ਕਾਂਗਰਸ ਤੋਂ ਬਾਅਦ 'ਇੰਦੂ ਸਰਕਾਰ' ਤੋਂ ਦਰਸ਼ਕ ਵੀ ਖਫਾ

By: ABP Sanjha | | Last Updated: Tuesday, 1 August 2017 4:25 PM
ਕਾਂਗਰਸ ਤੋਂ ਬਾਅਦ 'ਇੰਦੂ ਸਰਕਾਰ' ਤੋਂ ਦਰਸ਼ਕ ਵੀ ਖਫਾ

ਨਵੀਂ ਦਿੱਲੀ: ਮਧੁਰ ਭੰਡਾਰਕਰ ਦੀ ਫਿਲਮ ‘ਇੰਦੂ ਸਰਕਾਰ’ ਦੀ 28 ਜੁਲਾਈ ਨੂੰ ਰਲੀਜ਼ ਹੋਣ ‘ਤੇ ਬਹੁਤ ਹੌਲੀ ਸ਼ੁਰੂਆਤ ਹੋਈ। ‘ਇੰਦੂ ਸਰਕਾਰ’ ਬਹੁਤ ਵਿਵਾਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੇ ਮੁਕਾਮ ‘ਤੇ ਪਹੁੰਚੀ। ਹਾਸਲ ਜਾਣਕਾਰੀ ਮੁਤਾਬਕ ਫਿਲਮ ਨੂੰ ਦਰਸ਼ਕਾਂ ਨੇ ਖਾਸ ਪਸੰਦ ਨਹੀਂ ਕੀਤਾ। ਘੱਟ ਕਮਾਈ ਤੇ ਨਕਾਰਾਤਮਕ ਰਿਵਿਊ ਮਿਲਣ ਤੋਂ ਬਾਅਦ ਮਧੁਰ ਭੰਡਾਰਕਰ ਦਾ ਹੌਸਲਾ ਘੱਟ ਨਹੀਂ ਹੋਇਆ।

ਫਿਲਮ ਦੇ ਸ਼ੁਰੂਆਤੀ ਦੌਰ ‘ਚ ਪਹਿਲੇ ਵੀਕਐਂਡ ਦੌਰਾਨ ਚਾਰ ਕਰੋੜ ਹੀ ਕਮਾਏ। ਮਧੁਰ ਭੰਡਾਰਕਰ ਨੇ ਕਿਹਾ, “ਜੇਕਰ ਫਿਲਮ ਦਾ ਬਜਟ ਵੇਖਿਆ ਜਾਵੇ ਤਾਂ ਉਸ ਹਿਸਾਬ ਨਾਲ ਚੰਗੀ ਕਮਾਈ ਹੈ।” ਭੰਡਾਰਕਰ ਨੇ ਫਿਲਮ ਨੂੰ ਮਿਲੇ ਹੁੰਗਾਰੇ ਤੋਂ ਸੰਤੁਸ਼ਟੀ ਜਤਾਈ।

ਇਸ ਦੇ ਨਾਲ ਹੀ ਮਧੁਰ ਨੇ ਆਪਣੀ ਫਿਲਮ ਦੀ ਤੁਲਣਾ ਪ੍ਰਕਾਸ਼ ਝਾਅ ਦੀ ਫਿਲਮ ‘ਲਿਪਸਟਿਕ ਅੰਡਰ ਮਾਈ ਬੁਰਕਾ’ ਕੀਤੀ ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਫਿਲਮ ਨੇ ਬਾਕਸ ਆਫਿਸ ‘ਚ ਚੰਗਾ ਕਾਰੋਬਾਰ ਕੀਤਾ ਹੈ। ਇਹ ਵੀ ਇੱਕ ਛੋਟੇ ਬਜਟ ਦੀ ਫਿਲਮ ਹੈ। ਮਧੁਰ ਨੇ ਫਿਲਮ ਨੂੰ ਕਈ ਫਿਲਮ ਫੈਸਟੀਵਲ ਵਿੱਚ ਲੈ ਕੇ ਜਾਣ ਦੇ ਬਾਰੇ ਵੀ ਗੱਲ ਕੀਤੀ।

First Published: Tuesday, 1 August 2017 4:25 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’