ਲੋਕਾਂ ਨੂੰ ਪਸੰਦ ਆਈ 'ਮੁਬਾਰਕਾਂ', ਚਾਰ ਦਿਨਾਂ 'ਚ ਮੋਟੀ ਕਮਾਈ

By: ABP Sanjha | | Last Updated: Tuesday, 1 August 2017 3:43 PM
ਲੋਕਾਂ ਨੂੰ ਪਸੰਦ ਆਈ 'ਮੁਬਾਰਕਾਂ', ਚਾਰ ਦਿਨਾਂ 'ਚ ਮੋਟੀ ਕਮਾਈ

ਨਵੀਂ ਦਿੱਲੀ: ਪਿਛਲੇ ਹਫ਼ਤੇ ਸਿਨੇਮਾ ਘਰਾਂ ਵਿੱਚ ਅਨੀਸ ਬਜ਼ਮੀ ਦੀ ਫ਼ਿਲਮ ‘ਮੁਬਾਰਕਾਂ’ ਰਿਲੀਜ਼ ਹੋਈ ਹੈ। ਇਹ ਰੋਮਾਂਟਿਕ-ਕਾਮੇਡੀ ਫ਼ਿਲਮ ਹੈ ਜਿਸ ਨੂੰ ਦਰਸ਼ਕ ਖ਼ੂਬ ਪਸੰਦ ਕਰ ਰਹੇ ਹਨ।

 

ਫ਼ਿਲਮ ਨੂੰ ਕਈ ਸਮੀਖੀਅਕਾਂ ਨੇ ਚੰਗੀ ਰੇਟਿੰਗ ਵੀ ਦਿੱਤੀ ਹੈ। ‘ਮੁਬਾਰਕਾਂ’ ਨੇ ਰਿਲੀਜ਼ ਹੋਣ ਦੇ ਸ਼ੁਰੂਆਤੀ ਚਾਰ ਦਿਨਾਂ ਵਿੱਚ 26 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫ਼ਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ ਨੂੰ 5.25 ਕਰੋੜ, ਦੂਜੇ ਦਿਨ ਸ਼ਨੀਵਾਰ ਨੂੰ 7.38 ਕਰੋੜ, ਤੀਜੇ ਦਿਨ ਐਤਵਾਰ ਨੂੰ 10.37 ਕਰੋੜ ਤੇ ਚੌਥੇ ਦਿਨ ਸੋਮਵਾਰ ਨੂੰ 3.55 ਕਰੋੜ ਦੀ ਕਮਾਈ ਕੀਤੀ ਹੈ।

 

ਇਸ ਫ਼ਿਲਮ ਵਿੱਚ ਅਦਾਕਾਰ ਅਰਜੁਨ ਕਪੂਰ ਦਾ ਡਬਲ ਰੋਲ ਹੈ ਜਦਕਿ ਅਨਿਲ ਕਪੂਰ ਆਪਣੀ ਅਦਾਕਾਰੀ ਦੇ ਦਮ ‘ਤੇ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦੇ ਹਨ। ਦੱਸਣਾ ਬਣਦਾ ਹੈ ਕਿ ਅਰਜੁਨ ਕਪੂਰ ਨੇ ਇਸ ਫ਼ਿਲਮ ਵਿੱਚ ਇੱਕ ਰੋਲ ‘ਸਰਦਾਰ’ ਦੀ ਭੂਮਿਕਾ ਵਿੱਚ ਨਿਭਾਇਆ ਹੈ ਤੇ ਅਨਿਲ ਕਪੂਰ ਵੀ ਫ਼ਿਲਮ ਵਿੱਚ ਦਸਤਾਰ ਵਿੱਚ ਨਜ਼ਰ ਆਉਂਦੇ ਹਨ।

 

‘ਮੁਬਾਰਕਾਂ’ ਵਿੱਚ ਇਲਾਇਨਾ ਡਿਸੂਜਾ ਤੇ ਆਥਿਆ ਸ਼ੈੱਟੀ ਨੇ ਵੀ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਹਨ। ਇਸ ਹਫ਼ਤੇ ‘ਮੁਬਾਰਕਾਂ’ ਇਲਾਵਾ ਮਧੁਰ ਭੰਡਾਰਕਰ ਦੀ ਫ਼ਿਲਮ ‘ਇੰਦੂ ਸਰਕਾਰ’, ਹਿਮਾਂਸ਼ੂ ਧੂਲੀਆ ਦੀ ‘ਰਾਗਦੇਸ਼’ ਤੇ ‘ਬਾਰਾਤ ਕੰਪਨੀ’ ਰਿਲੀਜ਼ ਹੋਈਆਂ ਹਨ।

First Published: Tuesday, 1 August 2017 3:43 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’