ਜਦੋਂ ਪ੍ਰੋਗਰਾਮ 'ਚ ਰੋਣ ਲੱਗੀ ਕੈਟਰੀਨਾ, ਸਲਮਾਨ ਕਰਾਉਂਦੇ ਰਹੇ ਚੁੱਪ

By: ਏਬੀਪੀ ਸਾਂਝਾ | | Last Updated: Wednesday, 6 December 2017 1:46 PM
ਜਦੋਂ ਪ੍ਰੋਗਰਾਮ 'ਚ ਰੋਣ ਲੱਗੀ ਕੈਟਰੀਨਾ, ਸਲਮਾਨ ਕਰਾਉਂਦੇ ਰਹੇ ਚੁੱਪ

ਨਵੀਂ ਦਿੱਲੀ: ਬੀਤੇ ਦਿਨੀਂ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ ‘ਟਾਈਗਰ ਜ਼ਿੰਦਾ ਹੈ’ ਨੂੰ ਪ੍ਰਮੋਟ ਕਰਨ ਲਈ ਸਟਾਰ ਪਲੱਸ ਦੇ ਡਾਂਸ ਰਿਐਲਿਟੀ ਸ਼ੋਅ ‘ਡਾਂਸ ਚੈਂਪੀਅਨਜ਼’ ਵਿੱਚ ਪਹੁੰਚੇ ਸਨ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਕੈਟਰੀਨਾ ਆਪਣੇ ਹੰਝੂ ਨਾ ਰੋਕ ਸਕੀ।

111

 

ਡਾਂਸ ਰਿਐਲਿਟੀ ਸ਼ੋਅ ਵਿੱਚ ਅਕਸਰ ਅਜਿਹਾ ਹੁੰਦਾ ਹੈ ਕਿ ਜੋ ਬਾਲੀਵੁੱਡ ਸਿਤਾਰੇ ਇੱਥੇ ਮਹਿਮਾਣ ਬਣ ਕੇ ਆਉਂਦੇ ਹਨ, ਪ੍ਰਤੀਯੋਗੀ ਉਸੇ ਸਿਤਾਰੇ ਦੇ ਕੁਝ ਮਕਬੂਲ ਗੀਤਾਂ ‘ਤੇ ਪ੍ਰਫਾਰਮ ਕਰਦੇ ਹਨ। ਅਜਿਹਾ ਹੀ ਕੁਝ ਇਸ ਸ਼ੋਅ ਵਿੱਚ ਵੀ ਹੋਇਆ। ਇੱਕ ਪ੍ਰਤੀਯੋਗੀ ਨੇ ਇੱਥੇ ਸਲਮਾਨ ਖ਼ਾਨ ਦੀ ਫਿਲਮ ‘ਤੇਰੇ ਨਾਮ’ ਦੇ ਗੀਤ ‘ਤੇ ਪ੍ਰਫਾਰਮ ਕੀਤਾ ਤੇ ਉਸ ਨੂੰ ਦੇਖ ਕੇ ਕੈਟਰੀਨਾ ਭਾਵੁਕ ਹੋ ਗਈ ਤੇ ਬਾਅਦ ਵਿੱਚ ਰੋਣ ਲੱਗ ਪਈ। ਇਸ ਤੋਂ ਬਾਅਦ ਮੇਕਰਸ ਨੂੰ ਕੁਝ ਦੇਰ ਲਈ ਸ਼ੂਟਿੰਗ ਵੀ ਰੋਕਣੀ ਪਈ।

333

 

ਦਿਲਚਸਪ ਇਹ ਸੀ ਕਿ ਇੱਥੇ ਸਲਮਾਨ ਖ਼ਾਨ ਨੇ ਕੈਟਰੀਨਾ ਦਾ ਮੂਡ ਸਹੀ ਕਰਨ ਲਈ ਡਾਂਸ ਵੀ ਕੀਤਾ। ਜਿੱਦਾਂ ਹੀ ਸ਼ੂਟਿੰਗ ਸ਼ੁਰੂ ਹੋਈ ਸਲਮਾਨ ਖ਼ਾਨ ਨੇ ਆਪਣੇ ਸੁਪਰਹਿੱਟ ਫਿਲਮ ‘ਸੁਲਤਾਨ’ ਦੇ ਗਾਣੇ ‘ਜੱਗ ਘੁੰਮਿਆਂ’ ‘ਤੇ ਡਾਂਸ ਕੀਤਾ ਤੇ ਵਾਰ-ਵਾਰ ਕੈਟਰੀਨਾ ਵੱਲ ਇਸ਼ਾਰੇ ਕਰਦੇ ਰਹੇ ਤਾਂ ਜੋ ਉਹ ਹੱਸ ਸਕੇ। ਇਸ ਤੋਂ ਬਾਅਦ ਸਟੇਜ ‘ਤੇ ਇਸ ਸ਼ੋਅ ਦੇ ਜੱਜ ਤੇ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਨੇ ਵੀ ਸਲਮਾਨ ਨੂੰ ਜੁਆਇਨ ਕੀਤਾ ਤੇ ਦੋਹਾਂ ਨੇ ਡਾਂਸ ਕੀਤਾ।

SALMAN54

 

ਇਸ ਸੈੱਟ ‘ਤੇ ਸਲਮਾਨ ਤੇ ਕੈਟਰੀਨਾ ਆਪਣੀ ਫਿਲਮ ਦੇ ਹਿੱਟ ਗਾਣੇ ‘ਸਵੈਗ ਸੇ ਸਵਾਗਤ’ ‘ਤੇ ਪ੍ਰਫਾਰਮ ਕਰਦੇ ਵੀ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਦੇਖਣ ਨੂੰ ਮਿਲੀ ਹੈ। ਇਸ ਸੈੱਟ ਤੇ ਇਨ੍ਹਾਂ ਦੋਹਾਂ ਸਿਤਾਰਿਆਂ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਦੇ ਫੈਨ ਕਲੱਬ ਨੇ ਸ਼ੇਅਰ ਕੀਤੀਆਂ ਹਨ। ਇੱਥੇ ਦੇਖੋ ਉਹ ਤਸਵੀਰਾਂ।

 

ਇਹ ਫਿਲਮ ਇਸੇ ਮਹੀਨੇ 22 ਤਾਰੀਕ ਨੂੰ ਰਿਲੀਜ਼ ਹੋਣ ਵਾਲੀ ਹੈ ਜਿਸ ਨੂੰ ਅਲੀ ਅੱਬਾਸ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ।

First Published: Wednesday, 6 December 2017 1:46 PM

Related Stories

ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ ਮਦਦ
ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ...

ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ

ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ
ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਜਲਦ ਹੀ ਦਿੱਲੀ-ਮੇਰਠ ਐਕਸਪ੍ਰੈੱਸਵੇ

ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ
ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ

ਮੁੰਬਈ: ਖੂਬਸੂਰਤੀ ਹੋਵੇ, ਡਾਂਸ ਹੋਵੇ ਜਾਂ ਫਿਰ ਐਕਟਿੰਗ, ਰੇਖਾ ਦੀ ਦੀਵਾਨਗੀ ਅੱਜ

OMG..! ਲਾੜਾ ਬਣਨ ਜਾ ਰਿਹਾ
OMG..! ਲਾੜਾ ਬਣਨ ਜਾ ਰਿਹਾ "ਬਾਹੂਬਲੀ"...?

ਨਵੀਂ ਦਿੱਲੀ: “ਬਾਹੂਬਲੀ” ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ

ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ
ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ

ਨਵੀਂ ਦਿੱਲੀ: ਕਰਨਾਟਕ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਵੇਂ ਸਾਲ ਦੇ ਪ੍ਰੋਗਰਾਮਾਂ

ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ
ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ

ਨਵੀਂ ਦਿੱਲੀ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਈਆਂ ਤਿੰਨ ਦਿਨ ਬੀਤ ਗਏ