ਹੰਸ ਰਾਜ ਬੇਟੇ ਯੁਵਰਾਜ ਨਾਲ ਮਿਲਕੇ ਕਰਨਗੇ ਡਬਲ ਧਮਾਕਾ!

By: ABP Sanjha | | Last Updated: Thursday, 12 April 2018 11:45 AM
ਹੰਸ ਰਾਜ ਬੇਟੇ ਯੁਵਰਾਜ ਨਾਲ ਮਿਲਕੇ ਕਰਨਗੇ ਡਬਲ ਧਮਾਕਾ!

ਚੰਡੀਗੜ੍ਹ: ਅੱਜਕੱਲ੍ਹ ਹੰਸ ਫੈਮਿਲੀ ਕਾਫੀ ਚਰਚਾ ‘ਚ ਹੈ। ਕੁਝ ਦਿਨ ਪਹਿਲਾਂ ਹੰਸ ਰਾਜ ਹੰਸ ਦਾ ਜਨਮ ਦਿਨ ਸੀ। ਉਸ ਦਿਨ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਕਿ ਯੁਵਰਾਜ ਹੰਸ ਤੇ ਮਾਨਸੀ ਨੇ ਚੋਰੀ-ਛਿਪੇ ਵਿਆਹ ਕਰਵਾ ਲਿਆ ਹੈ। ਉਸ ਤੋਂ ਪਹਿਲਾਂ ਖ਼ਬਰ ਆਈ ਸੀ ਨਵਰਾਜ ਦੇ ਨਵੇਂ ਗਾਣੇ ਨੂੰ ਲੈ ਕੇ। ਹੁਣ ਖਬਰ ਹੈ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਜਲਦੀ ਹੀ ਗਾਣੇ ‘ਚ ਇਕੱਠੇ ਨਜ਼ਰ ਆ ਸਕਦੇ ਹਨ। ਉਂਜ ਹੰਸ ਰਾਜ ਹੰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ ‘ਤੇ ਬਣੀ ਬੁੱਕ ‘ਰੈਗਸ ਟੂ ਰਾਗਸ ਐਂਡ ਬੇਯੋਡਨ’ ਨੂੰ ਸ਼ੇਅਰ ਕਰਨ ਕਰਕੇ ਵੀ ਸੁਰਖੀਆਂ ‘ਚ ਰਹਿ ਚੁੱਕੇ ਹਨ।

ਪਿਓ-ਪੁੱਤ ਦਾ ਇੱਕ ਗਾਣੇ ‘ਚ ਆਉਣਾ ਤਾਂ ਹੋ ਗਿਆ ਡਬਲ ਧਮਾਕਾ। ਜੀ ਹਾਂ, ਜਲਦੀ ਹੀ ਹੰਸ ਰਾਜ ਹੰਸ ਆਪਣੇ ਬੇਟੇ ਯੁਵਰਾਜ ਨਾਲ ਆਪਣਾ ਨਵਾਂ ਪ੍ਰੋਜੈਕਟ ਰਿਲੀਜ਼ ਕਰਨ ਦੀ ਤਿਆਰੀ ‘ਚ ਹਨ। ਇਸ ਬਾਰੇ ਜਾਣਕਾਰੀ ਖੁਦ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕਰਕੇ ਦਿੱਤੀ ਹੈ। ਯੁਵਰਾਜ ਨੇ ਹਾਲ ਹੀ ਆਪਣੇ ਆਉਣ ਵਾਲੇ ਪ੍ਰੋਜੈਕਟ ਦਾ ਪੋਸਟਰ ਵੀ ਸ਼ੇਅਰ ਕੀਤਾ। ਦੋਵਾਂ ਦੀ ਜੋੜੀ ਦੇ ਆਉਣ ਵਾਲੇ ਗਾਣੇ ਦਾ ਟਾਈਟਲ ਹੈ ‘ਲੇਖ’। ਪੋਸਟਰ ਤੋਂ “ਲੇਖ” ਸੈਡ ਸੌਂਗ ਲੱਗ ਰਿਹਾ ਹੈ।

ਯੁਵਰਾਜ ਹੰਸ ਨੇ ਦੱਸਿਆ ਹੈ ਕਿ ਗਾਣਾ ਜਲਦੀ ਹੀ ਰਿਲੀਜ਼ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਰਿਲੀਜ਼ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ। ਹੰਸ ਰਾਜ ਹੰਸ ਦੇ ਇਸ ਗੀਤ ‘ਚ ਯੁਵਰਾਜ ਹੰਸ ਐਕਟਿੰਗ ਕਰਦੇ ਨਜ਼ਰ ਆਉਣਗੇ। ਗਾਣੇ ਦੇ ਬੋਲ ਵਿਜਯ ਧਾਮੀ ਨੇ ਲਿਖੇ ਨੇ ਤੇ ਮਿਊਜ਼ਿਕ ਪ੍ਰੀਤ ਨੇ ਦਿੱਤਾ। ਇਸ ਪ੍ਰੋਜੈਕਟ ਤੋਂ ਇਲਾਵਾ, ਯੁਵਰਾਜ ਨੇ ਆਪਣੇ ਭਰਾ ਨਵਰਾਜ ਹੰਸ ਲਈ “ਸਹਾਰਾ” ਦੇ ਬੋਲ ਵੀ ਲਿਖੇ ਹਨ।

First Published: Thursday, 12 April 2018 11:45 AM

Related Stories

ਪਾਕਿ ਸਟਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ
ਪਾਕਿ ਸਟਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ

ਨਵੀਂ ਦਿੱਲੀ: ਮਸ਼ਹੂਰ ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਵੱਲੋਂ ਲਾਏ ਗਏ ਸਰੀਰਕ ਸੋਸ਼ਣ

‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ
‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ

ਮੁੰਬਈ: ਹਰਸ਼ਵਰਧਨ ਕਪੂਰ ਦੀ ਅਪਕਮਿੰਗ ਫ਼ਿਲਮ ‘ਭਾਵੇਸ਼ ਜੋਸ਼ੀ-ਸੁਪਰਹੀਰੋ’ ਦਾ ਟੀਜ਼ਰ

‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ
‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ: ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ ‘ਸ਼ਿੱਦਤ’ ਕਾਫੀ ਸਮੇਂ ਤੋਂ ਸੁਰਖੀਆਂ ‘ਚ ਸੀ

ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ ਇਲਜ਼ਾਮ
ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ...

ਨਵੀਂ ਦਿੱਲੀ: ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਨੇ ਵੀਰਵਾਰ ਨੂੰ ਗਾਇਕ ਤੇ ਅਦਾਕਾਰ

ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ
ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ

ਮੁੰਬਈ: ਬਾਲੀਵੁੱਡ ਆਏ ਦਿਨ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨਾਲ ਸਾਨੂੰ ਹੈਰਾਨ ਕਰ

‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ
‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ

ਮੁੰਬਈ: ਹੰਸਲ ਮੇਹਤਾ ਡਾਇਰੈਕਟਡ ਫ਼ਿਲਮ ‘ਓਮਾਰਟਾ’ ਨੂੰ ਸੈਂਸਰ ਬੋਰਡ ਨੇ ਇੱਕ ਕੱਟ

ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ
ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ

ਚੰਡੀਗੜ੍ਹ: ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਵਧੀਆ ਪਲੇਅਬੈਕ ਗਾਇਕਾਂ

ਫਲੋਰ ‘ਤੇ ਆਈ ‘ਪਾਨੀਪਤ’
ਫਲੋਰ ‘ਤੇ ਆਈ ‘ਪਾਨੀਪਤ’

ਮੁੰਬਈ: ਆਸ਼ੂਤੋਸ਼ ਗੋਵਾਰੀਕਰ ਤੇ ਡਾਇਰੈਕਟਰ ਨਿਤਿਨ ਦੇਸ਼ਾਈ ਦੀ ਫ਼ਿਲਮ ‘ਪਾਨੀਪਤ’ ਲਈ