਅਕਸ਼ੇ ਦੀ ਬਾਡੀ ‘ਤੇ ਪਰੀਣੀਤੀ ਦੀ ਗਰਦਨ ਜੋੜ ਦਿੱਤੀ।

 

ਸੋਸ਼ਲ ਮੀਡੀਆ ‘ਤੇ ਫਜ਼ੀਹਤ ਤੋਂ ਬਾਅਦ ਕਰਨ ਜੌਹਰ ਨੇ ਲਿਖਿਆ ਕਿ ਫਿਲਮ ਦੀ ਹੀਰੋਈਨ ਦੇ ਨਾਂ ਦਾ ਐਲਾਨ ਉਸ ਦੀ ਤਸਵੀਰ ਨਾਲ ਹੀ ਹੋਣਾ ਚਾਹੀਦਾ ਹੈ। ਟਵਿੱਟਰ ‘ਤੇ ਤਾਂ ਲੋਕ ਉਸੇ ਵੇਲੇ ਅਟੈਕ ਕਰ ਦਿੰਦੇ ਹਨ। ਮੈਂ ਮੁਆਫੀ ਮੰਗਦਾ ਹਾਂ।

 

ਫਿਲਮ ‘ਚ ਅਕਸ਼ੇ ਸਿੱਖ ਬਣੇ ਹਨ ਤੇ ਇਹ ਹੋਲੀ ‘ਤੇ ਰਿਲੀਜ਼ ਹੋਵੇਗੀ। ਇਹ ਸਾਰਗੜੀ ਦੀ ਲੜਾਈ ‘ਤੇ ਅਧਾਰਤ ਹੈ। ਇਸ ਨੂੰ ਅਨੁਰਾਗ ਸਿੰਘ ਡਾਇਰੈਕਟ ਕਰ ਰਹੇ ਹਨ। ਅਕਸ਼ੇ ਦੇ ਫਸਟ ਲੁੱਕ ਨੂੰ ਲੋਕ ਪਸੰਦ ਕਰ ਰਹੇ ਹਨ।

 

First Published: Friday, 12 January 2018 6:12 PM

Related Stories

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।

Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ
Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ

ਨਵੀਂ ਦਿੱਲੀ: ਇਸ ਸ਼ੁੱਕਰਵਾਰ ਸਿਨੇਮਾਘਰਾਂ ਵਿੱਚ ‘ਮੁੱਕਾਬਾਜ਼’,

ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'
ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'

ਮੁੰਬਈ-ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਜ਼ੀਰੋ’ ਦੇ ਸੈੱਟ

ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!
ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਨਾਲ ਨੇੜਤਾ ਵਧ