'ਬਾਹੁਬਲੀ' ਦੇ ਨਿਰਦੇਸ਼ਨ ਵੱਲੋਂ ਪ੍ਰਭਾਸ ਬਾਰੇ ਨਵਾਂ ਖ਼ੁਲਾਸਾ

By: ABP SANJHA | | Last Updated: Friday, 12 May 2017 1:58 PM
'ਬਾਹੁਬਲੀ' ਦੇ ਨਿਰਦੇਸ਼ਨ ਵੱਲੋਂ ਪ੍ਰਭਾਸ ਬਾਰੇ ਨਵਾਂ ਖ਼ੁਲਾਸਾ

ਮੁੰਬਈ: ਫ਼ਿਲਮ ਨਿਰਦੇਸ਼ਕ ਐਸ.ਐਸ. ਰਾਜਾਮੋਲੀ ਨੇ ਆਖਿਆ ਹੈ ਕਿ ਉਸ ਦੀ ਫ਼ਿਲਮ ‘ਬਾਹੁਬਲੀ’ ਦਾ ਕੇਂਦਰੀ ਕਿਰਦਾਰ ਕੇਵਲ ਤੇ ਕੇਵਲ ਦੱਖਣ ਦੇ ਹੀਰੋ ਪ੍ਰਭਾਸ਼ ਲਈ ਲਿਖਿਆ ਗਿਆ ਸੀ। ‘ਬਾਹੁਬਲੀ’ ਕਿਰਦਾਰ ਨੂੰ ਲਿਖੇ ਜਾਣ ਦੇ ਸਮੇਂ ਨੂੰ ਯਾਦ ਕਰਦੇ ਹੋਏ ਰਾਜਾਮੋਲੀ ਨੇ ਆਖਿਆ, ‘ਪ੍ਰਭਾਸ ਤੇ ਮੈ, ਇਸ ਤੋਂ ਪਹਿਲਾਂ 10 ਸਾਲ ਤੱਕ ਇੱਕ ਫ਼ਿਲਮ ਉੱਤੇ ਕੰਮ ਕੀਤਾ ਸੀ ਤੇ ਅਸੀਂ ਦੋਵੇਂ ਡੂੰਘੇ ਦੋਸਤ ਵੀ ਬਣ ਗਏ ਸੀ।”

 

ਉਨ੍ਹਾਂ ਕਿਹਾ, “ਅਸੀਂ ਦਿਨ-ਰਾਤ ਕਈ ਘੰਟੇ ਗੱਲਾਂ ਕਰਦੇ ਸੀ, ਕੇਵਲ ‘ਬਾਹੁਬਲੀ’ ਨੂੰ ਲੈ ਕੇ ਹੀ ਨਹੀਂ ਸਗੋਂ ਫ਼ਿਲਮ ਨਿਰਮਾਣ ਦੇ ਤਮਾਮ ਪਹਿਲੂਆਂ ਉੱਤੇ। ਉਨ੍ਹਾਂ ਆਖਿਆ ਕਿ ਅਸੀਂ ਇੱਕ-ਦੂਜੇ ਨੂੰ ਸਮਝਦੇ ਹਾਂ ਤੇ ਇਸ ਕਰਕੇ ਪ੍ਰਭਾਸ ਦਾ ਕਿਰਦਾਰ ਉਸ ਦੇ ਵਿਅਕਤੀਗਤ ਨੂੰ ਸਾਹਮਣੇ ਰੱਖ ਕੇ ਲਿਖਿਆ ਗਿਆ।” ਉਨ੍ਹਾਂ ਆਖਿਆ ਕਿ ਪ੍ਰਭਾਸ ਨੇ ਪੂਰੇ ਤਿੰਨ ਸਾਲ ਕੋਈ ਕੰਮ ਨਾ ਕਰਕੇ ਆਪਣੇ ਆਪ ਨੂੰ ‘ਬਾਹੁਬਲੀ’ ਲਈ ਸਮਰਪਿਤ ਰੱਖਿਆ।

 

ਰਾਜਾਮੌਲੀ ਨੇ ਆਖਿਆ ਕਿ ਪ੍ਰਭਾਸ ਇਸ ਕਿਰਦਾਰ ਵਿੱਚ ਕੁਝ ਜ਼ਿਆਦਾ ਹੀ ਖ਼ੁੱਭ ਗਿਆ ਸੀ। ਰਾਜਾਮੌਲੀ ਨੇ ਆਖਿਆ ਫ਼ਿਲਮ ਦੇ ਬਾਕੀ ਕਿਰਦਾਰ ਅਨੁਸ਼ਕਾ, ਸਿਵਗਾਮੀ ਤੇ ਕੁਟੱਪਾ ਲਈ ਲਿਖੇ ਗਏ ਕਿਰਦਾਰਾਂ ਦੇ ਆਧਾਰ ਉੱਤੇ ਕਲਾਕਾਰਾਂ ਨੂੰ ਲਿਆ ਗਿਆ ਪਰ ਪ੍ਰਭਾਸ਼ ਨਾਲ ਅਜਿਹਾ ਨਹੀਂ ਹੋਇਆ ਤੇ ਇਹ ਕਿਰਦਾਰ ਉਸ ਦੇ ਆਧਾਰ ਉੱਤੇ ਹੀ ਲਿਖਿਆ ਗਿਆ ਸੀ।

First Published: Friday, 12 May 2017 1:58 PM

Related Stories

ਲੰਡਨ 'ਚ ਮੁੱਕੀ 'ਜੁੜਵਾ 2' ਦੀ ਸ਼ੂਟਿੰਗ
ਲੰਡਨ 'ਚ ਮੁੱਕੀ 'ਜੁੜਵਾ 2' ਦੀ ਸ਼ੂਟਿੰਗ

ਮੁੰਬਈ: ਸਲਮਾਨ ਖਾਨ ਦੀ ਮਸ਼ਹੂਰ ਬਾਲੀਵੁੱਡ ਫਿਲਮ ‘ਜੁੜਵਾ’ ਦੇ ਰੀਮੇਕ ਦਾ ਪਹਿਲਾ

'ਦੰਗਲ' ਤੋਂ ਪ੍ਰਭਾਵਿਤ ਹੋ, ਐਮੀ ਨੇ ਕੀਤੀ 'ਹਰਜੀਤਾ'
'ਦੰਗਲ' ਤੋਂ ਪ੍ਰਭਾਵਿਤ ਹੋ, ਐਮੀ ਨੇ ਕੀਤੀ 'ਹਰਜੀਤਾ'

ਚੰਡੀਗੜ੍ਹ: ਐਮੀ ਵਿਰਕ ਜਲਦ ਆਪਣੀ ਫਿਲਮ ‘ਹਰਜੀਤਾ’ ‘ਤੇ ਕੰਮ ਸ਼ੁਰੂ ਕਰਨਗੇ।

'ਰੌਕੀ ਮੈਂਟਲ' 'ਚ ਦਿੱਸੇਗਾ ਮੇਰੀ ਅਦਾਕਾਰੀ ਦਾ ਹੁਨਰ'
'ਰੌਕੀ ਮੈਂਟਲ' 'ਚ ਦਿੱਸੇਗਾ ਮੇਰੀ ਅਦਾਕਾਰੀ ਦਾ ਹੁਨਰ'

ਮੁੰਬਈ: ਤਿੰਨ ਸਾਲ ਤੋਂ ਕੈਮਰਾ ਪਿੱਛੇ ਨਿਰਦੇਸ਼ਨ ਕਰ ਰਹੇ ਪਰਮੀਸ਼ ਵਰਮਾ ਜਲਦ ਵੱਡੇ

ਸਲਮਾਨ, ਸ਼ਾਹਰੁਖ ਨੇ ਕੀਤਾ ਸੰਨੀ ਦੇ ਬੇਟੇ ਦਾ ਸਵਾਗਤ !
ਸਲਮਾਨ, ਸ਼ਾਹਰੁਖ ਨੇ ਕੀਤਾ ਸੰਨੀ ਦੇ ਬੇਟੇ ਦਾ ਸਵਾਗਤ !

ਮੁੰਬਈ: ਸੰਨੀ ਦਿਓਲ ਦੇ ਬੇਟੇ ਕਰਨ ਦਿਉਲ ਜਲਦ ਬਾਲੀਵੁੱਡ ਦੇ ਵੱਡੇ ਪਰਦੇ ‘ਤੇ ਕਦਮ

ਰੋਸ ਵਿੱਚ ਸੋਨੂ ਨਿਗਮ ਨੇ ਛੱਡਿਆ ਟਵਿੱਟਰ
ਰੋਸ ਵਿੱਚ ਸੋਨੂ ਨਿਗਮ ਨੇ ਛੱਡਿਆ ਟਵਿੱਟਰ

ਮੁੰਬਈ: ਗਾਇਕ ਅਭੀਜੀਤ ਦਾ ਸਾਥ ਦੇਣ ਲਈ ਸੋਨੂੰ ਨਿਗਮ ਨੇ ਆਪਣਾ ਟਵਿੱਟਰ ਅਕਾਉਂਟ