'ਕੇਸਰੀ' 'ਚ ਅਕਸ਼ੈ ਨਾਲ ਪਰਿਣੀਤੀ ਦੀ ਜੋੜੀ

By: ਏਬੀਪੀ ਸਾਂਝਾ | | Last Updated: Thursday, 11 January 2018 5:37 PM
'ਕੇਸਰੀ' 'ਚ ਅਕਸ਼ੈ ਨਾਲ ਪਰਿਣੀਤੀ ਦੀ ਜੋੜੀ

ਨਵੀਂ ਦਿੱਲੀ: ਫਿਲਮ ‘ਕੇਸਰੀ’ ਵਿੱਚ ਅਦਾਕਾਰਾ ਪਰਿਣੀਤੀ ਚੋਪੜਾ ਅਕਸ਼ੈ ਕੁਮਾਰ ਦੇ ਆਪੋਜ਼ਿਟ ਨਜ਼ਰ ਆਵੇਗੀ। ਫਿਲਮ ਨਿਰਮਾਤਾ ਕਰਨ ਜੌਹਰ ਨੇ ਅੱਜ ਟਵਿੱਟਰ ‘ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਕਰਨ ਜੌਹਰ ਨੇ ਟਵਿੱਟਰ ‘ਤੇ ਅਭਿਨੇਤਰੀ ਨੂੰ ਟੈਗ ਕਰਦਿਆਂ ਕਿਹਾ, ਫਿਲਮ ‘ਕੇਸਰੀ’ ਦੀ ਮੁੱਖ ਅਭਿਨੇਤਰੀ ਪਰਿਣੀਤੀ ਚੋਪੜਾ ਹੈ। ਇਹ ਫਿਲਮ ‘ਸਾਰਾਗੜ੍ਹੀ’ ਯੁੱਧ ‘ਤੇ ਅਧਾਰਤ ਹੈ।

 

ਅਕਸ਼ੈ ਨੇ ਵੀ ਕੁਝ ਦਿਨ ਪਹਿਲਾਂ ਆਪਣੀ ਫਿਲਮ ‘ਕੇਸਰੀ’ ਦਾ ਫਸਟ ਲੁੱਕ ਜਾਰੀ ਕੀਤਾ ਹੈ। ਇਸ ਫਸਟ ਲੁੱਕ ਵਿੱਚ ਅਕਸ਼ੈ ਕੁਮਾਰ ਸਿੱਖ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਅਕਸ਼ੈ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, “ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਮੈਂ ਸਨਮਾਨ ਮਹਿਸੂਸ ਕਰ ਰਿਹਾ ਹਾਂ। ਨਵੇਂ ਸਾਲ 2018 ਦੀ ਸ਼ੁਰੂਆਤ ਮੇਰੇ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਤੇ ਫਿਲਮ ਕੇਸਰੀ ਤੋਂ ਕਰ ਰਿਹਾ ਹਾਂ। ਤੁਹਾਡੀਆਂ ਦੁਵਾਵਾਂ ਤੇ ਪਿਆਰ ਦੀ ਜ਼ਰੂਰਤ ਹਮੇਸ਼ਾਂ ਰਹੇਗੀ।”

 

ਪਹਿਲਾਂ ਇਸ ਫਿਲਮ ਨਾਲ ਸਲਮਾਨ ਖ਼ਾਨ ਵੀ ਜੁੜਨ ਵਾਲੇ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ। ਇਸ ਗੱਲ ਦਾ ਖੁਲਾਸਾ ਕਰਦਿਆਂ ਅਕਸ਼ੈ ਨੇ ਕਿਹਾ ਸੀ ਕਿ ਇਸ ਫਿਲਮ ਦਾ ਨਾਮ ‘ਕੇਸਰੀ’ ਹੈ ls ਜਨਵਰੀ ਤੋਂ ਇਹ ਫਿਲਮ ਸ਼ੁਰੂ ਹੋਏਗੀ। ਉਨ੍ਹਾਂ ਕਿਹਾ, “ਅਸੀਂ ‘ਪੈਡਮੈਨ’ ਦੇ ਰਿਲੀਜ਼ ਹੋਣ ਮਗਰੋਂ ਲਗਾਤਾਰ ਉਸ ਦੀ ਸ਼ੂਟਿੰਗ ਕਰਾਂਗੇ। ਫਿਲਮ ਲਈ ਅਕਸ਼ੈ ਕੁਮਾਰ ਨੇ ਬਤੌਰ ਨਿਰਮਾਤਾ ਕਰਨ ਜੌਹਰ ਨਾਲ ਹੱਥ ਮਿਲਾਇਆ ਹੈ।

 

ਅਕਸ਼ੈ ਕੁਮਾਰ ਦੀ ਫਿਲਮ ‘ਪੈਡਮੈਨ’ ਤਾਮਿਲਨਾਡੂ ਅਰੁਣਾਚਲਮ ਮੁਰੂਗਨਨਥਮ ਦੇ ਜੀਵਨ ‘ਤੇ ਅਧਾਰਤ ਹੈ। ਉਹ ਪੈਡਮੈਨ ਦੇ ਨਾਮ ਤੋਂ ਮਸ਼ਹੂਰ ਹਨ। ਉਨ੍ਹਾਂ ਨੇ ਘੱਟ ਲਾਗਤ ਵਾਲੇ ਸੈਨੇਟਰੀ ਪੈਡ ਬਣਾਉਣ ਵਾਲੀ ਮਸ਼ੀਨ ਦਾ ਅਵਿਸ਼ਕਾਰ ਕੀਤਾ ਸੀ। ਅਵਿਸ਼ਕਾਰ ਤੋਂ ਬਾਅਦ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਫਿਲਮ ਨੂੰ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 26 ਜਨਵਰੀ 2018 ਨੂੰ ਰਿਲੀਜ਼ ਹੋਵੇਗੀ।

First Published: Thursday, 11 January 2018 5:37 PM

Related Stories

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।

Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ
Box Office 'ਤੇ ਮੂਧੇ ਮੂੰਹ ਡਿੱਗੀਆਂ 'ਮੁੱਕਾਬਾਜ਼' ਸਣੇ ਤਿੰਨ ਫ਼ਿਲਮਾਂ

ਨਵੀਂ ਦਿੱਲੀ: ਇਸ ਸ਼ੁੱਕਰਵਾਰ ਸਿਨੇਮਾਘਰਾਂ ਵਿੱਚ ‘ਮੁੱਕਾਬਾਜ਼’,

ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'
ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਸੈੱਟ 'ਤੇ ਮਨਾਈ 'ਮਕਰ ਸੰਕ੍ਰਾਂਤੀ'

ਮੁੰਬਈ-ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਜ਼ੀਰੋ’ ਦੇ ਸੈੱਟ

ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!
ਰਿਤਿਕ-ਸੂਜ਼ੈਨ ਮੁੜ ਹੋਣਗੇ ਇਕੱਠੇ!

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਨਾਲ ਨੇੜਤਾ ਵਧ