ਬਾਲੀਵੁੱਡ ਦੀ ਸਭ ਤੋਂ ਪਿਆਰੀ ਮਾਂ ਨੂੰ ਸਿਤਾਰਿਆਂ ਦਾ ਅਲਵਿਦਾ

By: Tahira Bhasin | | Last Updated: Thursday, 18 May 2017 2:50 PM
ਬਾਲੀਵੁੱਡ ਦੀ ਸਭ ਤੋਂ ਪਿਆਰੀ ਮਾਂ ਨੂੰ ਸਿਤਾਰਿਆਂ ਦਾ ਅਲਵਿਦਾ

ਮੁੰਬਈ: ਅਦਾਕਾਰਾ ਰੀਮਾ ਲਾਗੂ ਜਦ ਵੀ ਪਰਦੇ ‘ਤੇ ਆਈ, ਆਪਣੀ ਸਾਦਗੀ ਤੇ ਸਹਿਜ ਸੁਭਾਅ ਦਾ ਨਮੂਨਾ ਪੇਸ਼ ਕੀਤਾ। ਆਮ ਤੌਰ ‘ਤੇ ਮਾਂ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਨੇ ਅੱਜ ਸਵੇਰੇ ਆਪਣੇ ਆਖਰੀ ਸਾਹ ਲਏ। ਇਸ ਖਬਰ ਤੋਂ ਬਾਲੀਵੁੱਡ ਦੇ ਕਈ ਸਿਤਾਰੇ ਦੁਖੀ ਹਨ। ਉਨ੍ਹਾਂ ਨੇ ਆਪਣਾ ਦੁੱਖ ਸੋਸ਼ਲ ਮੀਡੀਆ ‘ਤੇ ਜ਼ਾਹਿਰ ਕੀਤਾ ਹੈ।

ਅਕਸ਼ੇ ਕੁਮਾਰ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਰੀਮਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਹ ਇੱਕ ਬਿਹਤਰੀਨ ਅਦਾਕਾਰਾ ਸਨ। ਕਰਨ ਜੌਹਰ ਨੇ ਲਿਖਿਆ ਹੈ ਕਿ ਰੀਮਾ ਨੂੰ ਡਾਇਰੈਕਟ ਕਰਨ ਦਾ ਸ਼ੁੱਭ ਮੌਕਾ ਉਨ੍ਹਾਂ ਨੂੰ ਮਿਲਿਆ ਸੀ। ਕਰਨ ਨੇ ਫਿਲਮ ‘ਕੱਲ ਹੋ ਨਾ ਹੋ’ ਵਿੱਚ ਉਨ੍ਹਾਂ ਨੂੰ ਡਾਇਰੈਕਟ ਕੀਤਾ ਸੀ।

 

 

 

 

 

 

 

ਕ੍ਰਿਸ਼ਮਾ ਕਪੂਰ ਨੇ ਵੀ ਰੀਮਾ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਫਿਲਮ ‘ਹਮ ਆਪਕੇ ਹੈਂ ਕੌਣ’ ਵਿੱਚ ਉਨ੍ਹਾਂ ਨਾਲ ਕੰਮ ਕੀਤਾ ਸੀ। ਰਿਸ਼ੀ ਕਪੂਰ ਨੇ ਵੀ ਲਿਖਿਆ ਹੈ ਕਿ ਰੀਮਾ ਇੱਕ ਚੰਗੀ ਦੋਸਤ ਸੀ। ਉਨ੍ਹਾਂ ਦੀ ਬਹੁਤ ਯਾਦ ਆਏਗੀ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੀਮਾ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਹੈ ਕਿ ਰੀਮਾ ਇੱਕ ਸ਼ਾਨਦਾਰ ਅਦਾਕਾਰਾ ਸੀ ਤੇ ਪਰਦੇ, ਮੰਚ ਦੋਵੇਂ ਹੀ ਉਨ੍ਹਾਂ ਦੀ ਮੌਜੂਦਗੀ ਨੂੰ ਯਾਦ ਕਰਨਗੇ।

First Published: Thursday, 18 May 2017 2:50 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ