'ਮੁਬਾਰਕਾਂ' ਨੇ ਦੋ ਦਿਨ 'ਚ ਕਿੰਨੇ ਕਮਾਏ

By: ABP Sanjha | | Last Updated: Monday, 31 July 2017 2:08 PM
'ਮੁਬਾਰਕਾਂ' ਨੇ ਦੋ ਦਿਨ 'ਚ ਕਿੰਨੇ ਕਮਾਏ

ਨਵੀਂ ਦਿੱਲੀ: ਇਸ ਹਫ਼ਤੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਅਨੀਸ ਬਜ਼ਮੀ ਦੀ ਫ਼ਿਲਮ ‘ਮੁਬਾਰਕਾਂ’ ਰਿਲੀਜ਼ ਹੋਈ ਹੈ। ਇਹ ਰੁਮਾਂਟਿਕ ਹਾਸਰਸ ਨਾਲ ਭਰਪੂਰ ਫ਼ਿਲਮ ਹੈ।

 

ਜੇਕਰ ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ‘ਮੁਬਾਰਕਾਂ’ ਨੇ 12.63 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਸ਼ੁੱਕਰਵਾਰ ਨੂੰ ਫ਼ਿਲਮ ਨੇ ਜਿੱਥੇ 5.25 ਕਰੋੜ ਦੀ ਕਮਾਈ ਕੀਤੀ ਸੀ, ਉੱਥੇ ਸ਼ਨੀਵਾਰ ਨੂੰ 7.38 ਕਰੋੜ ਦੀ ਕਮਾਈ ਕੀਤੀ ਹੈ।

 

ਇਸ ਫ਼ਿਲਮ ਵਿੱਚ ਅਦਾਕਾਰ ਅਰਜੁਨ ਕਪੂਰ ਦਾ ਡਬਲ ਰੋਲ ਹੈ ਜਦਕਿ ਅਨਿਲ ਕਪੂਰ ਆਪਣੀ ਅਦਾਕਾਰੀ ਦੇ ਦਮ ‘ਤੇ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦੇ ਹਨ।

 

ਦੱਸਣਾ ਬਣਦਾ ਹੈ ਕਿ ਅਰਜੁਨ ਕਪੂਰ ਨੇ ਇਸ ਫ਼ਿਲਮ ਵਿੱਚ ਇੱਕ ਰੋਲ ‘ਸਰਦਾਰ’ ਦੀ ਭੂਮਿਕਾ ਵਿੱਚ ਨਿਭਾਇਆ ਹੈ ਅਤੇ ਅਨਿਲ ਕਪੂਰ ਵੀ ਫ਼ਿਲਮ ਵਿੱਚ ਦਸਤਾਰ ਵਿੱਚ ਨਜ਼ਰ ਆਉਂਦੇ ਹਨ। ‘ਮੁਬਾਰਕਾਂ’ ਵਿੱਚ ਇਲਾਇਨਾ ਡਿਸੂਜਾ ਤੇ ਆਥਿਆ ਸ਼ੈੱਟੀ ਨੇ ਵੀ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਹਨ।

 

ਇਸ ਹਫ਼ਤੇ ‘ਮੁਬਾਰਕਾਂ’ ਇਲਾਵਾ ਮਧੁਰ ਭੰਡਾਰਕਰ ਦੀ ਫ਼ਿਲਮ ‘ਇੰਦੂ ਸਰਕਾਰ’, ਹਿਮਾਂਸ਼ੂ ਧੂਲੀਆ ਦੀ ‘ਰਾਗਦੇਸ਼’ ਤੇ ‘ਬਾਰਾਤ ਕੰਪਨੀ’ ਰਿਲੀਜ਼ ਹੋਈਆਂ ਹਨ।

First Published: Monday, 31 July 2017 2:08 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’