ਸਰੀਰਕ ਸ਼ੋਸ਼ਣ ਬਾਰੇ ਖੁੱਲ੍ਹ ਕੇ ਬੋਲੀ ਵਿਦਿਆ ਬਾਲਨ

By: ਏਬੀਪੀ ਸਾਂਝਾ | | Last Updated: Sunday, 5 November 2017 4:58 PM
ਸਰੀਰਕ ਸ਼ੋਸ਼ਣ ਬਾਰੇ ਖੁੱਲ੍ਹ ਕੇ ਬੋਲੀ ਵਿਦਿਆ ਬਾਲਨ

ਨਵੀਂ ਦਿੱਲੀ: ਸਮਾਜਿਕ ਮੁੱਦਿਆਂ ‘ਤੇ ਆਪਣੀ ਰਾਏ ਰੱਖਣ ਵਾਲੀ ਅਭੀਨੇਤਰੀ ਵਿਦਿਆ ਬਾਲਨ ਨੇ ਕਾਫੀ ਦਿਨਾਂ ਤੋਂ ਚੱਲ ਰਹੇ ਸਰੀਰਕ ਸ਼ੋਸ਼ਣ ਦੇ ਮੁੱਦੇ ‘ਤੇ ਆਪਣੀ ਰਾਏ ਰੱਖੀ ਹੈ। ਹਾਲ ਹੀ ਵਿੱਚ ਇਸ ਮੁੱਦੇ ‘ਤੇ ਆਪਣੀ ਰਾਏ ਰੱਖਦਿਆਂ ਵਿਦਿਆ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਦੇ ਨਾਮ ਸਮਾਜ ਦੇ ਸਾਹਮਣੇ ਆਉਣੇ ਚਾਹੀਦੇ ਹਨ ਤੇ ਇਨ੍ਹਾਂ ਲੋਕਾਂ ਨੂੰ ਸ਼ਰਮਿੰਦਾ ਕਰਨਾ ਚਾਹੀਦਾ ਹੈ।

 

ਵਿੱਦਿਆ ਦਾ ਮੰਨਣਾ ਹੈ ਕੀ ਸਾਨੂੰ ਖ਼ਾਸਕਰ ਔਰਤਾਂ ਨੂੰ ਇਸ ਮੁੱਦੇ ‘ਤੇ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਵਿਦਿਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਇਸ ਮੁੱਦੇ ‘ਤੇ ਹੁਣ ਖੁੱਲ੍ਹ ਕੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਕੋਈ ਗ਼ਲਤ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਲਾਹ ਵੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਦਾ ਨਾਮ ਵੀ ਸਾਰਿਆਂ ਸਾਹਮਣੇ ਲਿਆਉਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇ।

 

ਤੁਹਾਨੂੰ ਦੱਸ ਦਈਏ ਕਿ ਹਾਲੀਵੁੱਡ ਫਿਲਮ ਪ੍ਰੋਡਿਊਸਰ ਹਾਰਵੇ ਵਿੰਸਟਿਨ ਦਾ ਨਾਮ ਲਗਾਤਾਰ ਸਪਾਟਲਾਇਟ ਵਿੱਚ ਬਣਿਆ ਹੋਇਆ ਹੈ। ਸ਼ਾਰੀਰਿਕ ਸ਼ੋਸ਼ਣ ਕਾਰਨ ਦੇ ਮਾਮਲੇ ਵਿੱਚ ਉਨ੍ਹਾਂ ਦਾ ਨਾਮ ਸਾਹਮਣੇ ਆਉਣ ਮਗਰੋਂ ਹਾਲੀਵੁੱਡ ਵਿੱਚ ਹੈਰੋਇਨਜ਼ ਆਪਣੀ ਦਾਸਤਾਨ ਸੁਣਾਉਂਦੇ ਹੋਈਆਂ ਵਿੰਸਟਿਨ ‘ਤੇ ਇਲਜ਼ਾਮ ਲਾ ਰਹੀਆਂ ਹਨ।

 

ਇਸ ਦੇ ਨਾਲ ਹੀ #MeToo ਕੈਂਪੇਨ ਚੱਲ ਪਈ ਹੈ ਜਿਸ ਤਹਿਤ ਸਾਰੇ ਐਕਟਰ-ਐਕਟਰਸ ਆਪਣੇ ਨਾਲ ਹੋਏ ਸ਼ਾਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਦੇ ਬਾਰੇ ਦੱਸ ਰਹੇ ਹਨ। ਹੁਣ ਤੱਕ ਇਸ ਮਾਮਲੇ ਵਿੱਚ ਇਰਫ਼ਾਨ ਖ਼ਾਨ, ਰਿਚਾ ਚੱਡਾ, ਦੀਆ ਮਿਰਜ਼ਾ, ਉਰਵਸ਼ੀ ਰੌਤੇਲਾ ਤੇ ਮੁਮਮੁਨ ਦੱਤ ਨੇ ਆਪਣੇ ਨਾਲ ਹੋਈਆਂ ਘਟਨਾਵਾਂ ਦੇ ਬਾਰੇ ਦੱਸਿਆ ਹੈ।

First Published: Sunday, 5 November 2017 4:58 PM

Related Stories

ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ
ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਦੇ ਵਿਵਾਦ ਨੂੰ ਲੈ ਕੇ ਪ੍ਰੇਸ਼ਾਨ ਦੀਪਿਕਾ

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ