ਰੁਕ ਨਹੀਂ ਰਹੀ 'ਗੋਲਮਾਲ ਅਗੇਨ' ਦੀ ਕਮਾਈ, ਅੰਕੜੇ ਜਾਣ ਕੇ ਉੱਡ ਜਾਣਗੇ ਹੋਸ਼

By: ਰਵੀ ਇੰਦਰ ਸਿੰਘ | | Last Updated: Sunday, 5 November 2017 4:34 PM
ਰੁਕ ਨਹੀਂ ਰਹੀ 'ਗੋਲਮਾਲ ਅਗੇਨ' ਦੀ ਕਮਾਈ, ਅੰਕੜੇ ਜਾਣ ਕੇ ਉੱਡ ਜਾਣਗੇ ਹੋਸ਼

ਨਵੀਂ ਦਿੱਲੀ: ਰੋਹਿਤ ਸ਼ੈੱਟੀ ਦੀ ਫ਼ਿਲਮ ‘ਗੋਲਮਾਲ ਅਗੇਨ’ 20 ਅਕਤੂਬਰ ਨੂੰ ਜਾਰੀ ਹੋਈ ਸੀ ਪਰ ਇਸ ਫ਼ਿਲਮ ਦੀ ਕਮਾਈ ਹਾਲੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਤਾਜ਼ਾ ਅੰਕੜਿਆਂ ਮੁਤਾਬਕ ਇਸ ਫ਼ਿਲਮ ਨੇ 188.66 ਕਰੋੜ ਦਾ ਅੰਕੜਾ ਛੋਹ ਲਿਆ ਹੈ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਬਹੁਤ ਹੀ ਛੇਤੀ 200 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਹੈ।

ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ 2.04 ਕਰੋੜ ਦੀ ਕਮਾਈ ਕੀਤੀ ਸੀ, ਬੀਤੇ ਕੱਲ੍ਹ ਯਾਨੀ ਸ਼ਨੀਵਾਰ ਨੂੰ ਕਮਾਈ ਵਿੱਚ 80.88% ਕਰੋੜ ਰੁਪਏ ਦਾ ਉਛਾਲ ਆਇਆ। ਇਸ ਦਿਨ ਫ਼ਿਲਮ ਨੇ ਬੌਕਸ ਆਫਿਸ ਤੋਂ 3.69 ਕਰੋੜ ਰੁਪਏ ਵੱਟ ਲਏ।

ਇੱਕੋ ਦਿਨ ਰਿਲੀਜ਼ ਹੋਣ ਵਾਲੀ ਫ਼ਿਲਮ ‘ਇੱਤਫਾਕ’ ਨੇ ਵੀ ਗੋਲਮਾਲ ਅਗੇਨ ਦੀ ਕਮਾਈ ‘ਤੇ ਕੋਈ ਅਸਰ ਨਹੀਂ ਛੱਡਿਆ, ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਫ਼ਿਲਮ ਬਾਰੇ ਦਰਸ਼ਕਾਂ ਵਿੱਚ ਉਤਸ਼ਾਹ ਬਰਕਰਾਰ ਹੈ।

ਇਸ ਕਾਮੇਡੀ ਫ਼ਿਲਮ ਦੇ ਹਾਲੇ ਤਕ 4 ਭਾਗ ਜਾਰੀ ਹੋਏ ਹਨ ਤੇ ਸਾਰਿਆਂ ਨੂੰ ਦਰਸ਼ਕਾਂ ਨੇ ਖ਼ੂਬ ਸਲਾਹਿਆ ਹੈ ਪਰ ਸਭ ਤੋਂ ਵੱਧ ਕਮਾਈ ਸੱਜਰੇ ਭਾਗ ਨੇ ਹੀ ਕੀਤੀ ਹੈ।

ਅਜੈ ਦੇਵਗਨ, ਪਰਿਣੀਤੀ ਚੋਪੜਾ, ਤੱਬੂ, ਸ਼੍ਰੇਅਸ ਤਲਪੜੇ, ਅਰਸ਼ਦ ਵਾਰਸੀ ਤੇ ਕੁਣਾਲ ਖੇਮੂ ਦੀ ਇਸ ਫ਼ਿਲਮ ਨੂੰ 3,500 ਸਕਰੀਨਾਂ ‘ਤੇ ਰਿਲੀਜ਼ ਕੀਤਾ ਗਿਆ ਸੀ।

ਫ਼ਿਲਮ ਦਾ ਬਜਟ ਤਕਰੀਬਨ 100 ਕਰੋੜ ਰੁਪਏ ਦਾ ਸੀ ਜਿਸ ਵਿੱਚੋਂ 80 ਕਰੋੜ ਰੁਪਏ ਨਿਰਮਾਣ ਲਾਗਤ ਤੇ 20 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ਲਈ ਖਰਚੇ ਗਏ ਸਨ।

First Published: Sunday, 5 November 2017 4:34 PM

Related Stories

ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ
ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਦੇ ਵਿਵਾਦ ਨੂੰ ਲੈ ਕੇ ਪ੍ਰੇਸ਼ਾਨ ਦੀਪਿਕਾ

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ