ਮਾਈਕਲ ਜੈਕਸ਼ਨ ਦੀ ਧੀ ਦੀ ਨਗਨ ਤਸਵੀਰ ਨੇ ਪਾਇਆ ਪੁਆੜਾ

By: ਏਬੀਪੀ ਸਾਂਝਾ | | Last Updated: Sunday, 14 May 2017 6:31 PM
ਮਾਈਕਲ ਜੈਕਸ਼ਨ ਦੀ ਧੀ ਦੀ ਨਗਨ ਤਸਵੀਰ ਨੇ ਪਾਇਆ ਪੁਆੜਾ

ਵਾਸ਼ਿੰਗਟਨ: ਮਰਹੂਮ ਪੋਪ ਸਟਾਰ ਮਾਈਕਲ ਜੈਕਸ਼ਨ ਦੀ ਇਕਲੌਤੀ ਬੇਟੀ ਪੈਰਿਸ ਜੈਕਸ਼ਨ ਇਸ ਸਮੇਂ ਚਰਚਾ ਵਿੱਚ ਹੈ। ਪੇਸ਼ੇ ਤੋਂ ਮਾਡਲ ਪੈਰਿਸ ਜੈਕਸਨ ਨੇ ਇੰਸਟਾਗ੍ਰਾਮ ਉੱਤੇ ਆਪਣੇ 14 ਲੱਖ ਪ੍ਰਸੰਸਕਾਂ ਨੂੰ ਆਖਿਆ ਹੈ ਕਿ ਨੰਗੇਜ਼ ਪ੍ਰਕਿਰਤੀ ਹੈ। ਇਸ ਨਾਲ ਹੀ ਅਸੀਂ ਬਣਦੇ ਹਾਂ ਤੇ ਇਹ ਉਸੇ ਦਾ ਹਿੱਸਾ ਹੈ।

jecsion

ਅਸਲ ਵਿੱਚ ਪੈਰਿਸ ਜੈਕਸਨ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ਉੱਤੇ ਆਪਣੀ ਟੌਪਲੈਸ ਤਸਵੀਰ ਅੱਪਲੋਡ ਕੀਤੀ ਸੀ। ਇਸ ਤਸਵੀਰ ਵਿੱਚ ਉਹ ਧੁੱਪ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ। ਉਸ ਦੇ ਨਾਲ ਇੱਕ ਕੁੱਤਾ ਵੀ ਹੈ। ਇਸ ਤਸਵੀਰ ਨੂੰ ਲੈ ਕੇ ਪੈਰਿਸ ਦੀ ਕਾਫ਼ੀ ਅਲੋਚਨਾ ਵੀ ਹੋ ਰਹੀ ਹੈ। ਵਿਵਾਦ ਭਖਦਾ ਵੇਖ ਉਨ੍ਹਾਂ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ ਪਰ ਨਾਲ ਹੀ 19 ਸਾਲ ਦੀ ਇਸ ਮਾਡਲ ਨੇ ਨਵੀਂ ਤਸਵੀਰ ਅੱਪਲੋਡ ਕਰ ਦਿੱਤੀ।

 

ਨਵੀਂ ਤਸਵੀਰ ਵਿੱਚ ‘ਬਲੈਕ ਐਂਡ ਵਾਈਟ’ ਫ਼ੋਟੋ ਵਿੱਚ ਉਹ ਟਾਪਲੈਸ ਹੋ ਕੇ ਸਿਗਰਟ ਪੀ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਉੱਤੇ ਹਮਲਾ ਕਰਨ ਵਾਲੇ ਨੂੰ ਨਸੀਹਤ ਵੀ ਦਿੱਤੀ ਹੈ। ਪੈਰਿਸ ਜੈਕਸਨ ਨੇ ਲਿਖਿਆ ਹੈ ਕਿ ਨਗਨਤਾ ਦੀ ਸ਼ੁਰੂਆਤ ਪ੍ਰਕਿਰਤੀ ਵੱਲ ਵਾਪਸ ਲੈ ਕੇ ਜਾਣ ਦੀ ਇੱਕ ਸ਼ੁਰੂਆਤ ਹੈ। ਇਸ ਨਾਲ ਸਾਨੂੰ ਜ਼ਮੀਨ ਨਾਲ ਜੁੜਨ ਵਿੱਚ ਮਦਦ ਮਿਲਦੀ ਹੈ। ਇਹ ਇੱਕ ਖ਼ੂਬਸੂਰਤ ਚੀਜ਼ ਹੈ ਜਿਸ ਨੂੰ ਅਸੀਂ ਕਾਮੁਕਤਾ ਦੇ ਤੌਰ ਉੱਤੇ ਨਹੀਂ ਦੇਖ ਸਕਦੇ। ਉਨ੍ਹਾਂ ਲਿਖਿਆ ਕਿ ਮਾਨਵ ਸਰੀਰ ਇੱਕ ਖ਼ੂਬਸੂਰਤ ਰਚਨਾ ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਵਿੱਚ ਕੋਈ ਖੋਟ ਹੈ।

 

ਪੈਰਿਸ ਜੈਕਸਨ ਕੁਝ ਦਿਨ ਪਹਿਲਾਂ ਉਸ ਸਮੇਂ ਚਰਚਾ ਵਿੱਚ ਆਈ ਸੀ ਕਿ ਜਦੋਂ ਉਸ ਨੇ ਕੈਲਿਵਨ ਕਲਾਇਨ ਕੰਪਨੀ ਦੇ ਨਾਲ ਲੱਖਾਂ ਡਾਲਰ ਦੀ ਡੀਲ ਉੱਤੇ ਹਸਤਾਖ਼ਰ ਕੀਤੇ ਸਨ। 25 ਜੂਨ, 2009 ਨੂੰ ਜਿਸ ਸਮੇਂ ਮਾਈਕਲ ਜੈਕਸਨ ਦੀ ਮੌਤ ਹੋਈ ਸੀ ਉਸ ਸਮੇਂ ਪੈਰਿਸ ਦੀ ਉਮਰ ਸਿਰਫ਼ 11 ਸਾਲ ਸੀ।

First Published: Sunday, 14 May 2017 6:31 PM

Related Stories

ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?
ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?

ਮੁੰਬਈ: ‘ਭੂਮੀ’, ‘ਹਸੀਨਾ ਪਾਰਕਰ’, ‘ਨਿਊਟਨ’ ਤੇ ‘ਦ ਫਾਈਨਲ ਐਗਜ਼ਿਟ’

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ