ਪੰਜਾਬੀ ਗਾਇਕ ਜੈਲੀ ਹਿਰਾਸਤ ਵਿੱਚ !

By: Tahira Bhasin | | Last Updated: Thursday, 20 April 2017 12:35 PM
ਪੰਜਾਬੀ ਗਾਇਕ ਜੈਲੀ ਹਿਰਾਸਤ ਵਿੱਚ !

ਮੁੰਬਈ: ਪੰਜਾਬੀ ਗਾਇਕ ਜੈਲੀ ਨੇ ਬੁੱਧਵਾਰ ਨੂੰ ਮੁਹਾਲੀ ਕੋਰਟ ਵਿੱਚ ਖੁਦ ਨੂੰ ਸਰੈਂਡਰ ਕੀਤਾ। ਜੈਲੀ ‘ਤੇ ਰੇਪ, ਅਗਵਾ ਤੇ ਬਲੈਕਮੇਲ ਦੇ ਇਲਜ਼ਾਮ ਸੀ। ਜੈਲੀ ਪਿਛਲੇ ਤਿੰਨ ਸਾਲਾਂ ਤੋਂ ਫਰਾਰ ਸੀ ਤੇ ਪੁਲਿਸ ਉਸ ਨੂੰ ਫੜਨ ਵਿੱਚ ਨਾਕਾਮਯਾਬ ਰਹੀ। ਫਿਲਹਾਲ ਜੈਲੀ ਨੂੰ ਫੇਜ਼-1 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹ ਦੋ ਦਿਨਾਂ ਦੇ ਰੀਮਾਂਡ ‘ਤੇ ਹੈ।

2014 ਵਿੱਚ ਇੱਕ ਮਾਡਲ ਕੁੜੀ ਨੇ ਜੈਲੀ ਤੇ ਉਸ ਦੇ ਦੋਸਤਾਂ ‘ਤੇ ਗੈਂਗਰੇਪ ਦਾ ਇਲਜ਼ਾਮ ਲਾਇਆ ਸੀ। ਕੁੜੀ ਨੂੰ ਕੰਮ ਦੁਆਉਣ ਦੇ ਬਹਾਨੇ ਜੈਲੀ ਨੇ ਉਸ ਨਾਲ ਜ਼ਬਰਦਸਤੀ ਕੀਤੀ ਸੀ। ਕੁੜੀ ਦੀ ਵੀਡੀਓ ਬਣਾ ਫਿਰ ਉਸ ਨੂੰ ਬਲੈਕਮੇਲ ਵੀ ਕੀਤਾ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵੀ ਹਾਲਾਂਕਿ ਜੈਲੀ ਨੇ ਪੰਜਾਬ ਵਿੱਚ ਕਈ ਸ਼ੋਅ ਲਾਏ ਸਨ। ਫਿਰ ਉਹ ਕੈਨੇਡਾ ਫਰਾਰ ਹੋ ਗਿਆ ਸੀ।

ਖਬਰ ਹੈ ਕਿ ਚੰਡੀਗੜ੍ਹ ਅਦਾਲਤ ਵਿੱਚ ਵੀ ਜੈਲੀ ਖਿਲਾਫ ਕੇਸ ਚੱਲ ਰਿਹਾ ਹੈ। 2015 ਵਿੱਚ ਅਦਾਲਤ ਜੈਲੀ ਨੂੰ ਭਗੌੜਾ ਵੀ ਕਰਾਰ ਕਰ ਚੁੱਕੀ ਹੈ।

Tags: jelly
First Published: Thursday, 20 April 2017 12:35 PM

Related Stories

ਬੁਰੀ ਫਸੀ ਸੋਹਾ ਅਲੀ ਖਾਨ
ਬੁਰੀ ਫਸੀ ਸੋਹਾ ਅਲੀ ਖਾਨ

ਚੰਡੀਗੜ੍ਹ: ਸੈਫ ਅਲੀ ਖਾਨ ਦੀ ਭੈਣ ਤੇ ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਬੁਰੀ ਫਸ

'ਕੈਰੀ ਆਨ ਜੱਟਾ' ਦਾ ਸੀਕਵੈਲ ਅਗਲੇ ਸਾਲ
'ਕੈਰੀ ਆਨ ਜੱਟਾ' ਦਾ ਸੀਕਵੈਲ ਅਗਲੇ ਸਾਲ

ਚੰਡੀਗੜ੍ਹ: ‘ਮੰਜੇ ਬਿਸਤਰੇ’ ਦੇ ਹਿੱਟ ਹੋਣ ਦੀ ਖੁਸ਼ੀ ਵਿੱਚ ਗਿੱਪੀ ਗਰੇਵਾਲ ਨੇ

ਅਦਾਕਾਰਾ ਸੌਨੀਕਾ ਚੌਹਾਨ ਦੀ ਹਾਦਸੇ 'ਚ ਮੌਤ
ਅਦਾਕਾਰਾ ਸੌਨੀਕਾ ਚੌਹਾਨ ਦੀ ਹਾਦਸੇ 'ਚ ਮੌਤ

ਮੁੰਬਈ: ਅਦਾਕਾਰਾ ਸੌਨੀਕਾ ਚੌਹਾਨ ਦੀ ਸ਼ਨੀਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਮੌਤ

ਸਿਰਫ ਇੱਕ ਅੱਖ ਤੋਂ ਵੇਖ ਸਕਦਾ 'ਬਾਹੂਬਲੀ' ਵਾਲਾ ਰਾਣਾ
ਸਿਰਫ ਇੱਕ ਅੱਖ ਤੋਂ ਵੇਖ ਸਕਦਾ 'ਬਾਹੂਬਲੀ' ਵਾਲਾ ਰਾਣਾ

ਮੁੰਬਈ: ਫਿਲਮ ‘ਬਾਹੂਬਲੀ’ ਦੇ ਮਸ਼ਹੂਰ ਕਿਰਦਾਰ ਭੱਲਾਲ ਦੇਵ ਨੂੰ ਨਿਭਾਉਣ ਵਾਲੇ

ਬਾਹੂਬਲੀ ਨੇ ਤੋੜੇ ਰਿਕਾਰਡ, ਪਹਿਲੇ ਦਿਨ ਦੀ ਕਮਾਈ...!
ਬਾਹੂਬਲੀ ਨੇ ਤੋੜੇ ਰਿਕਾਰਡ, ਪਹਿਲੇ ਦਿਨ ਦੀ ਕਮਾਈ...!

ਮੁੰਬਈ: ਫਿਲਮ ‘ਬਾਹੂਬਲੀ 2’ ਦੇ ਪਹਿਲੇ ਦਿਨ ਦੀ ਕਲੈਕਸ਼ਨ ਸਾਹਮਣੇ ਆ ਗਈ ਹੈ। ਫਿਲਮ

ਕਾਨਸ ਫਿਲਮ ਫੈਸਟਿਵਲ ਵਿੱਚ ਬਾਲੀਵੁੱਡ ਦਾ ਜਲਵਾ ਬਿਖਰੇਗਾ
ਕਾਨਸ ਫਿਲਮ ਫੈਸਟਿਵਲ ਵਿੱਚ ਬਾਲੀਵੁੱਡ ਦਾ ਜਲਵਾ ਬਿਖਰੇਗਾ

17 ਤੋਂ 28 ਮਈ, 2017 ਨੂੰ ਹੋਣ ਵਾਲੇ ਕਾਨਸ ਫਿਲਮ ਫੈਸਟਿਵਲ ਵਿੱਚ ਇਸ ਵਾਰ ਬਾਲੀਵੁੱਡ

'ਦ ਰੌਕ' ਆਉਣਾ ਚਾਹੁੰਦੇ ਭਾਰਤ
'ਦ ਰੌਕ' ਆਉਣਾ ਚਾਹੁੰਦੇ ਭਾਰਤ

ਰੈਸਲਰ ਤੋਂ ਅਦਾਕਾਰ ਬਣੇ ਡਵੇਨ ਜੌਨਸਨ ਉਰਫ ‘ਦ ਰੌਕ’ ਭਾਰਤ ਆਉਣਾ ਚਾਹੁੰਦੇ ਹਨ।