ਕਪਿਲ ਸ਼ਰਮਾ ਨੂੰ 'ਫਿਰੰਗੀ' ਝਟਕਾ, ਉਮੀਦਾਂ 'ਤੇ ਫਿਰਿਆ ਪਾਣੀ

By: ਰਵੀ ਇੰਦਰ ਸਿੰਘ | | Last Updated: Wednesday, 6 December 2017 1:25 PM
ਕਪਿਲ ਸ਼ਰਮਾ ਨੂੰ 'ਫਿਰੰਗੀ' ਝਟਕਾ, ਉਮੀਦਾਂ 'ਤੇ ਫਿਰਿਆ ਪਾਣੀ

ਨਵੀਂ ਦਿੱਲੀ: ਹਾਸਿਆਂ ਦਾ ਬਾਦਸ਼ਾਹ ਕਪਿਲ ਸ਼ਰਮਾ ਬੇਸ਼ੱਕ ਟੈਲੀਵਿਜ਼ਨ ਦੀ ਦੁਨੀਆ ਦਾ ਸ਼ਾਹਸਵਾਰ ਹੈ ਪਰ ਵੱਡੇ ਪਰਦੇ ‘ਤੇ ਉਸ ਦਾ ਜਾਦੂ ਕੁਝ ਖ਼ਾਸ ਅਸਰ ਨਹੀਂ ਵਿਖਾ ਸਕਿਆ। ਬੀਤੇ ਸ਼ੁੱਕਰਵਾਰ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫ਼ਿਲਮ ‘ਫਿਰੰਗੀ’ ਟਿਕਟ ਖਿੜਕੀ ‘ਤੇ ਕੁਝ ਖ਼ਾਸ ਕਮਾਲ ਨਹੀਂ ਵਿਖਾ ਸਕੀ।

 

ਫ਼ਿਲਮ ਨੇ ਆਪਣੇ ਸ਼ੁਰੂਆਤੀ 4 ਦਿਨਾਂ ਵਿੱਚ ਸਿਰਫ ਪੌਣੇ 9 ਕਰੋੜ ਰੁਪਏ ਹੀ ਕਮਾਏ। ਇਸ ਤੋਂ ਪਹਿਲਾਂ ਕਪਿਲ ਨੇ 2015 ਵਿੱਚ ਫ਼ਿਲਮ ‘ਕਿਸ ਕਿਸ ਕੋ ਕਰੂੰ ਪਿਆਰ’ ਰਾਹੀਂ ਬਾਲੀਵੁੱਡ ਵਿੱਚ ਆਪਣਾ ਕਦਮ ਧਰਿਆ ਸੀ। ਹਾਲਾਂਕਿ, ਕਪਿਲ ਦੀ ਪਹਿਲੀ ਫ਼ਿਲਮ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ। ਇਸ ਨੇ ਟਿਕਟ ਖਿੜਕੀ ‘ਤੇ ਤਕਰੀਬਨ 50 ਕਰੋੜ ਰੁਪਏ ਕਮਾਏ ਸਨ ਤੇ ਪਹਿਲੇ ਹੀ ਦਿਨ 10 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

 

ਕਪਿਲ ਦੀ ਇਸ ਫ਼ਿਲਮ ਨੂੰ ਕੁਝ ਸਮੀਖਿਅਕਾਂ ਨੇ ਨਿਰਾਸ਼ ਕਰਨ ਵਾਲੀ ਦੱਸਿਆ ਹੈ। ਕਪਿਲ ਦੀ ਇਹ ਦੂਜੀ ਬਾਲੀਵੁੱਡ ਦੀ ਫ਼ਿਲਮ ਹੈ ਜਿਸ ਨੂੰ ਰਾਜੀਨ ਢੀਂਗਰਾ ਨੇ ਨਿਰਦੇਸ਼ਤ ਕੀਤਾ ਹੈ।

 

ਇਸ ਫ਼ਿਲਮ ਵਿੱਚ ਈਸ਼ਿਤਾ ਦੱਤਾ ਤੇ ਮੋਨਿਕਾ ਗਿੱਲ ਨੇ ਬਤੌਰ ਹੀਰੋਇਨ ਅਦਾਕਾਰੀ ਕੀਤੀ ਹੈ। ਕਪਿਲ ਨੇ ਇਸ ਫ਼ਿਲਮ ਦਾ ਨਿਰਮਾਣ ਖ਼ੁਦ ਹੀ ਕੀਤਾ ਹੈ। ਹੁਣ ਤਕ ਦੀ ਕਮਾਈ ਤੋਂ ਇਹ ਲੱਗਦਾ ਹੈ ਕਿ ਕਪਿਲ ਦੇ ਫੈਨਜ਼ ਸਮੇਤ ਦਰਸ਼ਕਾਂ ਨੂੰ ਇਹ ਫ਼ਿਲਮ ਖ਼ਾਸ ਪਸੰਦ ਨਹੀਂ ਆਈ।

 

ਵੇਖੋ ਫਿਰੰਗੀ ਦਾ ਟ੍ਰੇਲਰ-

First Published: Wednesday, 6 December 2017 1:25 PM

Related Stories

ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ ਮਦਦ
ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ...

ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ

ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ
ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਜਲਦ ਹੀ ਦਿੱਲੀ-ਮੇਰਠ ਐਕਸਪ੍ਰੈੱਸਵੇ

ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ
ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ

ਮੁੰਬਈ: ਖੂਬਸੂਰਤੀ ਹੋਵੇ, ਡਾਂਸ ਹੋਵੇ ਜਾਂ ਫਿਰ ਐਕਟਿੰਗ, ਰੇਖਾ ਦੀ ਦੀਵਾਨਗੀ ਅੱਜ

OMG..! ਲਾੜਾ ਬਣਨ ਜਾ ਰਿਹਾ
OMG..! ਲਾੜਾ ਬਣਨ ਜਾ ਰਿਹਾ "ਬਾਹੂਬਲੀ"...?

ਨਵੀਂ ਦਿੱਲੀ: “ਬਾਹੂਬਲੀ” ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ

ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ
ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ

ਨਵੀਂ ਦਿੱਲੀ: ਕਰਨਾਟਕ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਵੇਂ ਸਾਲ ਦੇ ਪ੍ਰੋਗਰਾਮਾਂ

ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ
ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ

ਨਵੀਂ ਦਿੱਲੀ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਈਆਂ ਤਿੰਨ ਦਿਨ ਬੀਤ ਗਏ