ਕੰਗਨਾ ਇੱਕ ਹੋਰ ਮੁਸੀਬਤ 'ਚ ਘਿਰੀ

By: Tahira Bhasin | | Last Updated: Friday, 19 May 2017 1:45 PM
ਕੰਗਨਾ ਇੱਕ ਹੋਰ ਮੁਸੀਬਤ 'ਚ ਘਿਰੀ

ਨਵੀਂ ਦਿੱਲੀ: ਫਿਲਮ ‘ਸਿਮਰਨ’ ਦੀ ਕੰਟਰੋਵਰਸੀ ਤੋਂ ਬਾਅਦ ਕੰਗਨਾ ਰਨੌਤ ‘ਤੇ ਇੱਕ ਹੋਰ ਮੁਸੀਬਤ ਆ ਗਿਰੀ ਹੈ। ਨਿਰਦੇਸ਼ਕ ਕੇਤਨ ਮਹਿਤਾ ਨੇ ਕੰਗਨਾ ‘ਤੇ ਫਿਲਮ ਚੁਰਾਉਣ ਦਾ ਇਲਜ਼ਾਮ ਲਾਇਆ ਹੈ। ਕੇਤਨ ਦਾ ਕਹਿਣਾ ਹੈ ਕਿ ਝਾਂਸੀ ਦੀ ਰਾਣੀ ‘ਤੇ ਕੰਗਨਾ ਦੀ ਅਗਲੀ ਫਿਲਮ ਉਨ੍ਹਾਂ ਦਾ ਕੌਨਸੈਪਟ ਸੀ। ਇਸ ਲਈ ਕੇਤਨ ਨੇ ਕੰਗਨਾ ਨੂੰ ਲੀਗਲ ਨੋਟਿਸ ਭੇਜਿਆ ਹੈ।

ਕੇਤਨ ਨੇ ਕਿਹਾ, “ਮੈਂ 2015 ਵਿੱਚ ਕੰਗਨਾ ਕੋਲ ਆਪਣੀ ਫਿਲਮ ‘ਰਾਣੀ ਆਫ ਝਾਂਸੀ-ਦ ਵਾਰੀਅਰ ਕੁਈਨ’ ਲੈ ਕੇ ਗਿਆ ਸੀ। ਮੈਂ ਉਸ ਨਾਲ ਫਿਲਮ ਦੀ ਸਕ੍ਰਿਪਟ ਤੇ ਰਿਸਰਚ ਦਾ ਸਾਮਾਨ ਵੀ ਸਾਂਝਾ ਕੀਤਾ ਸੀ। ਕੰਗਨਾ ਨੇ ਫਿਲਮ ਲਈ ਹਾਂ ਵੀ ਕਰ ਦਿੱਤੀ ਤੇ ਕਈ ਥਾਂ ਇਹ ਪਬਲਿਕ ਵਿੱਚ ਵੀ ਐਲਾਨ ਕੀਤਾ। ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਹੈ ਕਿ ਕੰਗਨਾ ਕਿਸੇ ਹੋਰ ਨਿਰਦੇਸ਼ਕ ਤੇ ਨਿਰਮਾਤਾ ਨਾਲ ਇਹ ਫਿਲਮ ਕਰ ਰਹੀ ਹੈ। ਇਹ ਸਰਾਸਰ ਧੋਖਾ ਹੈ ਜਿਸ ਦਾ ਜਵਾਬ ਕੰਗਨਾ ਨੂੰ ਦੇਣਾ ਹੀ ਪਏਗਾ।”

ਕੰਗਨਾ ਫਿਲਹਾਲ ਨਵੇਂ ਨਿਰਦੇਸ਼ਕ ਨਾਲ ਫਿਲਮ ‘ਮਨੀਕਰਨੀਕਾ-ਰਾਣੀ ਆਫ ਝਾਂਸੀ’ ਕਰ ਰਹੀ ਹੈ। ਹਾਲ ਹੀ ਵਿੱਚ ਇਸ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਹ ਫਿਲਮ ਅਗਲੇ ਸਾਲ ਅਪ੍ਰੈਲ ਵਿੱਚ ਰਿਲੀਜ਼ ਹੋਣੀ ਹੈ।

First Published: Friday, 19 May 2017 1:45 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ