ਜੈਕੀ ਸ਼ਰਾਫ ਨੇ ਆਪਣੇ ਪੁੱਤਰ ਨੂੰ ਦੱਸਿਆ ਘੋੜਾ

By: ABP Sanjha | | Last Updated: Sunday, 6 August 2017 3:14 PM
ਜੈਕੀ ਸ਼ਰਾਫ ਨੇ ਆਪਣੇ ਪੁੱਤਰ ਨੂੰ ਦੱਸਿਆ ਘੋੜਾ

ਮੁੰਬਈ: ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਜੈਕੀ ਸ਼ਰਾਫ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਟਾਈਗਰ ਆਪਣੇ ਕੰਮ ‘ਤੇ ਘੋੜੇ ਦੀ ਤਰ੍ਹਾਂ ਧਿਆਨ ਕੇਂਦਰਤ ਰੱਖਦਾ ਹੈ। ਇੱਕ ਪ੍ਰੋਗਰਾਮ ਦੌਰਾਨ ਜੈਕੀ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਦੇ ਕਿਹੜੇ ਗੁਣ ਨੂੰ ਅਪਣਾਇਆ ਹੈ?

 

ਇਸ ਸਵਾਲ ਦੇ ਜਵਾਬ ਵਿੱਚ ਜੈਕੀ ਨੇ ਕਿਹਾ, “ਟਾਇਗਰ ਇੱਕ ਵੱਖ ਮਾਨਸਿਕਤਾ ਦਾ ਮਾਲਕ ਹੈ। ਉਹ ਆਪਣੇ ਕੰਮ ‘ਤੇ ਬਹੁਤ ਧਿਆਨ ਕੇਂਦਰਤ ਕਰਦਾ ਹੈ। ਜਦੋਂ ਉਹ ਬੱਚਾ ਸੀ, ਤਾਂ ਉਹ ਬਾਸਕਿਟਬਾਲ ਇੰਨੀ ਲਗਨ ਨਾਲ ਖੇਡਦਾ ਸੀ ਕਿ ਉਸ ਦੇ ਵਿਰੋਧੀ ਵੀ ਉਸ ਨੂੰ ਸ਼ਾਬਾਸ਼ ਦਿੰਦੇ ਸਨ।”

 

ਉਨ੍ਹਾਂ ਕਿਹਾ ਕਿ ਉਹ ਇੱਕ ਘੋੜੇ ਦੀ ਤਰ੍ਹਾਂ ਹੈ, ਜੋ ਸਿਰਫ ਅੱਗੇ ਵੇਖਦਾ ਹੈ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਆਪਣਾ ਜੀਵਨ ਇਸੇ ਤਰ੍ਹਾਂ ਜਿਉਣਾ ਚਾਹੀਦਾ ਹੈ।”

 

ਟਾਇਗਰ ਕਰਨ ਜੌਹਰ ਦੀ ‘ਸਟੂਡੈਂਟ ਆਫ਼ ਦ ਈਅਰ 2’ ਤੇ ਅਹਿਮਦ ਖ਼ਾਨ ਦੀ ‘ਬਾਗੀ-2’ ਵਿੱਚ ਨਜ਼ਰ ਆਉਣਗੇ। ਟਾਈਗਰ ਨੂੰ ਹਾਲੀਵੁਡ ਫਿਲਮ ‘ਰੈਂਬੋ’ ਦੇ ਹਿੰਦੀ ਰੀਮੇਕ ਲਈ ਵੀ ਚੁਣਿਆ ਗਿਆ ਹੈ।

First Published: Sunday, 6 August 2017 3:14 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’