ਕਪਿਲ ਸ਼ਰਮਾ ਦੇ ਵਟਸਐਪ ਮੈਸੇਜ 'ਤੇ ਫਰਾਹ ਦਾ ਕਰਾਰਾ ਜਵਾਬ

By: ਏਬੀਪੀ ਸਾਂਝਾ | | Last Updated: Monday, 4 December 2017 4:13 PM
ਕਪਿਲ ਸ਼ਰਮਾ ਦੇ ਵਟਸਐਪ ਮੈਸੇਜ 'ਤੇ ਫਰਾਹ ਦਾ ਕਰਾਰਾ ਜਵਾਬ

ਮੁੰਬਈ: ਹਿੰਦੀ ਫਿਲਮ ਇੰਡਸਟਰੀ ‘ਚ ਫਰਾਹ ਖਾਨ ਕੂਲ ਤੇ ਫ੍ਰੈਂਡਲੀ ਲੋਕਾਂ ‘ਚ ਗਿਣੀ ਜਾਂਦੀ ਹੈ ਪਰ ਹਾਲ ਹੀ ‘ਚ ਫਰਾਹ ਨੇ ਟਵਿੱਟਰ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਆਪਣੇ ਟਵੀਟ ‘ਚ ਫਰਾਹ ਨੇ ਸਾਫ ਤੌਰ ‘ਤੇ ਕਿਸੇ ਦਾ ਨਾਂ ਲਏ ਬਗੈਰ ਲਿਖਿਆ ਹੈ ਪਰ ਸਾਫ ਹੈ ਕਿ ਇਹ ਕਪਿਲ ਲਈ ਲਿਖਿਆ ਗਿਆ ਹੈ। ਫਰਾਹ ਨੇ ਇਸ ਟਵੀਟ ‘ਚ ਕਪਿਲ ਨੂੰ ਮੈਨਰਲੈੱਸ ਕਿਹਾ ਹੈ।

 

ਫਰਾਹ ਨੇ ਟਵਿਟ ‘ਚ ਲਿਖਿਆ, “ਡੀਅਰ ਮੈਨਰਲੈੱਸ ਲੋਕੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਪ੍ਰੀਮੀਅਰ ਜਾਂ ਪ੍ਰੀਵਿਊ ‘ਚ ਆਵਾਂ ਤਾਂ ਮੈਨੂੰ ਵਟਸਐਪ ‘ਤੇ ਜਨਤਕ ਇਨਵਾਈਟ ਨਾ ਭੇਜੋ। ਤੁਸੀਂ ਮੇਰੇ ‘ਤੇ ਕੋਈ ਅਹਿਸਾਨ ਨਹੀਂ ਕਰ ਰਹੇ। ਘੱਟੋ-ਘੱਟ ਇੱਕ ਕਾਲ ਤਾਂ ਕਰ ਹੀ ਸਕਦੇ ਹੋ। ਜੇਕਰ ਤੁਹਾਡੇ ਕੋਲ ਇੰਨਾ ਵਕਤ ਨਹੀਂ ਤਾਂ ਤੁਹਾਨੂੰ ਇਹ ਕਿਵੇਂ ਲੱਗਦਾ ਹੈ ਕਿ ਮੇਰੇ ਕੋਲ ਸਮਾਂ ਹੋਵੇਗਾ।”

 

ਇਸ ਟਵੀਟ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਕਪਿਲ ਲਈ ਹੀ ਲਿਖਿਆ ਹੈ ਕਿਉਂਕਿ ਟਵੀਟ ਦੇ ਅਗਲੇ ਹੀ ਦਿਨ ‘ਫਿਰੰਗੀ’ ਦਾ ਪ੍ਰੀਮੀਅਰ ਸੀ। ਜਦੋਂ ਫਰਾਹ ਤੋਂ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਿਰਫ ਕਪਿਲ ਲਈ ਹੀ ਨਹੀਂ ਸੀ। ਉਸ ਦਿਨ 2-3 ਇਵੈਂਟ ਸਨ, ਸਾਰਿਆਂ ਲਈ ਲਿਖਿਆ ਸੀ।

First Published: Monday, 4 December 2017 4:13 PM

Related Stories

ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ ਮਦਦ
ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ...

ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ

ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ
ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਜਲਦ ਹੀ ਦਿੱਲੀ-ਮੇਰਠ ਐਕਸਪ੍ਰੈੱਸਵੇ

ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ
ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ

ਮੁੰਬਈ: ਖੂਬਸੂਰਤੀ ਹੋਵੇ, ਡਾਂਸ ਹੋਵੇ ਜਾਂ ਫਿਰ ਐਕਟਿੰਗ, ਰੇਖਾ ਦੀ ਦੀਵਾਨਗੀ ਅੱਜ

OMG..! ਲਾੜਾ ਬਣਨ ਜਾ ਰਿਹਾ
OMG..! ਲਾੜਾ ਬਣਨ ਜਾ ਰਿਹਾ "ਬਾਹੂਬਲੀ"...?

ਨਵੀਂ ਦਿੱਲੀ: “ਬਾਹੂਬਲੀ” ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ

ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ
ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ

ਨਵੀਂ ਦਿੱਲੀ: ਕਰਨਾਟਕ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਵੇਂ ਸਾਲ ਦੇ ਪ੍ਰੋਗਰਾਮਾਂ

ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ
ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ

ਨਵੀਂ ਦਿੱਲੀ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਈਆਂ ਤਿੰਨ ਦਿਨ ਬੀਤ ਗਏ