ਕੁਝ ਦਿਨਾਂ ਦੇ ਮਹਿਮਾਨ ਦੀ ਕਹਾਣੀ 'ਕਾਲਾਕਾਂਡੀ'

By: ਏਬੀਪੀ ਸਾਂਝਾ | | Last Updated: Thursday, 11 January 2018 2:46 PM
ਕੁਝ ਦਿਨਾਂ ਦੇ ਮਹਿਮਾਨ ਦੀ ਕਹਾਣੀ 'ਕਾਲਾਕਾਂਡੀ'

ਮੁੰਬਈ: ਸੈਫ ਅਲੀ ਖ਼ਾਨ ਦੀ ਫਿਲਮ ‘ਕਾਲਾਕਾਂਡੀ’ 12 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਕਾਫੀ ਸਮੇਂ ਤੋਂ ਫੈਨਸ ਸੈਫ ਨੂੰ ਕਿਸੇ ਸੁਪਰਹਿੱਟ ਫਿਲਮ ‘ਚ ਦੇਖਣ ਲਈ ਬੇਚੈਨ ਹਨ। ਫਿਲਮ ਅਜਿਹੇ ਸ਼ਖਸ ਦੀ ਕਹਾਣੀ ਹੈ, ਜਿਸ ਨੂੰ ਪਤਾ ਲੱਗਦਾ ਹੈ ਕਿ ਉਹ ਦੁਨੀਆ ਵਿੱਚ ਕੁਝ ਹੀ ਦਿਨਾਂ ਦਾ ਮਹਿਮਾਨ ਹੈ। ਕਿਸ ਤਰ੍ਹਾਂ ਉਹ ਆਪਣੇ ਬਾਕੀ ਦਿਨਾਂ ਦੀ ਵਰਤੋਂ ਕਰਦਾ ਹੈ, ਇਹ ਫਿਲਮ ਵਿੱਚ ਦਿਖਾਇਆ ਗਿਆ ਹੈ।

 

‘ਕਾਲਾਕਾਂਡੀ’ ਵਿੱਚ ਸੈਫ ਤੋਂ ਇਲਾਵਾ, ਅਕਸ਼ੈ ਓਬਰਾਏ, ਦੀਪਕ ਡੋਬਰੀਆਲ, ਅਮਾਇਰਾ ਦਸਤੂਰ, ਵਿਜੈ ਰਾਜ, ਸ਼ੋਭਿਤਾ ਧੁਲਿਪਲਾ ਤੇ ਸ਼ਹਿਨਾਜ਼ ਟਰੇਜ਼ਰੀ ਵਰਗੇ ਸਿਤਾਰੇ ਵੀ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਅਕਸ਼ੈ ਵਰਮਾ ਵੱਲੋਂ ਲਿਖੀ ਤੇ ਨਿਰਦੇਸ਼ਤ ਇਹ ਫਿਲਮ ਇਸ ਸ਼ੁੱਕਰਵਾਰ 12 ਜਨਵਰੀ ਨੂੰ ਰਿਲੀਜ਼ ਹੋਵੇਗੀ।

 

ਕੱਲ੍ਹ ਮੁੰਬਈ ਵਿੱਚ ਸੈਫ ਨੇ ਆਪਣੇ ਪਰਿਵਾਰ ਤੇ ਦੋਸਤਾਂ ਲਈ ਸਪੈਸ਼ਲ ਸਕਰੀਨਿੰਗ ਰੱਖੀ ਜਿਸ ਵਿੱਚ ਕਰੀਨਾ ਕਪੂਰ, ਸੋਹਾ-ਕੁਨਾਲ ਸਮੇਤ ਕਈ ਸਿਤਾਰੇ ਪੁੱਜੇ। ਇਸ ਸਕਰੀਨਿੰਗ ਤੇ ਕਰੀਨਾ ਕਪੂਰ ਪਤੀ ਸੈਫ ਦੀਆਂ ਬਾਹਾਂ ‘ਚ ਬਾਹਾਂ ਪਾ ਕੇ ਪਹੁੰਚੀ। ਇਸ ਫਿਲਮ ਦੇ ਪ੍ਰਮੋਸ਼ਨ ਦੌਰਾਨ ਸੈਫ ਨੇ ਕਰੀਨਾ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਕਰੀਨਾ ‘ਚ ਕਈ ਖੂਬੀਆਂ ਹਨ ਜਿੱਦਾਂ ਸਮੇਂ ਦੀ ਸਹੀ ਵਰਤੋਂ, ਕੰਮ ਕਰਨ ਦਾ ਢੰਗ, ਫਿਟਨੈੱਸ, ਅਨੁਸ਼ਾਸ਼ਨ ਤੇ ਇਸ ਦੇ ਨਾਲ ਹੀ ਉਹ ਜਨੂੰਨੀ ਵੀ ਹੈ।

First Published: Wednesday, 10 January 2018 5:10 PM

Related Stories

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।

Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ
Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ

ਨਵੀਂ ਦਿੱਲੀ: ਇਸ ਸ਼ੁੱਕਰਵਾਰ ਸਿਨੇਮਾਘਰਾਂ ਵਿੱਚ ‘ਮੁੱਕਾਬਾਜ਼’,

ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'
ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'

ਮੁੰਬਈ-ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਜ਼ੀਰੋ’ ਦੇ ਸੈੱਟ

ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!
ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਨਾਲ ਨੇੜਤਾ ਵਧ