ਇਸ ਪੋਪ ਸਟਾਰ ਨੂੰ ਵੀਡੀਓ 'ਚ ਕੀਤਾ ਅਜਿਹਾ ਕਾਰਾ, ਹੋਈ ਗਈ ਦੋ ਸਾਲ ਦੀ ਜੇਲ੍ਹ

By: abp sanjha | | Last Updated: Thursday, 14 December 2017 9:37 AM
ਇਸ ਪੋਪ ਸਟਾਰ ਨੂੰ ਵੀਡੀਓ 'ਚ ਕੀਤਾ ਅਜਿਹਾ ਕਾਰਾ, ਹੋਈ ਗਈ ਦੋ ਸਾਲ ਦੀ ਜੇਲ੍ਹ

ਕਾਹਿਰਾ- ਮਿਸਰ ਦੀ ਇਕ ਅਦਾਲਤ ਨੇ ਇਕ ਪੋਪ ਸਟਾਰ ਨੂੰ 2 ਸਾਲ ਲਈ ਜੇਲ ਭੇਜ ਦਿੱਤਾ ਹੈ। ਇਹ ਗਾਇਕਾ ਇਕ ਮਿਊਜ਼ਿਕ ਵੀਡੀਓ ਵਿੱਚ ਇਨਰ-ਵੀਅਰ ਪਹਿਨੇ ਹੋਏ ਇੱਕ ਕੇਲਾ ਖਾਂਦੀ ਦਿਖਾਈ ਦਿੱਤੀ ਸੀ।

25 ਸਾਲ ਦੀ ਸ਼ਾਇਮਾ ਅਹਿਮਦ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਦੋਸ਼ ਸੀ ਕਿ ਉਸ ਦਾ ਮਿਊਜ਼ਿਕ ਵੀਡੀਓ ਅਸ਼ਲੀਲ ਤੇ ਉਤੇਜਨਾ ਭੜਕਾਉਣ ਵਾਲਾ ਹੈ।

ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਸ਼ਾਇਮਾ ਨੂੰ ਇਹ ਅਸ਼ਲੀਲ ਵੀਡੀਓ ਬਣਾਉਣ ਦਾ ਦੋਸ਼ੀ ਪਾਇਆ ਗਿਆ। ਕੋਰਟ ਨੇ ਇਸ ਵੀਡੀਓ ਦੇ ਡਾਇਰੈਕਟਰ ਨੂੰ ਵੀ 2 ਸਾਲ ਲਈ ਜੇਲ ਭੇਜਣ ਦਾ ਆਦੇਸ਼ ਦਿੱਤਾ।

ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਸ਼ਾਇਮਾ ਮੁਆਫੀ ਮੰਗ ਚੁੱਕੀ ਸੀ। ਉਸ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ, ‘ਮੈਂ ਕਦੀਂ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ ਤੇ ਮੈਨੂੰ ਲੋਕਾਂ ਦੇ ਅਜਿਹੇ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ।’

ਵਰਨਣ ਯੋਗ ਹੈ ਕਿ ਸ਼ਾਇਮਾ ਅਹਿਮਦ ਆਪਣੇ ਮਿਊਜ਼ਿਕ ਵੀਡੀਓ ਵਿੱਚ ਫਲ ਖਾਂਦੀ ਦਿਖਾਈ ਦੇਂਦੀ ਸੀ। ਇਸ ਵੀਡੀਓ ਵਿੱਚ ਉਸ ਨੂੰ ਇਕ ਕਲਾਸ ਨੂੰ ਪੜ੍ਹਾਉਂਦੇ ਹੋਏ ਵੀ ਦਿਖਾਇਆ ਗਿਆ ਸੀ।

ਮਿਸਰ ਦੀ ਜਨਤਾ ਅਤੇ ਸਰਕਾਰ ਨੂੰ ਸ਼ਾਇਮਾ ਦੇ ਫਲ ਖਾਣ ਦਾ ਤਰੀਕਾ ਅਸ਼ਲੀਲ ਤੇ ਸਮਾਜ ਲਈ ਹਾਨੀਕਾਰਕ ਲੱਗਾ, ਜਿਸ ਪਿੱਛੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੇ ਨਾਲ ਉਸ ਦੇ ਗੀਤ ਪ੍ਰਫਾਰਮ ਕਰਨ ਉੱਤੇ ਵੀ ਰੋਕ ਲਾ ਦਿੱਤੀ ਗਈ ਸੀ।

First Published: Thursday, 14 December 2017 9:37 AM

Related Stories

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ

ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ
ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ

ਹੈਦਰਾਬਾਦ: ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਕਿ ਉਹ ਹਿੰਦੂ ਵਿਰੋਧੀ ਨਹੀਂ ਹਨ, ਸਿਰਫ

3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ