ਜਾਸੂਸੀ ਮਾਮਲੇ 'ਚ ਨਵਾਜ਼ੂਦੀਨ ਨੂੰ ਮਿਲਿਆ ਪਤਨੀ ਦਾ ਸਾਥ

By: ਏਬੀਪੀ ਸਾਂਝਾ | | Last Updated: Sunday, 11 March 2018 11:58 AM
ਜਾਸੂਸੀ ਮਾਮਲੇ 'ਚ ਨਵਾਜ਼ੂਦੀਨ ਨੂੰ ਮਿਲਿਆ ਪਤਨੀ ਦਾ ਸਾਥ

ਮੁੰਬਈ: ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਉਸ ਦੇ ਹੱਕ ਵਿੱਚ ਡਟੀ ਹੈ। ਨਵਾਜ਼ੂਦੀਨ ਦੀ ਪਤਨੀ ਆਲੀਆ ਸਿੱਦੀਕੀ ਨੇ ਕਿਹਾ ਹੈ ਕਿ ਜਾਸੂਸੀ ਕਰਾਉਣ ਦੇ ਦੋਸ਼ ਬਿੱਲਕੁਲ ਝੂਠੇ ਹਨ। ਆਲੀਆ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਨ੍ਹਾਂ ਇਲਜ਼ਾਮਾਂ ‘ਤੇ ਹੈਰਾਨੀ ਪ੍ਰਗਟਾਈ ਹੈ।

 

ਨਵਾਜ਼ੂਦੀਨ ਸਿੱਦੀਕੀ ਉੱਪਰ ਪਤਨੀ ਦੀ ਜਾਸੂਸੀ ਕਰਾਉਣ ਦੇ ਇਲਜ਼ਾਮ ਲੱਗੇ ਸੀ। ਨਵਾਜ਼ੂਦੀਨ ਨੇ ਵੀ ਪਤਨੀ ਦੀ ਜਾਸੂਸੀ ਕਰਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਨਵਾਜ਼ੂਦੀਨ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ ਕਿ ਪਿਛਲੀ ਰਾਤ ਉਹ ਆਪਣੀ ਧੀ ਨੂੰ ਸਕੂਲ ਦੇ ਪ੍ਰਾਜੈਕਟ ’ਚ ਮਦਦ ਕਰਦਾ ਰਿਹਾ ਤੇ ਸਵੇਰੇ ਜਦੋਂ ਉਸ ਦੇ ਸਕੂਲ ਗਿਆ ਤਾਂ ਮੀਡੀਆ ਨੇ ਉਸ ਨੂੰ ਕੁਝ ਬੇਕਾਰ ਜਿਹੇ ਦੋਸ਼ਾਂ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।

 

ਪਤਨੀ ਦੀ ਜਾਸੂਸੀ ਕਰਾਉਣ ਦੇ ਦੋਸ਼ਾਂ ’ਚ ਨਵਾਜ਼ੂਦੀਨ ਦਾ ਨਾਮ ਉਸ ਸਮੇਂ ਸਾਹਮਣੇ ਆਇਆ ਜਦੋਂ ਥਾਣੇ ਪੁਲੀਸ ਦੀ ਅਪਰਾਧ ਸ਼ਾਖਾ ਨੇ 11 ਵਿਅਕਤੀਆਂ ਨੂੰ ਫੜਿਆ ਜਿਨ੍ਹਾਂ ’ਚੋਂ ਜ਼ਿਆਦਾਤਰ ਪ੍ਰਾਈਵੇਟ ਜਾਸੂਸ ਸਨ ਤੇ ਉਨ੍ਹਾਂ ਦਾ ਨਾਮ ਕਾਲ ਡਿਟੇਲ ਰਿਕਾਰਡ (ਸੀਡੀਆਰ) ਘੁਟਾਲੇ ’ਚ ਸਾਹਮਣੇ ਆਇਆ ਸੀ।

Kal se media mein jo bhi news chal rahi hain, usey dekhkar Nawaz ke saath, main khud hairaan hoon. Pichhle kai samay se…

Posted by Aaliya Siddiqui on Saturday, 10 March 2018

 

ਕੁਝ ਮੁਲਜ਼ਮਾਂ ਵੱਲੋਂ ਦਿੱਤੇ ਬਿਆਨ ਮੁਤਾਬਕ ਨਵਾਜ਼ੂਦੀਨ ਸਿੱਦੀਕੀ ਨੇ ਵਕੀਲ ਰਾਹੀਂ ਆਪਣੀ ਪਤਨੀ ਦੇ ਫੋਨ ਦੀ ਸੀਡੀਆਰ ਹਾਸਲ ਕੀਤੀ ਸੀ। ਪ੍ਰਾਈਵੇਟ ਜਾਸੂਸ ਰਾਹੀਂ ਉਸ ਨੇ ਕਥਿਤ ਤੌਰ ’ਤੇ ਪਤਨੀ ਦੇ ਸੰਪਰਕਾਂ ਤੇ ਉਸ ਦੇ ਆਉਣ-ਜਾਣ ਦੇ ਟਿਕਾਣਿਆਂ ’ਤੇ ਨਜ਼ਰ ਰੱਖਣ ਲਈ ਕਿਹਾ ਸੀ। ਪੁਲੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵਾਜ਼ੂਦੀਨ ਨੇ ਇਸ ਮਾਮਲੇ ’ਚ ਉਨ੍ਹਾਂ ਦੇ ਸੰਮਨਾਂ ਦਾ ਜਵਾਬ ਨਹੀਂ ਦਿੱਤਾ ਹੈ।

First Published: Sunday, 11 March 2018 11:58 AM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

ਅਭਿਸ਼ੇਕ ਬੱਚਨ ਵੀ ਬਣੇ ਸਰਦਾਰ
ਅਭਿਸ਼ੇਕ ਬੱਚਨ ਵੀ ਬਣੇ ਸਰਦਾਰ

ਨਵੀਂ ਦਿੱਲੀ: ਲੰਬੇ ਸਮੇਂ ਮਗਰੋਂ ਅਭਿਸ਼ੇਕ ਬਚਨ ਇੱਕ ਦਮਦਾਰ ਫਿਲਮ ਨਾਲ ਵੱਡੇ ਪਰਦੇ

ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ
ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਉਨ੍ਹਾਂ ਅਦਾਕਾਰਾਂ ‘ਚੋਂ ਹੈ ਜੋ

ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ
ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ

ਨਵੀਂ ਦਿੱਲੀ: ਨਿਊਰੋ ਐਂਡੋਕ੍ਰਾਇਨ ਟਿਊਮਰ ਵਰਗੀ ਭਿਆਨਕ ਬਿਮਾਰੀ ਨਾਲ ਲੜ ਰਹੇ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!
ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!

ਮੁੰਬਈ: ਬਾਲੀਵੁੱਡ ਅਦਾਕਾਰਾ ਇਲੀਆਨਾ ਡੀਕਰੂਜ਼ ਨੇ ਫਿਲਮ ਉਦਯੋਗ ਵਿੱਚ ਕਾਮਯਾਬੀ

70 ਸਾਲਾ ਆਰਨੌਲਡ 'ਚ 20 ਵਾਲਾ ਦਮ !
70 ਸਾਲਾ ਆਰਨੌਲਡ 'ਚ 20 ਵਾਲਾ ਦਮ !

ਲੰਡਨ: ਐਕਸ਼ਨ ਫਿਲਮਾਂ ਦੇ ਬੇਤਾਜ਼ ਬਾਦਸ਼ਾਹ ਆਰਨੌਲਡ ਸਵਾਜ਼ਨੈਗਰ 70 ਸਾਲ ਦੇ ਹੋ ਗਏ ਹਨ

ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'
ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'

ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਫਿਰ ਕੋਲਡ ਵਾਰ

ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼
ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼

ਮੁੰਬਈ: ਰਣਵੀਰ ਸਿੰਘ ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਨਾਲ ਸਫਲਤਾ ਦੀ ਪੌੜੀ ਚੜ੍ਹਿਆ।