'ਗੋਲਮਾਲ ਅਗੇਨ' ਨੇ ਖੋਲ੍ਹੇ ਅਜੈ ਦੇਵਗਨ ਦੀ ਕਿਸਮਤ ਦੇ ਤਾਲ਼ੇ

By: ਰਵੀ ਇੰਦਰ ਸਿੰਘ | | Last Updated: Monday, 13 November 2017 6:14 PM
'ਗੋਲਮਾਲ ਅਗੇਨ' ਨੇ ਖੋਲ੍ਹੇ ਅਜੈ ਦੇਵਗਨ ਦੀ ਕਿਸਮਤ ਦੇ ਤਾਲ਼ੇ

ਨਵੀਂ ਦਿੱਲੀ: ‘ਗੋਲਮਾਲ ਅਗੇਨ’ ਦੀ ਕਮਾਈ ਦਾ ਸਾਰਿਆਂ ਨੂੰ ਕਾਫੀ ਸਮੇਂ ਤੋਂ ਦੋਹਰਾ ਸੈਂਕੜਾ ਪਾਰ ਕਰਨ ਦਾ ਇੰਤਜ਼ਾਰ ਸੀ। ਐਤਵਾਰ ਨੂੰ ਫੈਨਜ਼ ਦਾ ਇਹ ਇੰਤਜ਼ਾਰ ਖ਼ਤਮ ਹੋ ਗਿਆ। ਬੀਤੇ ਦਿਨ ਫ਼ਿਲਮ ਨੇ 200 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ।

20 ਅਕਤੂਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਦਾ ਖ਼ੁਮਾਰ ਲੋਕਾਂ ‘ਤੇ ਹਾਲੇ ਤਕ ਵੀ ਚੜ੍ਹਿਆ ਹੋਇਆ ਹੈ। ਫ਼ਿਲਮ ਦੀ ਕਮਾਈ ਦੇ ਅੰਕੜੇ ਜਾਰੀ ਕਰਦਿਆਂ ਟ੍ਰੇਡ ਵਿਸ਼ਲੇਸ਼ਕ ਤਰਣ ਆਦਰਸ਼ ਨੇ ਟਵੀਟ ਕੀਤਾ ਹੈ ਕਿ ਬੀਤੇ ਐਤਵੀਰ ਨੂੰ 1.69 ਕਰੋੜ ਰੁਪਏ ਦੀ ਕਮਾਈ ਕਰਦਿਆਂ ਇਸ ਫ਼ਿਲਮ ਨੇ ਕੁੱਲ 201.43 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਇਸ ਫ਼ਿਲਮ ਵਿੱਚ ਤੱਬੂ, ਪਰਿਣੀਤੀ ਚੋਪੜਾ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ ਤੇ ਸ਼੍ਰੇਅਸ ਤਲਪੜੇ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਨੇ ਰਿਲੀਜ਼ ਹੋਈ ਨੂੰ ਇੱਕ ਮਹੀਨਾ ਹੋਣ ਤੋਂ ਪਹਿਲਾਂ ਹੀ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਫ਼ਿਲਮ ਦਾ ਬਜਟ 80 ਕਰੋੜ ਰੁਪਏ ਦਾ ਸੀ।

ਫ਼ਿਲਮ ਦੀ ਕਮਾਈ ਤੋਂ ਜਿੱਥੇ ਪੂਰੀ ਟੀਮ ਖੁਸ਼ ਹੈ, ਉੱਥੇ ਰੋਹਿਤ ਸ਼ੈੱਟੀ ਤੇ ਅਜੈ ਦੇਵਗਨ ਜ਼ਿਆਦਾ ਖੁਸ਼ ਹਨ। ਰੋਹਿਤ ਸ਼ੈੱਟੀ ਦੀ ਇਹ ਦੂਜੀ, ਜਦਕਿ ਅਜੈ ਦੇਵਗਨ ਦੀ ਇਹ ਪਹਿਲੀ ਫ਼ਿਲਮ ਹੈ ਜਿਸ ਨੇ 200 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

First Published: Monday, 13 November 2017 6:14 PM

Related Stories

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ

ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!
ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!

ਮੁੰਬਈ: ਔਰਤਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੀ ਸਮਰਥਕ ਤਾਪਸੀ ਪੰਨੂੰ ਨੇ ਸ਼ਨੀਵਾਰ

ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ
ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ

ਨਵੀਂ ਦਿੱਲੀ: ਦੁਨੀਆ ਭਰ ‘ਚ ਅੱਜ ਇੱਕ ਵਾਰ ਫਿਰ ਭਾਰਤ ਦੀ ਖੂਬਸੂਰਤੀ ਦੇ ਚਰਚੇ ਹਨ।