ਲੁਧਿਆਣੇ ਦਾ ਗੱਭਰੂ ਹੌਲੀਵੁੱਡ ਫਿਲਮ 'ਚ, ਅਗਲੇ ਮਹੀਨੇ ਰਿਲੀਜ਼

By: abp sanjha | | Last Updated: Tuesday, 8 August 2017 9:36 AM
ਲੁਧਿਆਣੇ ਦਾ ਗੱਭਰੂ ਹੌਲੀਵੁੱਡ ਫਿਲਮ 'ਚ, ਅਗਲੇ ਮਹੀਨੇ ਰਿਲੀਜ਼

ਚੰਡੀਗੜ੍ਹ, ਪੰਜਾਬ ਦਾ ਇੱਕ ਨੋਜਵਾਨ ਹੌਲੀਵੁੱਡ ਫਿਲਮ ਵਿੱਚ ਧਮਾਲ ਪਾਉਣ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ’ਚ ਦੇ ਸ਼ਹਿਰ ਜਗਰਾਉਂ ਦਾ ਜੰਮਪਲ ਰਾਹੁਲ ਲਖਨਪਾਲ ਦਾ ਗੀਤ ਹੌਲੀਵੁੱਡ ਫ਼ਿਲਮ ‘ਦਿ ਟਾਈਗਰ ਹੰਟਰ’ ਵਿੱਚ ਆ ਰਿਹਾ ਹੈ। ਜਿਹਾੜੀ ਕਿ ਅਗਲੇ ਮਹੀਨੇ ਰਿਲੀਜ਼ ਹੋਵੇਗੀ। ਵੱਡੀ ਗੱਲ ਇਹ ਹੈ ਕਿ ਰਾਹੁਲ ਨੇ ਇਹ ਗੀਤ ਖ਼ੁਦ ਤਿਆਰ ਕੀਤਾ ਹੈ। ਉਸ ਨੇ ਸੰਗੀਤ ਵੀ ਖ਼ੁਦ ਦਿੱਤਾ ਹੈ ਅਤੇ ਇਸ ਨੂੰ ਗਾਇਆ ਵੀ ਹੈ।

 

 

ਰਾਹੁਲ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਸ ਦਾ ਗੀਤ ‘ਸ਼ਿਕਾਗੋ ਲੈਂਡ’ ਹੌਲੀਵੁੱਡ ਫ਼ਿਲਮ ‘ਦਿ ਟਾਈਗਰ ਹੰਟਰ’ ਲਈ ਚੁਣਿਆ ਗਿਆ ਹੈ। ਫ਼ਿਲਮ ਸੰਸਾਰ ਭਰ ਵਿੱਚ 22 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਇਹ ਗੀਤ ਫ਼ਿਲਮ ਦੇ ਵਿਸ਼ੇ ਨੂੰ ਪਰਿਭਾਸ਼ਿਤ ਕਰੇਗਾ।
ਉਸ ਨੇ ਦਸ ਸਾਲ ਦੀ ਉਮਰ ਵਿੱਚ ਸੰਗੀਤ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਪੰਜਾਬੀ ਲੋਕ ਸੰਗੀਤ, ਭਾਰਤੀ ਸੰਸਕ੍ਰਿਤਕ ਤੇ ਸੂਫ਼ੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਹੋਈ ਹੈ।

 

 

ਰਾਹੁਲ ਨੇ ਅੱਗੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਸਿਖਾਇਆ ਕਿ ਉਹ ਸੰਗੀਤ ਦੀ ਸਿਖਲਾਈ ਦੇ ਨਾਲ ਨਾਲ ਪੜ੍ਹਾਈ ਵਲ ਵੀ ਧਿਆਨ ਦੇਵੇ। ਉਸਨੇ ਆਰਕੀਟੈਕਚਰ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਮਗਰੋਂ ਸਾਇੰਸ ਦੀ ਮਾਸਟਰ ਡਿਗਰੀ ਟੈਕਸਸ ਤੋਂ ਕੀਤੀ।ਪੜ੍ਹਾਈ ਦੇ ਨਾਲ ਉਸ ਨੇ ਆਪਣਾ ਗਾਉਣ ਦਾ ਸੌਕ ਬਰਕਰਾਰ ਰੱਖਿਆ।

 

 

ਰਾਹੁਲ ਦੱਸਦਾ ਹੈ ਕਿ ਉਹ ਬੈਂਡ ‘ਧਵਨੀ’ ਦਾ ਮੁੱਖ ਗਾਇਕ ਸੀ। ਉਸ ਨੇ ਅਮਰੀਕਾ ਦੀਆਂ ਕਈ ਯੂਨੀਵਰਸਿਟੀ ਵਿੱਚ ਗਾਇਆ ਅਤੇ ਪ੍ਰਸੰਸਾ ਹਾਸਲ ਕੀਤੀ। ਇੰਜ ਉਸ ਦੇ ਆਤਮ ਵਿਸ਼ਵਾਸ ਨੂੰ ਹੋਰ ਹੁਲਾਰਾ ਮਿਲਿਆ। ਰਾਹੁਲ ਦੇ ਨਾਲ ਵਿਨੀਤ ਨੇ ਵੀ ਗੀਤ ਗਾਉਣ ਵਿੱਚ ਯੋਗਦਾਨ ਦਿੱਤਾ ਹੈ।

First Published: Tuesday, 8 August 2017 9:36 AM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’