ਦੁਸ਼ਮਣੀ ਭੁੱਲ ਕੰਗਣਾ ਤੇ ਕਰਨ ਲੱਗੇ ਗਲੇ

By: ਏਬੀਪੀ ਸਾਂਝਾ | | Last Updated: Friday, 12 January 2018 3:10 PM
ਦੁਸ਼ਮਣੀ ਭੁੱਲ ਕੰਗਣਾ ਤੇ ਕਰਨ ਲੱਗੇ ਗਲੇ

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਡਾਇਰੈਕਟਰ-ਪ੍ਰੋਡਿਊਸਰ ਕਰਨ ਜੌਹਰ ਵਿਚਾਲੇ ਛੱਤੀ ਦੇ ਅੰਕੜੇ ਤੋਂ ਸਭ ਵਾਕਫ ਹਨ ਪਰ ਹਾਲ ਹੀ ਵਿੱਚ ਕੰਗਨਾ ਤੇ ਕਰਨ ਦੋਵਾਂ ਨੇ ਹੀ ਆਪਣੇ ਵਿਚਾਲੇ ਸਾਰੇ ਵਿਵਾਦਾਂ ਨੂੰ ਇੱਕ ਪਾਸੇ ਰੱਖ ਕੇ ਇੱਕ-ਦੂਜੇ ਨੂੰ ਗਲੇ ਲਾ ਲਿਆ ਹੈ। ਕਰਨ ਤੇ ਕੰਗਣਾ ਵਿੱਚ ਹੋਏ ਵਿਵਾਦ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।

 

ਦੋਵਾਂ ਵਿਚਾਲੇ ਇੱਕ-ਦੂਜੇ ‘ਤੇ ਇਲਜ਼ਾਮ ਲਾਉਣ ਦਾ ਦੌਰ ਲੰਬਾ ਚੱਲਿਆ, ਪਰ ਹੁਣ ਸਾਹਮਣੇ ਆਈਆਂ ਤਸਵੀਰਾਂ ਤੋਂ ਸਾਫ ਹੈ ਕਿ ਦੋਵਾਂ ਨੇ ਇਸ ਕੋਲਡ ਵਾਰ ਨੂੰ ਖ਼ਤਮ ਕਰ ਦਿੱਤਾ ਹੈ। ਇਹ ਤਸਵੀਰਾਂ ਇੰਡੀਆਜ਼ ਨੈਕਸਟ ਸੁਪਰਸਟਾਰ ਦੇ ਸੈੱਟ ਦੀਆਂ ਹਨ ਜਿੱਥੇ ਕੰਗਣਾ ਤੇ ਕਰਨ ਨੇ ਆਪਣੀ ਦੋਸਤੀ ਨੂੰ ਇੱਕ ਮੌਕਾ ਦੇਣਾ ਮੁਨਾਸਬ ਸਮਝਿਆ। ਇਸ ਦੌਰਾਨ ਸਾਈਟ ‘ਤੇ ਰੋਹਿਤ ਸ਼ੈੱਟੀ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਕੰਗਣਾ ਤੇ ਕਰਨ ਨਾਲ ਮਿਲ ਕਾਫੀ ਮਸਤੀ ਕੀਤੀ।

 

ਕੰਗਣਾ, ਜੌਹਰ ਦੇ ਸ਼ੋਅ “ਕੌਫੀ ਵਿਦ ਕਰਨ” ਵਿੱਚ ਗਈ ਸੀ ਜਿੱਥੇ ਉਨ੍ਹਾਂ ਨੇ ਕਰਨ ਤੇ ਨੈਪੋਟਿਜ਼ਮ ਮਤਲਬ ਪਰਿਵਾਰਵਾਦ ਨੂੰ ਵਧਾਉਣ ਦਾ ਇਲਜ਼ਾਮ ਲਾਇਆ ਸੀ। ਓਦੋਂ ਤੋਂ ਹੀ ਇਨ੍ਹਾਂ ਦੋਵਾਂ ਵਿਚਾਲੇ ਲਗਾਤਾਰ ਇਲਜ਼ਾਮਬਾਜ਼ੀ ਚੱਲ ਰਹੀ ਸੀ। ਹਾਲਾਂਕਿ ਹੁਣ ਦੋਵਾਂ ਦੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਰਨ ਜੌਹਰ ਤੇ ਕੰਗਣਾ ਵਿਚਾਲੇ ਚੱਲ ਰਹੀ ਇਸ ਇਲਜ਼ਾਮਬਾਜ਼ੀ ਦੀ ਕੜੀ ਖਤਮ ਹੋ ਜਾਵੇਗੀ।

 

ਖੈਰ ਇਸ ਤੋਂ ਬਾਅਦ ਵੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ, ਕੀ ਕਰਨ ਜੌਹਰ ਕੰਗਣਾ ਨੂੰ ਕੋਈ ਫਿਲਮ ਆਫਰ ਕਰਦੇ ਹਨ ਜਾਂ ਨਹੀਂ ਤੇ ਕਰਨ ਜੇਕਰ ਆਫਰ ਕਰਦੇ ਹਨ ਤਾਂ ਕੰਗਣਾ ਉਸ ਨੂੰ ਕਬੂਲ ਕਰਦੀ ਹੈ ਜਾਂ ਨਹੀਂ। ਕਰਨ ਤੇ ਕੰਗਣਾ ਦੀ ਇਸ ਦੀ ਇਸ ਕੈਮਿਸਟ੍ਰੀ ਨੂੰ ਦੇਖਣ ਤੋਂ ਬਾਅਦ ਫੈਨਸ ਕਾਫੀ ਖੁਸ਼ ਹੋਣ ਵਾਲੇ ਹਨ। ਖੈਰ ਵਧਾਈ ਕੰਗਣਾ ਤੇ ਕਰਨ ਨੂੰ ਨਵੀਂ ਦੋਸਤੀ ਦੇ ਲਈ।

First Published: Friday, 12 January 2018 3:10 PM

Related Stories

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।

Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ
Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ

ਨਵੀਂ ਦਿੱਲੀ: ਇਸ ਸ਼ੁੱਕਰਵਾਰ ਸਿਨੇਮਾਘਰਾਂ ਵਿੱਚ ‘ਮੁੱਕਾਬਾਜ਼’,

ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'
ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'

ਮੁੰਬਈ-ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਜ਼ੀਰੋ’ ਦੇ ਸੈੱਟ

ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!
ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਨਾਲ ਨੇੜਤਾ ਵਧ