'ਨਮਕ ਹਲਾਲ' ਦੀ ਵੱਡੇ ਪਰਦੇ 'ਤੇ ਵਾਪਸੀ

By: Tahira Bhasin | | Last Updated: Wednesday, 17 May 2017 6:09 PM
'ਨਮਕ ਹਲਾਲ' ਦੀ ਵੱਡੇ ਪਰਦੇ 'ਤੇ ਵਾਪਸੀ

ਮੁੰਬਈ: ਅਮਿਤਾਭ ਬੱਚਨ ਦੀ ਕਲਾਸਿਕ ਫਿਲਮ ‘ਨਮਕ ਹਲਾਲ’ ਮੁੜ ਤੋਂ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਖਾਸ ਸਕ੍ਰੀਨਿੰਗ 21 ਮਈ ਨੂੰ ਰੱਖੀ ਜਾਏਗੀ। ਫਿਲਮ ਨੂੰ ਵਕਾਓ ਤੇ ਸ਼ੇਮਾਰੂ ਐਨਟਰਟੇਨਮੈਂਟ ਮੁੜ ਤੋਂ ਰਿਲੀਜ਼ ਕਰ ਰਿਹਾ ਹੈ। ਇਸ ਨੂੰ ਹੁਣ ਤੱਕ ਖਾਸ ਸਾਂਭ ਕੇ ਰੱਖਿਆ ਹੋਇਆ ਸੀ।

‘ਨਮਕ ਹਲਾਲ’ ਵਿੱਚ ਬਿੱਗ ਬੀ ਤੋਂ ਇਲਾਵਾ ਸ਼ਸ਼ੀ ਕਪੂਰ, ਵਹੀਦਾ ਰਹਿਮਾਨ, ਪਰਵੀਨ ਬਾਬੀ ਤੇ ਸਮਿਤਾ ਪਾਟਿਲ ਵਰਗੇ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ। ਫਿਲਮ ਅੱਜ ਵੀ ਦਰਸ਼ਕਾਂ ਦੇ ਜ਼ਹਿਨ ਵਿੱਚ ਹੈ।

ਟੀਮ ਦੇ ਮੈਂਬਰ ਨੇ ਦੱਸਿਆ, ਸਾਡੀ ਲਾਇਬਰੇਰੀ ਵਿੱਚੋਂ ਇਹ ਫਿਲਮਾਂ ਇਸ ਲਈ ਕੱਢ ਰਹੇ ਹਾਂ ਤਾਂ ਕਿ ਦਰਸ਼ਕ ਫਿਰ ਤੋਂ ਉਸ ਸਮੇਂ ਨੂੰ ਮਹਿਸੂਸ ਕਰ ਸਕਣ। ਇਸ ਸਾਲ ਫਿਲਮ ਦੀ 35ਵੀਂ ਵਰ੍ਹੇਗੰਢ ਵੀ ਹੈ ਜਿਸ ਮੌਕੇ ਫਿਲਮ ਰਿਲੀਜ਼ ਕੀਤੀ ਜਾਏਗੀ।

First Published: Wednesday, 17 May 2017 6:09 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ