ਦਿਲਜੀਤ ਦੋਸਾਂਝ ਦਾ ਵੱਡਾ ਮਾਅਰਕਾ

By: ਏਬੀਪੀ ਸਾਂਝਾ | | Last Updated: Sunday, 9 July 2017 12:47 PM
ਦਿਲਜੀਤ ਦੋਸਾਂਝ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੀ ਕਿਊ ਮੈਗਜ਼ੀਨ ਵੱਲੋਂ ਜਾਰੀ 2017 ਦੇ 50 ਸਭ ਤੋਂ ਪ੍ਰਭਾਵਸ਼ਾਲੀ ਨੌਜਵਾਨਾਂ ‘ਚ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, ਗਾਇਕ ਦਿਲਜੀਤ ਦੋਸਾਂਝ, ਰਾਜ ਕੁਮਾਰ ਰਾਓ, ਬੈਡਮਿੰਟਨ ਖ਼ਿਡਾਰੀ ਪੀ.ਵੀ. ਸੰਧੂ ਤੇ ਪੇਟੀਐਮ ਦੇ ਸੰਸਥਾਪਕ ਵਿਜੇ ਸੇਖ਼ਰ ਸ਼ਰਮਾ ਸ਼ਾਮਲ ਹਨ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲਈ ਇਹ ਵੱਡੀ ਪ੍ਰਾਪਤੀ ਹੈ।

 

ਜੀ ਕਿਊ ਨੇ ਆਪਣੀ ਲਿਸਟ 40 ਤੋਂ ਘੱਟ ਉਮਰ ਦੇ ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਪੇਸ਼ਿਆਂ ਜਿਵੇਂ ਬਿਜ਼ਨਸ, ਸਿਆਸਤ, ਫੈਸ਼ਨ ਡਿਜ਼ਾਈਨ, ਮੀਡੀਆ, ਖਾਣ ਪੀਣ, ਮਨੋਰੰਜਨ ਖੇਡ ਆਦਿ ਦੀਆਂ ਹਸਤੀਆਂ ਨੂੰ ਸ਼ਾਮਲ ਕੀਤਾ ਸੀ। ਇਹ ਲਿਸਟ ਸ਼ੁੱਕਰਵਾਰ ਨੂੰ ਜਨਤਕ ਕੀਤੀ ਗਈ ਹੈ। ਇਸ ਵਿੱਚ ਗਾਇਕ ਦਿਲਜੀਤ ਦੋਸਾਂਝ ਦਾ ਨਾਂ ਆਉਣਾ ਪੰਜਾਬ ਲਈ ਵੀ ਮਾਣ ਦੀ ਗੱਲ ਹੈ।

 

ਜੀ ਕਿਊ ਦੇ ਸੰਪਾਦਕ ਕੁਰੀਅਨ ਨੇ ਕਿਹਾ ਕਿ ਹਰ ਸਾਲ ਸੂਚੀ ‘ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਕੰਪਨੀਆਂ ਬਣਾਈਆਂ ਹਨ ਤੇ ਕਿਸੇ ਖੇਤਰ ‘ਚ ਵੱਡੀ ਮੱਲ ਮਾਰੀ ਹੈ। ਇਸ ਲਿਸਟ ‘ਚ ਅਕਾਸ਼ ਅੰਬਾਨੀ, ਅਲੰਕ੍ਰਤਾ ਸ਼੍ਰੀਵਾਸਤਵ, ਅੰਮ੍ਰਿਤ ਪਾਂਡੇ, ਨਿਤੇਸ਼ ਕੁਪਲਾਨੀ, ਅਨੀਤ ਅਰੋੜਾ, ਪ੍ਰਭਾਸ਼, ਪ੍ਰਭਾਤ ਚੌਧਰੀ, ਰਾਧਿਕਾ ਆਪਟੇ ਆਦਿ ਦੇ ਨਾਂ ਸ਼ੁਮਾਰ ਹਨ।

First Published: Sunday, 9 July 2017 12:47 PM

Related Stories

ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?
ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?

ਮੁੰਬਈ: ‘ਭੂਮੀ’, ‘ਹਸੀਨਾ ਪਾਰਕਰ’, ‘ਨਿਊਟਨ’ ਤੇ ‘ਦ ਫਾਈਨਲ ਐਗਜ਼ਿਟ’

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ