ਹੁਣ ਨਾਰਥ-ਇੰਡੀਆ ‘ਚ ਵੀ ਧਮਾਲ ਪਾਊ ‘ਸਾਹੋ’ 

By: ABP Sanjha | | Last Updated: Tuesday, 17 April 2018 1:09 PM
ਹੁਣ ਨਾਰਥ-ਇੰਡੀਆ ‘ਚ ਵੀ ਧਮਾਲ ਪਾਊ ‘ਸਾਹੋ’ 

ਮੁੰਬਈ: ‘ਬਾਹੁਬਲੀ-2’ ਦੀ ਕਾਮਯਾਬੀ ਤੋਂ ਬਾਅਦ ਪ੍ਰਭਾਸ ਦੇ ਸਟਾਰਡਮ ਨੇ ਜੋ ਰਫਤਾਰ ਫੜੀ ਹੈ, ਉਸ ਨੂੰ ਰੋਕਣਾ ਹੁਣ ਅਸਾਨ ਨਹੀਂ। ਦੁਨੀਆ ਭਰ ‘ਚ ਫ਼ਿਲਮ ਨੂੰ ਮਿਲੇ ਪਿਆਰ ਤੋਂ ਬਾਅਦ ਹੁਣ ਪ੍ਰਭਾਸ ਦੇ ਫੈਨਸ ਉਸ ਦੀ ਆਉਣ ਵਾਲੀ ਫ਼ਿਲਮ ‘ਸਾਹੋ’ ਲਈ ਵੀ ਕਾਫੀ ਐਕਸਾਈਟਡ ਹਨ। ਇਸ ਦੇ ਚੱਲਦਿਆਂ ਭੂਸ਼ਨ ਕੁਮਾਰ ਦੀ ਟੀ-ਸੀਰੀਜ਼ ਨੇ ਯੂਵੀ ਕ੍ਰਿਏਸ਼ਨ ਨਾਲ ਹੱਥ ਮਿਲਾਇਆ ਹੈ। ਹੁਣ ਭੂਸ਼ਨ ਨਾਰਥ-ਇੰਡੀਆ ‘ਚ ਵੀ ਇਸ ਫ਼ਿਲਮ ਦੀ ਸਕ੍ਰੀਨਿੰਗ ਕਰਨਗੇ।

ਯੂਵੀ ਕ੍ਰਿਏਸ਼ਨ ਸਾਊਥ ਦੀ ਫ਼ਿਲਮ ਇਮਡਸਟਰੀ ਦਾ ਲੀਡਿੰਗ ਪ੍ਰੋਡਕਸ਼ਨ ਹਾਊਸ ਹੈ। ਪ੍ਰਭਾਸ ਦੀ ਇਸ ਫ਼ਿਲਮ ਨੂੰ ਸੁਜੀਤ ਸਰਕਾਰ ਡਾਇਰੈਕਟ ਕਰ ਰਹੇ ਹਨ ਤੇ ਇਸ ਫ਼ਿਲਮ ‘ਚ ਪਹਿਲੀ ਵਾਰ ਪ੍ਰਭਾਸ ਨਾਲ ਸ਼ਰਧਾ ਕਪੂਰ ਸਕ੍ਰੀਨ ਸ਼ੇਅਰ ਕਰੇਗੀ। ਫ਼ਿਲਮ ਹਿੰਦੀ ਦੇ ਨਾਲ ਤਮਿਲ ਤੇ ਤੇਲਗੂ ‘ਚ ਵੀ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ‘ਚ ਕਾਫੀ ਵਧੀਆ ਐਕਸ਼ਨ ਸੀਨ ਦਿਖਾਏ ਜਾਣਗੇ।

ਫ਼ਿਲਮ ‘ਚ ਜੈਕੀ ਸ਼ਰੌਫ, ਮੰਦਿਰਾ ਬੇਦੀ ਤੇ ਨੀਲ ਨੀਤਿਨ ਮੁਕੇਸ਼ ਵੀ ਨਜ਼ਰ ਆਉਣਗੇ। ਫ਼ਿਲਮ ਦਾ ਪ੍ਰੋਡਕਸ਼ਨ ਯੂਵੀ ਕ੍ਰਿਏਸ਼ਨ ਦੇ ਵਾਮਸੀ, ਪ੍ਰਮੋਦ ਤੇ ਵਿਕਰਮ ਕਰ ਰਹੇ ਹਨ। ‘ਸਾਹੋ’ ਦਾ ਪੋਸਟਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ, ਜਿਸ ‘ਚ ਪ੍ਰਭਾਸ ਨੇ ਪੂਰੇ ਬਲੈਕ ਕਲਰ ਦੇ ਕੱਪੜੇ ਪਾਏ ਹੋਏ ਨੇ ਤੇ ਹੱਥ ਨਾਲ ਅੱਧਾ ਮੂੰਹ ਢੱਕਿਆ ਹੋਇਆ ਹੈ।

First Published: Tuesday, 17 April 2018 1:09 PM

Related Stories

‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ
‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ

ਮੁੰਬਈ: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਪ੍ਰਜੈਕਟਸ ਨੂੰ ਲੈ ਕੇ ਕਾਫੀ ਰੁੱਝੀ ਹੋਈ

ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ
ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ

ਚੰਡੀਗੜ੍ਹ: ਗੁਰੂ ਰੰਧਾਵਾ ਨੇ ਇੱਕ ਵਾਰ ਫਿਰ ਆਪਣੇ ਫੈਨਸ ਨੂੰ ਨੱਚਣ ਲਈ ਮਜਬੂਰ ਕਰ

ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !
ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !

ਮੁੰਬਈ: ਐਕਟਰਸ ਆਲੀਆ ਭੱਟ ਤੇ ਰਣਬੀਰ ਕਪੂਰ ਆਰੀਅਨ ਮੁਖਰਜੀ ਦੀ ਫ਼ਿਲਮ

ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ
ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ

ਮੁੰਬਈ: ਬਾਲੀਵੁੱਡ ਦਬੰਗ ਖਾਨ ਸਲਮਾਨ ਖਾਨ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ

ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ
ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ

ਨਵੀਂ ਦਿੱਲੀ: ਮੰਗਲਵਾਰ ਦੀ ਰਾਤ ਮੁੰਬਈ ਦੇ ਸਿਤਾਰੇ ਨਜ਼ਰ ਆਏ ਦਿੱਲੀ ਦੇ ਤਾਜ ਹੋਟਲ

ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ
ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ

ਮੁੰਬਈ: ਫੇਮਸ ਕਾਮੇਡੀਅਨ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਸ਼ਿਲਪਾ ਸ਼ਿੰਦੇ ਨਾਲ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ
ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ

ਚੰਡੀਗੜ੍ਹ: ਪੰਜਾਬੀ ਗਾਇਕ ਕਮਲ ਖਾਨ ਨੇ ਆਪਣਾ ਨਵਾਂ ਗੀਤ ਸੱਚ 2 ਰਿਲੀਜ਼ ਕਰ ਦਿੱਤਾ

ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ
ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ

ਮੁੰਬਈ: ਜੋਧਪੁਰ ਕੋਰਟ ਨੇ ਆਸਾਰਾਮ ਬਾਬੂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਪਿਛਲੇ 5