ਪਾਕਿਸਤਾਨੀ ਨਿਊਜ਼ ਐਂਕਰ ਨੂੰ ਦਿੱਸਿਆ ਓਮ ਪੁਰੀ ਦਾ ਭੂਤ !

By: Tahira Bhasin | | Last Updated: Thursday, 20 April 2017 5:36 PM
ਪਾਕਿਸਤਾਨੀ ਨਿਊਜ਼ ਐਂਕਰ ਨੂੰ ਦਿੱਸਿਆ ਓਮ ਪੁਰੀ ਦਾ ਭੂਤ !

ਇਸਲਾਮਾਬਾਦ: ਪਾਕਿਸਤਾਨੀ ਟੀਵੀ ਚੈਨਲ ‘ਬੋਲ ਨਿਊਜ਼’ ਦੇ ਇੱਕ ਐਂਕਰ ਨੇ ਜਨਵਰੀ ਵਿੱਚ ਖਬਰ ਚਲਾਈ ਸੀ ਕਿ ਉਨ੍ਹਾਂ ਕੋਲ ਓਮ ਪੁਰੀ ਦੇ ਭੂਤ ਦੀ ਵੀਡੀਓ ਫੁਟੇਜ ਹੈ। 14 ਜਨਵਰੀ ਨੂੰ ਇਸ ਚੈਨਲ ਨੇ ਇੱਕ ਵੀਡੀਓ ਵਿਖਾਈ ਜਿਸ ਵਿੱਚ ਮਰਹੂਮ ਅਦਾਕਾਰ ਪੁਰੀ ਦਾ ਭੂਤ ਵਿਖਾਇਆ ਜਾ ਰਿਹਾ ਹੈ।

ਪਾਕਿਸਤਾਨੀ ਚੈਨਲ ਦਾ ਦਾਅਵਾ ਹੈ ਕਿ ਇਹ ਓਮ ਪੁਰੀ ਦੀ ਆਤਮਾ ਹੈ ਜੋ ਆਪਣੀ ਪਤਨੀ ਤੇ ਭਾਰਤ ਦੇ ਨੈਸ਼ਨਲ ਸੁਰੱਖਿਆ ਅਡਵਾਈਜ਼ਰ ਅਜੀਤ ਡੋਵਾਲ ਤੋਂ ਬਦਲਾ ਲੈਣਾ ਚਾਹੁੰਦੀ ਹੈ। ਇਸ ਖਬਰ ਤੋਂ ਬਾਅਦ ਓਮ ਪੁਰੀ ਦੀ ਪਤਨੀ ਨੇ ਕਿਹਾ ਹੈ ਕਿ ਇਹ ਕਿਸੇ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ, “ਸਕ੍ਰਿਪਟ ਭਾਰਤ ਤੋਂ ਹੀ ਲਿਖ ਕੇ ਭੇਜੀ ਗਈ ਹੈ। ਵੀਡੀਓ ਵਿੱਚ ਉਹ ਓਮ ਦਾ ਘਰ ਨਹੀਂ। ਇਹ ਮਾਮਲਾ ਪੇਚੀਦਾ ਹੈ, ਮੈਂ ਇਸ ਦਾ ਬਦਲਾ ਲੈ ਕੇ ਰਹਾਂਗੀ।” ਇਹ ਖਬਰ ਓਮ ਪੁਰੀ ਵਰਗੇ ਮਹਾਨ ਕਲਾਕਾਰ ਦਾ ਮਖੌਲ ਉਡਾਉਣ ਦੇ ਬਰਾਬਰ ਹੈ।

 

 

cafe_5941613e-24db-11e7-a4a0-8e0501b9fa54    images

 

ਓਮ ਪੁਰੀ ਦਾ ਦੇਹਾਂਤ 6 ਜਨਵਰੀ, 2017 ਨੂੰ ਹੋਇਆ ਸੀ। ਓਮ ਪੁਰੀ ਨੇ ਆਪਣੇ ਕਰੀਅਰ ਵਿੱਚ ਕਈ ਪਾਕਿਸਤਾਨੀ ਫਿਲਮਾਂ ‘ਚ ਕੰਮ ਕੀਤਾ ਹੈ।

 

Tags: Om Puri
First Published: Thursday, 20 April 2017 5:15 PM

Related Stories

ਹਾਲੀਵੁੱਡ ਦੇ ਇਸ ਸਿਤਾਰੇ ਨੂੰ ਅੱਜ ਵੀ ਚੇਤੇ ਆਉਂਦੀ ਹੈ ਦੀਪਿਕਾ ਪਾਦੂਕੋਣ
ਹਾਲੀਵੁੱਡ ਦੇ ਇਸ ਸਿਤਾਰੇ ਨੂੰ ਅੱਜ ਵੀ ਚੇਤੇ ਆਉਂਦੀ ਹੈ ਦੀਪਿਕਾ ਪਾਦੂਕੋਣ

ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਜਲਵੇ ਬਾਲੀਵੁੱਡ ਵਿੱਚ

ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?
ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?

ਮੁੰਬਈ: ‘ਭੂਮੀ’, ‘ਹਸੀਨਾ ਪਾਰਕਰ’, ‘ਨਿਊਟਨ’ ਤੇ ‘ਦ ਫਾਈਨਲ ਐਗਜ਼ਿਟ’

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ