ਜੈਸਮੀਨ ਦੇ ਫੈਨਸ ਲਈ ਬੁਰੀ ਖਬਰ, ਝਗੜੇ ਕਰਕੇ ਟਲੀ ਐਲਬਮ 

By: ABP Sanjha | | Last Updated: Monday, 16 April 2018 6:02 PM
ਜੈਸਮੀਨ ਦੇ ਫੈਨਸ ਲਈ ਬੁਰੀ ਖਬਰ, ਝਗੜੇ ਕਰਕੇ ਟਲੀ ਐਲਬਮ 

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਜੈਸਮੀਨ ਸੰਡਲ ਇੱਕ ਪਾਵਰਪੈਕ ਸਿੰਗਰ ਹੈ। ਉਹ ਨਾ ਸਿਰਫ ਆਪਣੇ ਗਾਣਿਆਂ ਕਰਕੇ ਸਗੋਂ ਆਵਾਜ਼ ਲਈ ਵੀ ਪਛਾਣੀ ਜਾਂਦੀ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਹੀ ਜੈਸਮੀਨ ਨੇ ਆਪਣੀ ਤੀਜੀ ਐਲਬਮ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ‘Dawn Of Punjab’ ਦੇ ਨਾਂ ਨਾਲ ਆਉਣ ਵਾਲੀ ਜੈਸਮੀਨ ਦੀ ਐਲਬਮ ਮਈ ‘ਚ ਰਿਲੀਜ਼ ਹੋਣੀ ਸੀ, ਪਰ ਇਹ ਐਲਬਮ ਹੁਣ ਟਲ ਗਈ ਹੈ।

 

ਹਾਲ ਹੀ ‘ਚ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕੀਤੀ ਸੀ ਜਿਸ ਦਾ ਲਿਖਿਆ ਕੈਪਸ਼ਨ ਕੁਝ ਅਜਿਹਾ ਹੀ ਸ਼ੋਅ ਕਰ ਰਿਹਾ ਹੈ ਕਿ ਉਸ ਦੀ ਐਲਬਮ ਕੁਝ ਲੇਟ ਹੋ ਗਈ ਹੈ। ਕੱਲ੍ਹ ਜੈਸਮੀਨ ਨੇ ਮਿਊਜ਼ਿਕ ਡਾਇਰੈਕਟਰ INTENSE ਤੇ ਡੀਜੇ ਹਾਰਕ ਨੂੰ ਪੋਸਟ ਰਾਹੀਂ ਮੈਸੇਜ ਦਿੱਤਾ। ਇਸ ‘ਚ ਉਸ ਨੇ ਲਿਖਿਆ ਕਿ ਗਾਣੇ ਦੀ ਟੈਕਨੀਕਲ ਡੀਟੇਲ ਜਲਦ ਪੂਰੀ ਕੀਤੀ ਜਾਵੇ ਤੇ ਇਸ ਬਾਰੇ ਉਸ ਨੇ ਦੋਵਾਂ ਨੂੰ 25 ਅਪ੍ਰੈਲ ਤੱਕ ਦੀ ਡੈੱਡਲਾਈਨ ਵੀ ਦਿੱਤੀ ਹੈ।

ਫਿਲਹਾਲ ਜੈਸਮੀਨ ਦੇ ਸਾਥੀ ਉਸ ਤੋਂ ਕੁਝ ਬਾਗੀ ਹੋਏ ਹੋਏ ਹਨ। ਉਧਰ INTENSE ਦਾ ਕਹਿਣਾ ਹੈ ਕਿ ਇਹ 2030 ਤੱਕ ਨਹੀਂ ਹੋ ਸਕਦੀ। ਡੀਜੇ ਹਾਰਕ ਨੇ ਕਿਹਾ ਉਹ ਇਹ ਐਲਬਮ ਨੂੰ ਰੋਕ ਰਹੇ ਹਨ। ਇੰਨਾ ਹੀ ਨਹੀਂ ਜੈਸਮੀਨ ਨੇ ਦੋਵਾਂ ਨੂੰ ਇਸ ਦਾ ਜਵਾਬ ਵੀ ਦਿੱਤਾ ਤੇ ਕਿਹਾ ਕਿ ਉਹ ਗਲਤ ਇਨਸਾਨ ਨਾਲ ਪੰਗਾ ਲੈ ਰਹੇ ਹਨ।

 

ਇਸ ਤੋਂ ਪਹਿਲਾ ਜੈਸਮੀਨ ਤੇ INTENSE 2017 ਦੇ ‘ਚ ‘Illegal Weapon’ ਗਾਣੇ ‘ਚ ਗੈਰੀ ਸੰਧੂ ਨਾਲ ਕੰਮ ਕਰ ਚੁੱਕੇ ਹਨ।  ਉਮੀਦ ਕਰਦੇ ਹਾਂ ਕਿ ਇਸ ਗਰੁੱਪ ਦਾ ਝਗੜਾ ਜਲਦੀ ਖਤਮ ਹੋ ਜਾਵੇ ਤੇ ਉਹ ਇਸ ਐਲਬਮ ਨਾਲ ਸੁਪਰਹਿੱਟ ਗਾਣੇ ਦੇਣ। ਐਲਬਮ ‘ਚ 8 ਗਾਣੇ ਹਨ।

First Published: Monday, 16 April 2018 6:02 PM

Related Stories

‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ
‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ

ਮੁੰਬਈ: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਪ੍ਰਜੈਕਟਸ ਨੂੰ ਲੈ ਕੇ ਕਾਫੀ ਰੁੱਝੀ ਹੋਈ

ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ
ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ

ਚੰਡੀਗੜ੍ਹ: ਗੁਰੂ ਰੰਧਾਵਾ ਨੇ ਇੱਕ ਵਾਰ ਫਿਰ ਆਪਣੇ ਫੈਨਸ ਨੂੰ ਨੱਚਣ ਲਈ ਮਜਬੂਰ ਕਰ

ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !
ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !

ਮੁੰਬਈ: ਐਕਟਰਸ ਆਲੀਆ ਭੱਟ ਤੇ ਰਣਬੀਰ ਕਪੂਰ ਆਰੀਅਨ ਮੁਖਰਜੀ ਦੀ ਫ਼ਿਲਮ

ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ
ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ

ਮੁੰਬਈ: ਬਾਲੀਵੁੱਡ ਦਬੰਗ ਖਾਨ ਸਲਮਾਨ ਖਾਨ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ

ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ
ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ

ਨਵੀਂ ਦਿੱਲੀ: ਮੰਗਲਵਾਰ ਦੀ ਰਾਤ ਮੁੰਬਈ ਦੇ ਸਿਤਾਰੇ ਨਜ਼ਰ ਆਏ ਦਿੱਲੀ ਦੇ ਤਾਜ ਹੋਟਲ

ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ
ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ

ਮੁੰਬਈ: ਫੇਮਸ ਕਾਮੇਡੀਅਨ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਸ਼ਿਲਪਾ ਸ਼ਿੰਦੇ ਨਾਲ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ
ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ

ਚੰਡੀਗੜ੍ਹ: ਪੰਜਾਬੀ ਗਾਇਕ ਕਮਲ ਖਾਨ ਨੇ ਆਪਣਾ ਨਵਾਂ ਗੀਤ ਸੱਚ 2 ਰਿਲੀਜ਼ ਕਰ ਦਿੱਤਾ

ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ
ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ

ਮੁੰਬਈ: ਜੋਧਪੁਰ ਕੋਰਟ ਨੇ ਆਸਾਰਾਮ ਬਾਬੂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਪਿਛਲੇ 5