ਆਮਿਰ ਖ਼ਾਨ ਵੱਲੋਂ ਪਤਨੀ ਬਾਰੇ ਵੱਡਾ ਖੁਲਾਸਾ

By: ਏਬੀਪੀ ਸਾਂਝਾ | | Last Updated: Monday, 6 November 2017 2:19 PM
ਆਮਿਰ ਖ਼ਾਨ ਵੱਲੋਂ ਪਤਨੀ ਬਾਰੇ ਵੱਡਾ ਖੁਲਾਸਾ

ਮੁੰਬਈ: ਇਹ ਜਾਣ ਕੇ ਥੋੜ੍ਹਾ ਅਟਪਟਾ ਜ਼ਰੂਰ ਲੱਗੇਗਾ ਪਰ ਇਹ ਸੱਚ ਹੈ। ਬਾਲੀਵੁੱਡ ਦੇ ਮਿਸਟਰ ਪ੍ਰੋਫੈਸ਼ਨਿਸਟ ਆਮਿਰ ਖ਼ਾਨ ਨੂੰ ਆਪਣੀ ਪਤਨੀ ਕਿਰਨ ਰਾਵ ਨੇ ਇੱਕ ਵੇਲੇ ਆਪਣੀ ਫਿਲਮ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕਿਰਨ ਰਾਵ ਫਿਲਮ “ਧੋਬੀਘਾਟ” ਬਣਾ ਰਹੀ ਸੀ। ਇਸ ਦਾ ਕਾਰਨ ਕੁਝ ਹੋਰ ਨਹੀਂ ਬਲਕਿ ਆਮਿਰ ਖ਼ਾਨ ਦੀ ਸਟਾਰਡਮ ਸੀ। ਇਸ ਗੱਲ ਦਾ ਜ਼ਿਕਰ ਹਾਲ ਹੀ ਵਿੱਚ ਆਮਿਰ ਖ਼ਾਨ ਨੇ ਖੁਦ ਕੀਤਾ ਹੈ।

 

ਸਟਾਰਡਮ ਬਾਰੇ ਗੱਲਬਾਤ ਕਰਦਿਆਂ ਆਮਿਰ ਨੇ ਕਿਹਾ,”ਇੱਕ ਵੇਲੇ ਮੈਨੂੰ ਇਸ ਵਿੱਚੋਂ ਨਿਕਲਣ ਵਿੱਚ ਥੋੜ੍ਹੀ ਸਖਤ ਮਿਹਨਤ ਕਰਨੀ ਪਈ ਤਾਂ ਕਿ ਮੈਂ ਸਹੀ ਤਰੀਕੇ ਨਾਲ ਕੰਮ ਕਰ ਸਕਾਂ।” ਆਮਿਰ ਨੇ ਇੱਕ ਉਦਾਰਹਨ ਦੇ ਕੇ ਦੱਸਿਆ ਕਿ ਕਿਰਨ ਉਨ੍ਹਾਂ ਨੂੰ ਉਸ (ਸਟਾਰਡਮ) ਦੀ ਵਜ੍ਹਾ ਕਰਕੇ “ਧੋਬੀਘਾਟ” ਵਿੱਚ ਨਹੀਂ ਲੈ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸ ਤਰ੍ਹਾਂ ਨੌਂ ਲੋਕਾਂ ਦੇ ਕਰੂ ਦੇ ਨਾਲ ਅਜਿਹੀ ਜਗ੍ਹਾ ਸ਼ੂਟਿੰਗ ਕਰ ਸਕੇਗੀ ਜਿੱਥੇ 15 ਬਾਡੀ ਗਾਰਡ ਆ ਜਾਣ। ਮੈਂ ਕਿਹਾ ਕਿ ਮੇਰੇ ‘ਤੇ ਛੱਡ ਦੇਵੋ। ਮੈਨੂੰ ਆਪਣੇ ਤਰੀਕੇ ਨਾਲ ਸਟਾਰਡਮ ਵਿੱਚੋਂ ਬਾਹਰ ਆਉਣਾ ਪਿਆ ਕਿਉਂਕਿ ਇਹ ਫਿਲਮ ਦੇ ਵਿਚਕਾਰ ਹੋਇਆ।

 

ਦੱਸ ਦਈਏ ਕਿ ਆਮਿਰ ਖ਼ਾਨ ਨੇ ਭਾਵੇਂ ਲਗਾਤਾਰ ਬਲੌਕਬਸਟਰ ਫ਼ਿਲਮਾਂ ਦਿੱਤੀਆਂ ਹੋਣ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਖੁਦ ਦੇ ਸਟਾਰਡਮ ਹਾਵੀ ਹੋਣ ਤੋਂ ਰੋਕਣ ਲਈ ਉਨ੍ਹਾਂ ਨੂੰ ਕਰੜੀ ਕੋਸ਼ਿਸ਼ ਕਰਨੀ ਪਈ। ਆਮਿਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇੱਕ ਸਟਾਰ ਦੀ ਤਰ੍ਹਾਂ ਮਹਿਸੂਸ ਨਹੀਂ ਕੀਤਾ ਬਲਕਿ ਉਹ ਖੁਦ ਨੂੰ ਇੱਕ ਅਜਿਹੇ ਵਿਅਕਤੀ ਦੇ ਤੌਰ ‘ਤੇ ਦੇਖਦੇ ਹਨ ਜੋ ਆਪਣੇ ਕੰਮ ਦਾ ਆਨੰਦ ਲੈਂਦਾ ਹੈ।

 

ਆਮਿਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਸੁਪਰਸਟਾਰ ਹਾਂ। ਉਹ ਭਾਵਨਾ ਮੇਰੇ ਅੰਦਰ ਨਹੀਂ ਹੈ। ਮੈਂ ਸਮਝਦਾ ਹਾਂ ਕਿ ਮੈਂ ਅਜਿਹਾ ਵਿਅਕਤੀ ਹਾਂ ਜੋ ਉਸ ਨੂੰ ਪਸੰਦ ਕਰਦਾ ਹੈ ਜੋ ਉਹ ਕਰ (ਕਿਰਦਾਰ ਦੇ ਸੰਦਰਭ ਵਿੱਚ) ਰਿਹਾ ਹੈ। ਮੈਂ ਸੱਚਮੁੱਚ ਆਨੰਦ ਲੈਂਦਾ ਹਾਂ। ਮੈਂ ਸੁਪਰਸਟਾਰਡਮ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ ਹਾਂ।

 

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਹੋਈ ਆਮਿਰ ਖ਼ਾਨ ਦੀ ਫਿਲਮ “ਦੰਗਲ” ਨੇ ਰਿਕਾਰਡ ਤੋੜ ਕਮਾਈ ਕੀਤੀ ਸੀ। ਕੁਝ ਦਿਨ ਪਹਿਲਾਂ ਫਿਲਮ “ਸੀਕ੍ਰੇਟ ਸੁਪਰਸਟਾਰ” ਰਿਲੀਜ਼ ਹੋਈ ਹੈ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ਨੇ ਵੀ ਸਿਨੇਮਾ ਘਰਾਂ ਵਿੱਚ ਚੰਗੀ ਕਮਾਈ ਕੀਤੀ ਹੈ। ਇਸ ਫਿਲਮ ਵਿੱਚ ਆਮਿਰ ਖ਼ਾਨ ਛੋਟੀ ਜਿਹੀ ਭੂਮਿਕਾ ਵਿੱਚ ਹਨ। ਇਸ ਫਿਲਮ ਨੂੰ ਉਨ੍ਹਾਂ ਦੇ ਹੀ ਪ੍ਰੋਡਕਸ਼ਨ ਹਾਊਸ ਨੇ ਬਣਾਇਆ ਹੈ।

First Published: Monday, 6 November 2017 2:19 PM

Related Stories

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ

ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!
ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!

ਮੁੰਬਈ: ਔਰਤਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੀ ਸਮਰਥਕ ਤਾਪਸੀ ਪੰਨੂੰ ਨੇ ਸ਼ਨੀਵਾਰ

ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ
ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ

ਨਵੀਂ ਦਿੱਲੀ: ਦੁਨੀਆ ਭਰ ‘ਚ ਅੱਜ ਇੱਕ ਵਾਰ ਫਿਰ ਭਾਰਤ ਦੀ ਖੂਬਸੂਰਤੀ ਦੇ ਚਰਚੇ ਹਨ।