ਕੰਗਨਾ ਤੋਂ ਡਰ ਗਿਆ ਕਰਨ ਜੌਹਰ

By: Harsharan K | | Last Updated: Wednesday, 19 July 2017 11:08 AM
ਕੰਗਨਾ ਤੋਂ ਡਰ ਗਿਆ ਕਰਨ ਜੌਹਰ

ਦਿੱਲੀ: ਕੰਗਨਾ ਰਾਣੌਤ ਤੇ ਨਿਰਦੇਸ਼ਕ ਕਰਨ ਜੌਹਰ ਵਿਚਕਾਰ ਨੈਪੋਟਿਜ਼ਮ (ਭਾਈ-ਭਤੀਜਾਵਾਦ) ਨੂੰ ਲੈ ਕੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ। ਕੰਗਨਾ ਨੇ ਕਰਨ ਨੂੰ ਭਾਈ-ਭਤੀਜਾਵਾਦ ਦਾ ਵੱਡਾ ਸਮਰਥਕ ਦੱਸਿਆ ਸੀ।

 
ਕਰਨ ਜੌਹਰ, ਸੈਫ ਅਲੀ ਖਾਂ ਤੇ ਵਰੁਨ ਧਵਨ ਨੇ ਨਿਊਜਰਸੀ ‘ਚ ਹੋਏ ਆਈਫਾ ਅਵਾਰਡ ‘ਚ ਵੀ ‘ਨੈਪੋਟਿਜ਼ਮ ਰਾਕਸ’ (ਪਰਿਵਾਰਵਾਦ ਜ਼ਿੰਦਾਬਾਦ) ਦਾ ਨਾਅਰਾ ਲਗਾ ਇਕ ਫਿਰ ਇਸ ਵਿਵਾਦ ਨੂੰ ਵਧਾ ਦਿੱਤਾ ਪਰ ਕਰਨ ਨੂੰ ਆਪਣੇ ਇਸ ਨਾਅਰੇ ‘ਤੇ ਪਛਤਾਵਾ ਹੋ ਰਿਹਾ ਹੈ।
ਕਰਨ ਜੌਹਰ ਨੇ ਇਕ ਨਿੱਜੀ ਖ਼ਬਰ ਚੈਨਲ ‘ਤੇ ਆਪਣੀ ਇਸ ਟਿੱਪਣੀ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਇਕ ਮਜ਼ਾਕ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਇਸ ਤਰ੍ਹਾਂ ਤਰੀਕਾ ਠੀਕ ਨਹੀਂ ਸੀ।

 
ਦੱਸਣਯੋਗ ਹੈ ਕਿ ਬਾਲੀਵੁੱਡ ‘ਚ ਲਗਾਤਾਰ ਪਰਿਵਾਰਵਾਦ ਨੂੰ ਲੈ ਕੇ ਬਹਿਸ ਚੱਲਦੀ ਰਹਿੰਦੀ ਹੈ ਤੇ ਇਸ ਦੇ ਬਾਵਜੂਦ ਵੀ ਸਥਾਪਤ ਪਰਿਵਾਰਾਂ ਦੇ ਲੋਕ ਬਾਲੀਵੁੱਡ ‘ਚ ਰਾਜ ਕਰਦੇ ਰਹੇ ਹਨ।

First Published: Wednesday, 19 July 2017 11:08 AM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ