ਸ਼ਾਇਦ ਤੁਸੀਂ ਨਹੀਂ ਜਾਣਦੇ ਰਿਤਿਕ ਦੇ ਇਹ ਰਾਜ਼!

By: ABP SANJHA | | Last Updated: Wednesday, 10 January 2018 4:48 PM
ਸ਼ਾਇਦ ਤੁਸੀਂ ਨਹੀਂ ਜਾਣਦੇ ਰਿਤਿਕ ਦੇ ਇਹ ਰਾਜ਼!

ਮੁੰਬਈ: ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਅੱਜ ਆਪਣਾ 44ਵਾਂ ਜਨਮ ਦਿਨ ਮਨ ਰਹੇ ਹਨ। ਬਾਲੀਵੁੱਡ ਵਿੱਚ ਆਪਣੀਆਂ ਫ਼ਿਲਮਾਂ ਜ਼ਰੀਏ ਫੈਨਜ਼ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਰਿਤਿਕ ਅਸਲ ਜੀਵਨ ਵਿੱਚ ਕਾਫੀ ਸ਼ਾਂਤ ਸੁਭਾਅ ਦੇ ਹਨ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸ ਰਹੇ ਹਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।

 

ਕੀ ਤੁਸੀਂ ਜਾਣਦੇ ਹੋ ਕਿ ਰਿਤਿਕ ਰੌਸ਼ਨ ਦੀ ਪਹਿਲੀ ਕਮਾਈ ਕਿੰਨੀ ਸੀ ਤੇ ਕਿਸ ਉਮਰ ਵਿੱਚ ਉਨ੍ਹਾਂ ਨੇ ਵੱਡੇ ਪਰਦੇ ‘ਤੇ ਕਦਮ ਰੱਖਿਆ ਸੀ। ਛੇ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਫਿਲਮ ‘ਆਸ਼ਾ’ ਵਿੱਚ ਕੰਮ ਕੀਤਾ ਸੀ ਜਿਸ ਲਈ ਉਨ੍ਹਾਂ ਨੂੰ 100 ਰੁਪਏ ਦਾ ਚੈੱਕ ਮਿਲਿਆ ਸੀ। ਰਿਤਿਕ ਰੌਸ਼ਨ ਸਕੋਲਿਓਸਿਸ ਨਾਮਕ ਬਿਮਾਰੀ ਨਾਲ ਜੂਝ ਰਹੇ ਸਨ। ਕਰੀਬ 21 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇਸ ਬਿਮਾਰੀ ਤੋਂ ਨਿਜਾਤ ਪਾਈ ਸੀ। ਇਸ ਬਿਮਾਰੀ ਦੀ ਚੱਲਦਿਆਂ ਉਹ ਸ਼ਾਇਦ ਕਦੇ ਵੀ ਡਾਂਸ ਨਾ ਕਰ ਸਕਦੇ, ਜਿਸ ਕਰਕੇ ਉਹ ਅੱਜ ਜਾਣੇ ਜਾਂਦੇ ਹਨ।

 

ਬਚਪਨ ਵਿੱਚ ਤਾਂ ਅਸੀਂ ਸਾਰਿਆਂ ਨੇ ਸਕਰੈਪ ਬੁੱਕ ਰੱਖੀ ਹੋਵੇਗੀ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਰਿਤਿਕ ਅੱਜ ਵੀ ਸਕਰੈਪ ਬੁੱਕ ਰੱਖਦੇ ਹਨ। ਉਸ ਵਿੱਚ ਆਪਣੇ ਜੀਵਨ ਦੀ ਡੇ-ਟੂ-ਡੇ ਲਾਈਫ ਦੇ ਕੁਝ ਪਲਾਂ ਨੂੰ ਖਾਸ ਤਸਵੀਰਾਂ ਨਾਲ ਰੱਖਦੇ ਹਨ। ਰਿਤਿਕ ਦੀ ਪਹਿਲੀ ਫਿਲਮ 14 ਜਨਵਰੀ, 2000 ਨੂੰ ਰਿਲੀਜ਼ ਹੋਈ ਸੀ। ਫਿਲਮ ਵਿੱਚ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਈ ਸੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਦੀ ਫੀਮੇਲ ਫੈਨ ਫਾਲੋਇੰਗ ਬਹੁਤ ਵਧ ਗਈ ਸੀ। 14 ਫਰਵਰੀ ਨੂੰ ਵੈਲੈਂਟਾਇਨ ਮੌਕੇ ਉਨ੍ਹਾਂ ਨੂੰ ਕਰੀਬ 30,000 ਵਿਆਹ ਦੇ ਪ੍ਰਪੋਜ਼ਲ ਆਏ ਸਨ।

 

ਬਾਲੀਵੁੱਡ ਦਾ ਹੀਰੋ ਬਣਨ ਤੋਂ ਪਹਿਲਾਂ ਰਿਤਿਕ ਨੇ ਫਿਲਮ “ਕੋਇਲਾ” ਤੇ “ਕਰਨ-ਅਰਜੁਨ” ਵਿੱਚ ਬਤੌਰ ਅਸਿਸਟੈਂਟ ਕੰਮ ਕੀਤਾ ਹੈ। ਇਸ ਦੌਰਾਨ ਉਹ ਸਾਈਟ ‘ਤੇ ਹਰ ਛੋਟਾ ਵੱਡਾ ਕੰਮ ਕਰਦੇ ਸਨ। ਭਾਵੇਂ ਕਮਾਈ ਦੇ ਮਾਮਲੇ ‘ਚ ਰਿਤਿਕ ਦੀਆਂ ਫ਼ਿਲਮਾਂ ਕਈ ਰਿਕਾਰਡ ਤੋੜ ਦਿੰਦੀਆਂ ਹਨ ਪਰ ਅਸਲ ਜੀਵਨ ਵਿੱਚ ਉਹ ਫਾਇਨਾਂਸ ਦੇ ਮਾਮਲੇ ‘ਚ ਕਾਫੀ ਬੁਰੇ ਹਨ ਤੇ ਉਹ ਇਸ ਲਈ ਆਪਣੇ ਪੇਰੈਂਟਸ ਤੇ ਸੁਜ਼ੈਨ ਖ਼ਾਨ ਉੱਪਰ ਨਿਰਭਰ ਰਹਿੰਦੇ ਸਨ।

 

ਰਿਤਿਕ ਰੌਸ਼ਨ ਦੇ ਇੱਕ-ਇੱਕ ਡਾਈਲੌਗ ‘ਤੇ ਅੱਜ ਭਾਵੇਂ ਕਿੰਨੀਆਂ ਹੀ ਤਾੜੀਆਂ ਵੱਜਦੀਆਂ ਹਨ ਪਰ ਬਹੁਤ ਅੱਟ ਲੋਕ ਜਾਣਦੇ ਹਨ ਕਿ ਬਚਪਨ ਵਿੱਚ ਉਨ੍ਹਾਂ ਨੂੰ ਹਕਲਾਉਣ ਦੀ ਵੀ ਆਦਤ ਸੀ। ਇਸ ਤੋਂ ਬਾਅਦ ਉਨ੍ਹਾਂ ਕਾਫੀ ਸਪੀਚ ਲੈਸਨ ਲਏ ਤੇ ਨਤੀਜਾ ਤੁਹਾਡੇ ਸਾਹਮਣੇ ਹੈ। ਆਪਣੇ ਡਾਂਸ ਲਈ ਭਾਵੇਂ ਅੱਜ ਰਿਤਿਕ ਲੱਖਾਂ ਦਿਲਾਂ ‘ਤੇ ਰਾਜ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰਿਤਿਕ ਨੂੰ ਡਾਂਸ ਦਾ ਸ਼ੌਂਕ ਕਿਵੇਂ ਤੇ ਕਿਸ ਨੂੰ ਦੇਖ ਕੇ ਪਿਆ ਸੀ। ਰਿਤਿਕ ਨੂੰ ਮਾਈਕਲ ਜੈਕਸਨ ਤੇ ਸ਼ੰਮੀ ਕਪੂਰ ਦਾ ਡਾਂਸ ਬਹੁਤ ਪਸੰਦ ਸੀ। ਉਨ੍ਹਾਂ ਨੂੰ ਦੇਖ ਕੇ ਹੀ ਡਾਂਸ ਸ਼ੁਰੂ ਕੀਤਾ ਸੀ।

First Published: Wednesday, 10 January 2018 4:48 PM

Related Stories

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।

Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ
Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ

ਨਵੀਂ ਦਿੱਲੀ: ਇਸ ਸ਼ੁੱਕਰਵਾਰ ਸਿਨੇਮਾਘਰਾਂ ਵਿੱਚ ‘ਮੁੱਕਾਬਾਜ਼’,

ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'
ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'

ਮੁੰਬਈ-ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਜ਼ੀਰੋ’ ਦੇ ਸੈੱਟ

ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!
ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਨਾਲ ਨੇੜਤਾ ਵਧ