ਮੇਰੀ ਨਸਬੰਦੀ ਤਾਂ ਕੁਦਰਤ ਵੀ ਨਹੀਂ ਕਰ ਸਕੀ: ਧਰਮਿੰਦਰ

By: ABP Sanjha | | Last Updated: Thursday, 27 July 2017 1:50 PM
ਮੇਰੀ ਨਸਬੰਦੀ ਤਾਂ ਕੁਦਰਤ ਵੀ ਨਹੀਂ ਕਰ ਸਕੀ: ਧਰਮਿੰਦਰ

ਮੁੰਬਈ: ‘ਹੀ-ਮੈਨ’ ਦੇ ਨਾਲ ਮਸ਼ਹੂਰ ਬਾਲੀਵੁੱਡ ਦੇ ਅਦਾਕਾਰ ਧਰਮਿੰਦਰ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਨਸਬੰਦੀ ਤਾਂ ਕੁਦਰਤ ਵੀ ਨਹੀਂ ਕਰ ਸਕੀ। ਧਰਮਿੰਦਰ ਨੇ ਇਹ ਸ਼ਬਦ ਨਿਰਦੇਸ਼ਕ ਸ਼੍ਰੇਅਸ ਵੱਲੋਂ ਬਣਾਈ ਫ਼ਿਲਮ ਪੋਸਟਰ ਬੁਆਇਜ਼ ਸਬੰਧੀ ਕਰਵਾਏ ਸਮਾਗਮ ਮੌਕੇ ਹਾਸੇ-ਠੱਠੇ ਦੌਰਾਨ ਕਹੀ।

 

ਇਸ ਫ਼ਿਲਮ ਵਿੱਚ ਉਨ੍ਹਾਂ ਦੇ ਦੋ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਅਦਾਕਾਰੀ ਕਰ ਰਹੇ ਹਨ। ਇਹ ਫ਼ਿਲਮ ਨਸਬੰਦੀ ‘ਤੇ ਆਧਾਰਤ ਹੈ। ਉਨ੍ਹਾਂ ਨਿਰਦੇਸ਼ਕ ਨੂੰ ਮਜ਼ਾਕ ਕਰਦਿਆਂ ਕਿਹਾ ਕਿ ਕੋਈ ਵਧੀਆ ਕਹਾਣੀ ‘ਤੇ ਫ਼ਿਲਮ ਬਣਾਓ ਜਿਸ ਵਿੱਚ ਨਸਬੰਦੀ, ਸ਼ਰਾਬਬੰਦੀ ਨਾ ਹੋਵੇ।

 

ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਹੋਰ ਬੰਦਸ਼ ‘ਤੇ ਫ਼ਿਲਮ ਬਣਾਈ ਜਾ ਸਕਦੀ ਹੈ, ਜਿਸ ਨਾਲ ਕਿਸੇ ਨੂੰ ਕੋਈ ਤਕਲੀਫ਼ ਨਾ ਹੋਵੇ। ਪੋਸਟਰ ਬੁਆਇਜ਼ ਵਿੱਚ ਦਿਓਲ ਭਰਾਵਾਂ ਸਮੇਤ ਸ਼੍ਰੇਅਸ ਤਲਪੜੇ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਫ਼ਿਲਮ 8 ਸਤੰਬਰ ਨੂੰ ਰਿਲੀਜ਼ ਹੋਵੇਗੀ।

First Published: Thursday, 27 July 2017 1:48 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’